ਹਰੀਸ਼ ਕਾਲੜਾ
ਰੂਪਨਗਰ,18 ਫਰਵਰੀ 2021:ਨਗਰ ਕੌਂਸਲ ਰੂਪਨਗਰ ਤੇ ਕਾਂਗਰਸ ਪਾਰਟੀ ਦਾ ਨਹੀਂ ਸ਼ਹਿਰ ਦੇ ਲੋਕਾਂ ਦਾ ਕਬਜਾ ਹੋਇਆ ਹੈ ਤੇ ਕਾਂਗਰਸ ਪਾਰਟੀ ਦੀ ਅਗਵਾਈ ਚ ਬਣਨ ਵਾਲੀ ਨਵੀਂ ਕਮੇਟੀ ਪਾਰਦਰਸ਼ਤਾ ਦੇ ਨਾਲ ਕੰਮ ਕਰਕੇ ਸ਼ਹਿਰ ਦੀਆਂ ਸਮੱਸਿਆਵਾ ਨੂੰ ਦੂਰ ਕਰੇਗੀ।ਇਹ ਗੱਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਰੂਪਨਗਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਹੀ।ਬਰਿੰਦਰ ਸਿੰਘ ਢਿੱਲੋਂ ਵੱਲੋਂ ਕਾਂਗਰਸ ਪਾਰਟੀ ਦੇ ਜਿੱਤੇ ਹੋਏ 17 ਕੌਸਲਰਾਂ ਅਤੇ ਚੋਣ ਹਾਰਨ ਵਾਲੇ ਚਾਰੋ ਉਮੀਦਵਾਰਾ ਸਮੇਤ ਸਮਰਥਕਾਂ ਨੂੰ ਨਾਲ ਲੈ ਕੇ ਪ੍ਰੈਸ ਕਾਂਨਫਰੰਸ ਕੀਤੀ ਗਈ।ਢਿੱਲੋਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਦਿੱਤੇ ਫਤਵੇ ਲਈ ਸ਼ਹਿਰ ਦੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਨਗਰ ਕੌਸਲ ਸ਼ਹਿਰ ਵਾਸੀਆਂ ਦੀਆਂ ਉੇਮੀਦਾਂ ਅਤੇ ਆਸਾ ਤੇ ਖਰਾ ਉਤਰੇਗੀ।ਇਸ ਦੌਰਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਿੰਨੀ ਅਹਿਮੀਅਤ ਉੇਹ ਜਿੱਤਣ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰਾ ਨੂੰ ਦੇਣਗੇ ਉੰਨੀ ਹੀ ਅਹਿਮੀਅਤ ਚੋਣ ਹਾਰਨ ਵਾਲੇ ਕਾਂਗਰਸੀ ਉਮੀਦਵਾਰਾ ਨੂੰ ਵੀ ਦੇਣਗੇ।
ਉਨਾਂ ਜਿੱਤੇ ਹੋਏ ਸਾਰੇ ਕੋਸਲਰਾਂ ਨੂੰ ਕਿਹਾ ਕਿ ਸ਼ਹਿਰ ਵਿੱਚ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਕੀਤਾ ਜਾਵੇ ਅਤੇ ਵਿਕਾਸ ਕਾਰਜਾਂ ਦੇ ਲਈ ਉਨਾਂ ਦੇ ਵਾਰਡਾਂ ਚੋਂ ਹਾਰਨ ਵਾਲੇ ਉਮੀਦਵਾਰਾ ਦਾ ਸਾਥ ਤੇ ਸਲਾਹ ਵੀ ਲਈ ਜਾਵੇ।ਢਿੱਲੋਂ ਨੇ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ,ਪੀਣ ਦੇ ਪਾਣੀ ਅਤੇ ਨਿਕਾਸੀ ਵਰਗੀਆ ਸਮੱਸਿਆਵਾ ਨੂੰ ਹੱਲ ਕਰਨ ਲਈ ਕੰਮ ਕੀਤਾ ਜਾਵੇਗਾ।ਉਨਾਂ ਕਿਹਾ ਕਿ ਸ਼ਹਿਰ ਵਿੱਚ ਹੋਣ ਵਾਲੇ ਸਾਂਝੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ।ਢਿੱਲੋਂ ਨੇ ਪੱਤਰਕਾਰਾ ਦੇ ਸਵਾਲਾ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਸ਼ਹਿਰ ਦਾ ਵਿਕਾਸ ਕਰਵਾਉੇਣ ਲਈ ਭਾਂਵੇ ਕਿ ਇਸ ਸਰਕਾਰ ਦੇ ਕਾਰਜਕਾਲ ਦੇ ਕੁੱਝ ਹੀ ਮਹੀਨੇ ਬਚੇ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਰੂਰੀ ਕੰਮ ਕਰਵਾਉਣ ਅਤੇ ਸਮੱਸਿਆਵਾ ਦੇ ਹੱਲ ਲਈ ਉਹ ਹਰ ਤਰਾਂ ਦੇ ਯਤਨ ਕਰਨਗੇ।
ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੂਪਨਗਰ ਦੇ ਆਏ ਨਤੀਜਿਆਂ ਤੋਂ ਖੁਸ਼ ਹਨ ਤੇ ਉਨਾਂ ਰੂਪਨਗਰ ਹਲਕੇ ਦੇ ਵਿਕਾਸ ਲਈ ਹੋਰ ਫੰਡ ਦੇਣ ਦਾ ਭਰੋਸਾ ਦਿੱਤਾ ਹੈ।ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਥਾਨਕ ਨੇਤਾਵਾ ਨੇ ਇੱਕਜੁੱਟਤਾ ਦੇ ਨਾਲ ਚੋਣਾਂ ਲੜੀਆ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਰ ਸਾਲਾ ਦੇ ਰਾਜ ਵਿੱਚ ਹੋਏ ਕੰਮਾਂ ਨੂੰ ਦੇਖਕੇ ਲੋਕਾਂ ਨੇ ਕਾਂਗਰਸੀ ਉਮੀਦਵਾਰਾ ਤੇ ਵਿਸ਼ਵਾਸ਼ ਜਤਾਇਆ ਹੈ।ਉਨਾਂ ਕਿਹਾ ਕਿ ਅਕਾਲੀ ਦਲ ਨੇ ਲੋਕਾਂ ਨੂੰ 6 ਮਹੀਨਿਆਂ ਦਾ ਰਾਜ ਦੱਸ ਕੇ ਗੁਮਰਾਹ ਕੀਤਾ ਜਦ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਦਾ ਸੁਪਨਾ ਦਿਖਾ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਪਰ ਵੋਟਰਾਂ ਨੇ ਕਾਂਗਰਸ ਪਾਰਟੀ ਤੇ ਭਰੋਤਾ ਜਤਾਇਆ ਹੈ।ਉਨਾਂ ਕਿਹਾ ਕਿ ਕਿਸਾਨੀ ਅੰਦੋਲਨ ਕਾਰਨ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਨੂੰ ਪੰਜਾਬ ਦੇ ਲੋਕਾਂ ਨੇ ਇਨਾਂ ਚੋਣਾਂ ਚ ਬੁਰੀ ਤਰਾਂ ਨਾਲ ਨਕਾਰ ਦਿੱਤਾ ਹੈ।
ਉਨਾਂ ਕਿਹਾ ਕਿ ਸ਼ਹਿਰ ਵਿੱਚ ਭਾਈਚਾਰਕ ਸਾਂਝ ਬਣੀ ਰਹੇ ਤੇ ਇਸਦੇ ਲਈ ਢਿੱਲੋਂ ਨੇ ਜਿੱਤਣ ਵਾਲੇ ਉਮੀਦਵਾਰਾ ਨੂੰ ਉਨਾਂ ਤੋਂ ਹਾਰੇ ਉਮੀਦਵਾਰਾ ਦੇ ਘਰ ਜਾ ਕੇ ਚਾਹ ਪੀ ਕੇ ਆਉਣ ਬਾਰੇ ਵੀ ਕਿਹਾ।ਉਨਾਂ ਕਿਹਾ ਕਿ ਨਗਰ ਕੌਂਸਲ ਨੂੰ ਤਕੜਾ ਕਰਨਾ ਤੇ ਆਰਥਿਕ ਢਾਚਾਂ ਸੁਧਾਰਨਾ ਬੜਾ ਅਹਿਮ ਕੰਮ ਹੈ ਤੇ ਕਾਂਗਰਸ ਪਾਰਟੀ ਦੇ ਕੋਸਲਰ ਇਸ ਨੂੰ ਵੱਡੀ ਜਿੰਮੇਦਾਰੀ ਸਮਝਦ ਹੋਏ ਸ਼ਹਿਰ ਦੇ ਭਲੇ ਲਈ ਕੰਮ ਕਰਨਗੇ।ਉਨਾਂ ਕਿਹਾ ਕਿ 21 ਕੋਲਸਰਾਂ ਤੇ ਸ਼ਹਿਰ ਨੂੰ ਅੱਗੇ ਲਿਜਾਉਣ ਅਤੇ ਤਰੱਕੀ ਕਰਵਾਉਣ ਦੀ ਜਿੰਮੇਦਾਰੀ ਵੀ ਹੈ।ਉਨਾਂ ਕਿਹਾ ਕਿ ਨਵੇਂ ਆਮਦਨ ਦੇ ਸਾਧਨ ਪੈਦਾ ਕਰਕੇ ਨਗਰ ਕੌਂਸਲ ਨੂੰ ਸੂਚਰੂ ਤੇ ਵਧੀਆ ਢੰਗ ਨਾਲ ਲਗਾ ਕੇ ਸਿਖਰਾਂ ਤੇ ਲਿਜਾਉਣ ਦਾ ਯਤਨ ਕੀਤਾ ਜਾਵੇਗਾ।ਉਨਾਂ ਕਿਹਾ ਕਿ ਨਗਰ ਕੌਂਸਲ ਦੀ ਨਵੀ ਬਣੀ ਟੀਮ ਵਿੱਚ ਜਿੱਥੇ ਕਿ ਤਜਰਬੇਗਾਰ ਕੌਸਲਰ ਹਨ ਉੇਥੇ ਹੀ ਨੋਜਵਾਨ ਅਤੇ ਸ਼ਹਿਰ ਦੇ ਲੋਕਾਂ ਦੀ ਆਵਾਜ ਬੁਲੰਦ ਕਰਨ ਵਾਲੇ ਕੋਸਲਰ ਵੀ ਸ਼ਾਮਲ ਹਨ ਇਸ ਕਰਕੇ ਇਹ ਟੀਮ ਸ਼ਹਿਰ ਦੀ ਤਰੱਕੀ ਲਈ ਇਕਜੁੱਟਤਾ ਦੇ ਨਾਲ ਕੰਮ ਕਰੇਗੀ।
ਉਨਾਂ ਕਿਹਾ ਕਿ ਜੋ ਵਾਦੇ ਚੋਣਾਂ ਦੌਰਾਨ ਕੀਤੇ ਗਏ ਉਨਾਂ ਨੂੰ ਸਿਰੇ ਚੜਾਉਣ ਲਈ ਕੰਮ ਵੀ ਕੀਤਾ ਜਾਵੇਗਾ।ਇਸ ਮੋਕੇ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੀਲਮ,ਜਪਿੰਦਰ ਕੋਰ ਪਿੰਕਾਂ,ਗੁਰਵਿੰਦਰ ਸਿੰਘ ਬਾਵਾ,ਪਰਮਜੀਤ ਕੋਰ,ਮੋਹਿਤ ਸ਼ਰਮਾ,ਕੁਲਵਿੰਦਰ ਕੋਰ ਲਾਡੀ,ਸੰਜੇ ਵਰਮਾ,ਰੇਖਾ,ਅਸ਼ੋਕ ਕੁਮਾਰ ਵਾਹੀ,ਪੋਮੀ ਸੋਨੀ,ਕਿਰਨ ਸੋਨੀ,ਜਸਵਿੰਦਰ ਕੋਰ,ਅਮਰਜੀਤ ਸਿੰਘ ਜੌਲੀ,ਪੂਨਮ ਕੱਕੜ,ਸਰਬਜੀਤ ਸਿੰਘ ਰਾਜੇਸ਼ ਕੁਮਾਰ,ਨੀਰੂ ਗੁਪਤਾ,ਚਰਨਜੀਤ ਸਿੰਘ ਚੰਨੀ ਆਦਿ ਤੋਂ ਇਲਾਵਾ ਵਪਾਰ ਮੰਡਲ ਦੇ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾਂ,ਇਲਾਵਾ ਪੰਜਾਬ ਕਾਂਗਰਸ ਦੇ ਸਕੱਤਰ ਅਮਰਜੀਤ ਸਿੰਘ ਭੁੱਲਰ,ਪੰਜਾਬ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ,ਹਰਿੰਦਰ ਸਿੰਘ ਗਿੱਲ,ਭਰਤ,ਮਦਨ ਗੁਪਤਾ,ਮਦਨ ਸਿੰਘ ਬੈਂਸ,ਰਾਜੇਸ਼ ਸਹਿਗਲ,ਗੁਰਵਿੰਦਰ ਸਿੰਘ ਜੱਗੀ,ਜਰਨੈਲ ਸਿੰਘ ਕਾਬੜਵਾਲ,ਪਰਮਿੰਦਰ ਪਿੰਕਾਂ,ਮਾਰਕਿਟ ਕਮੇਟੀ ਦੇ ਚੇਅਰਮੈਨ ਮੇਵਾ ਸਿੰਘ,ਜਿਲਾ ਪ੍ਰੀਸ਼ਦ ਮੈਂਬਰ ਕਰਮ ਸਿੰਘ ਭੰਗਾਲਾ,ਰਮਨ ਕਪਿਲਾ,ਜਗੀਰ ਸਿੰਘ ਆਦਿ ਵੀ ਹਾਜਰ ਸਨ।