ਮੋਹਾਲੀ, 18 ਫਰਵਰੀ 2021 – ਮੋਹਾਲੀ 'ਚ ਹੁਣ ਤੱਕ 29 ਵਾਰਡਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਜਿਸ 'ਚ ਹੁਣ ਤੱਕ ਕਾਂਗਰਸ ਨੇ 18 ਅਤੇ 11 ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ ਜਦੋਂ ਕਿ ਅਕਾਲੀ ਦਲ ਅਤੇ ਬੀਜੇਪੀ ਪਾਰਟੀਆਂ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਉੱਥੇ ਹੀ ਖਬਰ ਮਿਲ ਰਹੀ ਹੈ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਅਮਰੀਕ ਸਿੰਘ ਸੋਮਲ ਵਿਚਕਾਰ ਸਖਤ ਮੁਕਾਬਲਾ ਚੱਲ ਰਿਹਾ ਹੈ...
ਜੇਤੂ ਆਜ਼ਾਦ ਉਮੀਦਵਾਰ
ਵਾਰਡ ਨੰਬਰ 15 ਤੋਂ ਨਿਰਮਲ ਕੌਰ ਆਜ਼ਾਦ ਉਮੀਦਵਾਰ ਜੇਤੁ
ਵਾਰਡ 17 ਤੋਂ ਰਾਜਬੀਰ ਕੌਰ ਗਿੱਲ ਆਜ਼ਾਦ ਉਮੀਦਵਾਰ ਜੇਤੂ
ਵਾਰਡ ਨੰਬਰ 29 ਤੋਂ ਸਤਵੀਰ ਧਨੋਆ ਦੀ ਪਤਨੀ ਕੁਲਦੀਪ ਕੌਰ ਧਨੋਆ ਆਜ਼ਾਦ ਉਮੀਦਵਾਰ ਜੇਤੂ
ਵਾਰਡ ਨੰਬਰ 33 ਤੋਂ ਆਜ਼ਾਦ ਗਰੁੱਪ ਦੀ ਹਰਜਿੰਦਰ ਕੌਰ ਸੋਹਾਣਾ ਜੇਤੂ
ਵਾਰਡ ਨੰਬਰ 34 ਤੋਂ ਆਜ਼ਾਦ ਗਰੁੱਪ ਦੇ ਸੁਖਦੇਵ ਪਟਵਾਰੀ ਜੇਤੂ
ਵਾਰਡ ਨੰਬਰ 35 ਤੋਂ ਆਜ਼ਾਦ ਗਰੁੱਪ ਦੀ ਅਰੁਣਾ ਜੇਤੂ
ਵਾਰਡ ਨੰਬਰ 38 ਤੋਂ ਸਰਵਜੀਤ ਸਿੰਘ ਸਮਾਣਾ ਆਜ਼ਾਦ ਗਰੁੱਪ ਜੇਤੂ
ਵਾਰਡ ਨੰਬਰ 39 ਤੋਂ ਆਜ਼ਾਦ ਗਰੁੱਪ ਦੀ ਕਰਮਜੀਤ ਕੌਰ ਜੇਤੂ
ਜੇਤੂ ਕਾਂਗਰਸ ਉਮੀਦਵਾਰ
ਵਾਰਡ 4 ‘ਚ ਕਾਂਗਰਸ ਦੇ ਰਜਿੰਦਰ ਰਾਣਾ ਜਿੱਤੇ
ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਰਵਿੰਦਰ ਕੌਰ ਰੀਨਾ ਨੇ ਜਿੱਤ ਹਾਸਲ ਕੀਤੀ
ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ ਨੇ ਜਿੱਤ ਕੀਤੀ ਹਾਸਲ
ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਬਹੁਮੱਤ ਨਾਲ ਜਿੱਤ ਹਾਸਲ ਕੀਤੀ
ਵਾਰਡ ਨੰਬਰ 8 ਤੋਂ ਕਾਂਗਰਸ ਦੇ ਕਲਜੀਤ ਬੇਦੀ ਜਿੱਤੇ
ਵਾਰਡ ਨੰਬਰ 10 ਤੋਂ ਭਾਰੀ ਬਹੁਮੱਤ ਨਾਲ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਜਿੱਤੇ
ਵਾਰਡ 11 ਤੋਂ ਕਾਂਗਰਸ ਦੀ ਅਨੁਰਾਧਾ ਆਨੰਦ ਜੇਤੂ
ਵਾਰਡ 12 ਤੋਂ ਕਾਂਗਰਸ ਦਾ ਪਰਮਜੀਤ ਹੈਪੀ ਜੇਤੂ
ਵਾਰਡ 13 ਤੋਂ ਕਾਂਗਰਸ ਦੀ ਨਮਰਤਾ ਢਿੱਲੋਂ ਨੇ ਜਿੱਤ ਕੀਤੀ ਹਾਸਲ
ਵਾਰਡ 14 ਤੋਂ ਕਾਂਗਰਸ ਦੇ ਕਮਲਪ੍ਰੀਤ ਸਿੰਘ ਬੰਨੀ ਜੇਤੂ
ਵਾਰਡ ਨੰਬਰ 16 ਤੋਂ ਕਾਂਗਰਸੀ ਉਮੀਦਵਾਰ ਨਰਪਿੰਦਰ ਸਿੰਘ ਰੰਗੀ ਜੇਤੂ
ਵਾਰਡ ਨੰਬਰ 18 ਤੋਂ ਕਾਂਗਰਸ ਦੇ ਕੁਲਵੰਤ ਸਿੰਘ ਕਲੇਰ ਜੇਤੂ
ਵਾਰਡ ਨੰਬਰ 21 ਤੋਂ ਕਾਂਗਰਸ ਆਗੂ ਗੁਰਚਰਨ ਸਿੰਘ ਭੰਵਰਾ ਦੀ ਨੂੰਹ ਹਰਸ਼ਮੀਤ ਕੌਰ ਭੰਵਰਾ ਜੇਤੂ
ਵਾਰਡ ਨੰਬਰ 22 ਤੋਂ ਕਾਂਗਰਸ ਦੇ ਜਸਵੀਰ ਸਿੰਘ ਮਾਣਕੂ ਜੇਤੂ
ਵਾਰਡ ਨੰਬਰ 24 ਤੋਂ ਕਾਂਗਰਸ ਦਾ ਮਾਸਟਰ ਚਰਨ ਸਿੰਘ ਜੇਤੂ
ਵਾਰਡ ਨੰਬਰ 31 ਤੋਂ ਕੁਲਜਿੰਦਰ ਕੌਰ ਬਾਸਲ ਕਾਂਗਰਸ ਪਾਰਟੀ ਤੋਂ ਜੇਤੂ
ਵਾਰਡ ਨੰਬਰ 32 ਤੋਂ ਹਰਦੀਪ ਸਿੰਘ ਭੋਲੂ ਕਾਂਗਰਸ ਜੇਤੂ
ਵਾਰਡ ਨੰਬਰ 36 ਪ੍ਰਮੋਦ ਮਿੱਤਰਾ ਕਾਂਗਰਸ ਪਾਰਟੀ ਜੇਤੂ
ਵਾਰਡ ਨੰਬਰ 40 ਸੁਚਾ ਕਲੌੜ ਕਾਂਗਰਸ ਪਾਰਟੀ ਜੇਤੂ
ਵਾਰਡ ਨੰਬਰ 41 ਕਲਵੰਤ ਕੌਰ ਕਾਂਗਰਸ ਪਾਰਟੀ ਦੇ ਜੇਤੂ
ਬਾਕੀ ਦੇ ਨਤੀਜੇ ਆ ਰਹੇ ਹਨ.....