← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
ਜੈਤੋ, 17 ਫਰਵਰੀ , 2021 - ਕਾਂਗਰਸ ਪਾਰਟੀ ਦੇ ਸਕੱਤਰ ਅਤੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਕੁੰਵਰ ਰਣਇੰਦਰ ਸਿੰਘ ਦੇ ਕਰੀਬੀ ਸੁਰਜੀਤ ਸਿੰਘ ਨੇ ਬਾਬਾ ਨੇ ਵਾਰਡ ਨੰਬਰ 6 ਤੋਂ ਅਤੇ ਉਹਨਾਂ ਦੀ ਪਤਨੀ ਜਸਪਾਲ ਕੌਰ ਨੇ ਵਾਰਡ ਨੰਬਰ 5 ਤੋਂ ਚੋਣ ਜਿੱਤ ਕੇ ਦੋ ਸੀਟਾਂ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ।ਜੇਕਰ ਫ਼ਰੀਦਕੋਟ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਸੁਰਜੀਤ ਬਾਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਅਤੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ‘ਕਿੱਕੀ ਢਿੱਲੋਂ’ ਦੇ ਧੜੇ ਦੇ ਮੰਨੇ ਜਾਂਦੇ ਹਨ ਅਤੇ ਚੋਣ ਪ੍ਰਚਾਰ ਦੌਰਾਨ ਕਿੱਕੀ ਢਿੱਲੋਂ ਬਾਬਾ ਪਤੀ ਪਤਨੀ ਦੇ ਹੱਕ ਵਿੱਚ ਜੋਰਦਾਰ ਤਰੀਕੇ ਨਾਲ ਪ੍ਰਚਾਰ ਅਤੇ ਵਾਰਡ ਨੰਬਰ 5 ਅਤੇ 6 ਦੇ ਵਾਸੀਆਂ ਨੂੰ ਸੁਰਜੀਤ ਬਾਬਾ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਵਾਰਡ ਦੇ ਵਿਕਾਸ ਲਈ ਨਿੱਜੀ ਤੌਰ ‘ਤੇ ਵਾਅਦੇ ਕਰਕੇ ਗਏ ਸਨ।ਸੂਤਰਾਂ ਮੁਤਾਬਿਕ ਵਾਰਡ ਨੰਬਰ 5 ਅਤੇ 6 ਵਿੱਚ ਕਾਂਗਰਸੀਆਂ ਦੇ ਇੱਕ ਹੋਰ ਧੜੇ ਨੇ ਸੁਰਜੀਤ ਬਾਬੇ ਨੂੰ ਹਰਾਉਣ ਲਈ ਅਜਾਦ ਉਮੀਦਵਾਰਾਂ ਦੀ ਡੱਟ ਕੇ ਮਦਦ ਕੀਤੀ ਸੀ। ਪਰ ਸੁਰਜੀਤ ਬਾਬਾ ਸਭ ਰੋਕਾਂ ਨੂੰ ਮਿੱਧਦੇ ਹੋਏ ਦੋਵੇਂ ਸੀਟਾਂ ਜਿੱਤਣ ਵਿੱਚ ਕਾਮਯਾਬ ਹੋ ਗਏ। ਜੈਤੋ ਦੇ ਇੱਕ ਵੱਡੇ ਕਾਂਗਰਸੀ ਲੀਡਰ ਦੀ ਇਹਨਾਂ ਚੋਣਾਂ ਵਿੱਚ ਵਾਰਡ ਨੰਬਰ 10 ਤੋਂ ਹੋਈ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਸੁਰਜੀਤ ਬਾਬਾ ਪ੍ਰਧਾਨਗੀ ਦੇ ਸਭ ਤੋਂ ਵੱਡੇ ਦਾਅਵੇਦਾਰ ਬਣ ਗਏ ਹਨ।
Total Responses : 265