ਮਨਿੰਦਰਜੀਤ ਸਿੱਧੂ
ਜੈਤੋ, 12 ਫਰਵਰੀ , 2021 - ਨਗਰ ਕੌਂਸਲ ਚੋਣਾਂ ਵਿੱਚ ਭਗਤੂਆਣੇ ਵਾਲੇ ਸਰਦਾਰ ਸਵਰਗਵਾਸੀ ਹਰਦੀਪਕ ਸਿੰਘ ‘ਲਿੱਲੀ’ ਦੁੱਲਟ ਦੇ ਫਰਜੰਦ ਕਰਨ ਦੁੱਲਟ ਵੱਲੋਂ ਰੇਲਵੇ ਲਾਈਨ ਤੋਂ ਪਾਰ ਦੇ ਵਾਰਡ ਨੰਬਰ 15, 16, 17 ਅਤੇ 8 ਵਿੱਚੋਂ ਨਗਰ ਕੌਂਸਲ ਚੋਣਾਂ ਲਈ ਹਮਾਇਤ ਦੇ ਕੇ ਖੜ੍ਹੇ ਕੀਤੇ ਗਏ ਉਮੀਦਵਾਰਾਂ ਰਜਨੀ ਰਾਣੀ, ਨੀਰਜ ਕੁਮਾਰ, ਡਾ. ਬਲਵਿੰਦਰ ਸਿੰਘ ਅਤੇ ਵਿਨੋਦ ਕੁਮਾਰ ਬਾਸ਼ਾ ਦਾ ਪੱਲੜਾ ਕਾਫੀ ਭਾਰੀ ਨਜ਼ਰ ਆ ਰਿਹਾ ਹੈ।
ਕਰਨ ਦੁੱਲਟ ਵੱਲੋਂ ਆਪਣੇ ਸਾਥੀਆਂ ਸਮੇਤ ਇਹਨਾਂ ਚਾਰਾਂ ਉਮੀਦਵਾਰਾਂ ਦੇ ਹੱਕ ਵਿੱਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਗੱਲ ਵਿੱਚ ਵੀ ਕੋਈ ਅਤਿਕਥਨੀ ਨਹੀਂ ਕਿ ਇਸ ਇਲਾਕੇ ਦੇ ਲੋਕ ਦੁੱਲਟ ਪਰਿਵਾਰ ਉੱਪਰ ਵਿਸ਼ਵਾਸ ਕਰਦੇ ਹਨ ਅਤੇ ਇਹ ਮਹਾਂਦਾਨੀ ਅਖਵਾਉਣ ਵਾਲਾ ਪਰਿਵਾਰ ਵੀ ਹਮੇਸ਼ਾ ਲੋਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਆਇਆ ਹੈ।ਸਾਡੇ ਨਾਲ ਵਿਸ਼ੇਸ਼ ਮੁਲਾਕਾਤ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਗਰੀਬ ਲੋਕਾਂ ਦੀ ਬਸਤੀਆਂ ਵਿੱਚ ਹਰ ਉਹ ਸਹੂਲਤ ਲਿਆ ਕੇ ਦਿਆਂਗਾ ਜੋ ਬਾਕੀ ਸ਼ਹਿਰ ਵਿੱਚ ਮੌਜੂਦ ਹੈ।
ਉਹਨਾਂ ਕਿਹਾ ਕਿ ਇਹਨਾਂ ਬਸਤੀਆਂ ਦਾ ਪੂਰਨ ਵਿਕਾਸ ਕਰਨ ਹੀ ਮੇਰਾ ਮੁੱਖ ਮਕਸਦ ਹੈ ਅਤੇ ਸਾਡੇ ਜਿੱਤੇ ਹੋਏ ਇਹ ਐੱਮ.ਸੀ. ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜਰ ਰਹਿਣਗੇ।ਇਸ ਚੋਣ ਮੁਹਿੰਮ ਵਿੱਚ ਉਹਨਾਂ ਨਾਲ ਗੁਰਤੇਜ ਸਿੰਘ ਭਾਟੀ, ਮਾਨਵਜੀਤ ਸਿੰਘ ਦੁੱਲਟ, ਸੇਵਾਜੀਤ ਸਿੰਘ ‘ਬੌਬੀ’ ਦੁੱਲਟ, ਗੁਰਜੈਪਾਲ ਸਿੰਘ ਦੁੱਲਟ, ਅਮਨ ਬਰਾੜ, ਸਾਬਕਾ ਐੱਮ.ਸੀ. ਵਿੱਕੀ ਬਿੱਲੀ ਆਦਿ ਹਾਜਰ ਰਹਿੰਦੇ ਹਨ।