- ਭਾਰਤੀ ਜਨਤਾ ਪਾਰਟੀ ਦੇ 4, ਆਮ ਆਦਮੀ ਪਾਰਟੀ ਦੇ 2 ਅਤੇ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਕੀਤੀ ਹਾਸਲ
ਹੁਸ਼ਿਆਰਪੁਰ, 17 ਫਰਵਰੀ 2021 - ਨਗਰ ਨਿਗਮ ਹੁਸ਼ਿਆਰਪੁਰ ਦੇ 50 ਵਾਰਡਾਂ ਦੇ ਨਤੀਜਿਆਂ ਵਿਚੋਂ 41 ਵਾਰਡਾਂ ਵਿੱਚ ਕਾਂਗਰਸ ਦੇ ਜਿੱਤ ਪ੍ਰਾਪਤ ਕੀਤੀ, ਜਦਕਿ ਭਾਰਤੀ ਜਨਤਾ ਪਾਰਟੀ ਨੇ 4, ਆਮ ਆਦਮੀ ਪਾਰਟੀ ਨੇ 2 ਅਤੇ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਬੁਲਾਰੇ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਰਜਨੀ 1053 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਸੁਰਿੰਦਰ ਪਾਲ ਕੌਰ 376, ਆਮ ਆਦਮੀ ਪਾਰਟੀ ਦੀ ਉਮੀਦਵਾਰ ਮਾਲਤੀ ਸ਼ਰਮਾ ਨੂੰ 175, ਸ਼੍ਰੋਮਣੀ ਅਕਾਲੀ ਦਲ ਦੀ ਹਰਪ੍ਰੀਤ ਕੌਰ ਨੂੰ 174 ਵੋਟਾਂ ਪਈਆਂ।
ਵਾਰਡ ਨੰਬਰ 2 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਲਵਕੇਸ਼ ਓਹਰੀ 810 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੇ ਜਤਿੰਦਰ ਸਿੰਘ ਸੈਣੀ ਨੂੰ 579, ਸ਼੍ਰੋਮਣੀ ਅਕਾਲੀ ਦਾਲ ਦੇ ਹਿਤੇਸ਼ ਪ੍ਰਾਸ਼ਰ ਨੂੰ 240, ਆਮ ਆਦਮੀ ਪਾਰਟੀ ਦੇ ਜੋਗਿੰਦਰ ਸਿੰਘ ਨੂੰ 208 ਅਤੇ ਆਜ਼ਾਦ ਉਮੀਦਵਾਰ ਸੁਖਬੀਰ ਸਿੰਘ ਨੂੰ 49 ਵੋਟਾਂ ਪਈਆਂ।
ਵਾਰਡ ਨੰ: 3 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਪ੍ਰਵੀਨ ਲਤਾ 1092 ਵੋਟਾ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਹੇਮ ਲਤਾ ਨੂੰ 524, ਆਮ ਆਦਮੀ ਪਾਰਟੀ ਦੀ ਸੰਤੋਸ਼ ਕੁਮਾਰੀ ਨੂੰ 123 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੋਨੂੰ ਬਾਲਾ ਨੂੰ 31 ਵੋਟਾਂ ਪਈਆਂ।
ਵਾਰਡ ਨੰਬਰ 4 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਅਸ਼ੋਕ ਕੁਮਾਰ 739 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੀ ਨਿਤੀ ਸਿੰਘ ਨੂੰ 646, ਆਜ਼ਾਦ ਉਮੀਦਵਾਰ ਅਸ਼ੋਕ ਸੂਦ ਨੂੰ 314, ਆਜ਼ਾਦ ਉਮੀਦਵਾਰ ਸੁਮੇਸ਼ ਸੋਨੀ ਨੂੰ 246 ਅਤੇ ਆਮ ਆਦਮੀ ਪਾਰਟੀ ਦੇ ਅਜੇ ਸ਼ਰਮਾ ਨੂੰ 179 ਵੋਟਾਂ ਪਈਆਂ।
ਵਾਰਡ ਨੰਬਰ 5 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਮੀਨਾ ਕੁਮਾਰੀ 710 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਰਾਕੇਸ਼ ਕੁਮਾਰੀ ਨੂੰ 436, ਆਜ਼ਾਦ ਉਮੀਦਵਾਰ ਪੂਨਮ ਸ਼ਰਮਾ ਨੂੰ 218 ਅਤੇ ਆਮ ਆਦਮੀ ਪਾਰਟੀ ਦੀ ਰਿਪਨ ਸ਼ਰਮਾ ਨੂੰ 129 ਵੋਟਾ ਪਈਆਂ।
ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਾਰ ਬ੍ਰਹਮ ਸ਼ੰਕਰ ਸ਼ਰਮਾ (ਜਿੰਪਾ) 1041 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਮਲਕੀਅਤ ਸਿੰਘ ਨੂੰ 475, ਭਾਰਤੀ ਜਨਤਾ ਪਾਰਟੀ ਦੇ ਸੁਨੀਲ ਦੱਤ ਨੂੰ 242, ਆਮ ਆਦਮੀ ਪਾਰਟੀ ਦੇ ਰਾਜੇਸ਼ ਕੁਮਾਰ ਨੂੰ 74 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਵਤਾਰ ਸਿੰਘ ਨੂੰ 27 ਵੋਟਾਂ ਪਈਆਂ।
ਵਾਰਡ ਨੰਬਰ 7 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਰਮਜੀਤ ਕੌਰ 933 ਵੋਟਾ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਪੂਜਾ ਸਭਰਵਾਲ ਨੂੰ 298, ਸ਼੍ਰੋਮਣੀ ਅਕਾਲੀ ਦਲ ਦੀ ਮਨਜੀਤ ਕੌਰ ਨੂੰ 193 ਅਤੇ ਆਮ ਆਦਮੀ ਪਾਰਟੀ ਦੀ ਗੀਤਾ ਰਾਣੀ ਨੂੰ 156 ਵੋਟਾਂ ਪਈਆਂ।
ਵਾਰਡ ਨੰਬਰ 8 ਤੋਂ ਆਜ਼ਾਦ ਉਮੀਦਵਾਰ ਮੁਖੀ ਰਾਮ 1070 ਵੋਟਾ ਲੈ ਕੇ ਜੇਤੂ ਰਹੇ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਰਿੰਦਰ ਪਾਲ ਸਿੱਧੂ ਨੂੰ 774, ਬਹੁਜਨ ਸਮਾਜ ਪਾਰਟੀ ਦੇ ਹਰਜੀਤ ਕੁਮਾਰ ਨੂੰ 153, ਆਮ ਆਦਮੀ ਪਾਰਟੀ ਦੇ ਸੁਰਿੰਦਰ ਪਾਲ ਮਹਿਤਾ ਨੂੰ 66, ਸ਼੍ਰੋਮਣੀ ਅਕਾਲੀ ਦਲ ਦੇ ਹਰਜੋਤ ਪ੍ਰੀਤ ਸਿੰਘ ਨੂੰ 32 ਅਤੇ ਭਾਰਤੀ ਜਨਤਾ ਪਾਰਟੀ ਦੇ ਅਮਰਜੀਤ ਸਿੰਘ ਨੂੰ 28 ਵੋਟਾ ਪਈਆਂ।
ਵਾਰਡ ਨੰਬਰ 9 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਬਖਸ਼ੀਸ਼ ਕੌਰ 320 ਵੋਟਾ ਲੈ ਕੇ ਜੇਤੂ ਰਹੀ, ਜਦਕਿ ਬਹੁਜਨ ਸਮਾਜ ਪਾਰਟੀ ਦੀ ਕਸ਼ਮੀਰੋ ਨੂੰ 247, ਆਜ਼ਾਦ ਉਮੀਦਵਾਰ ਗੁਰਦੇਵ ਕੌਰ ਨੂੰ 186, ਆਮ ਆਦਮੀ ਪਾਰਟੀ ਦੀ ਕੁਲਵਰਨ ਕੌਰ ਨੂੰ 72, ਸ਼੍ਰੋਮਣੀ ਅਕਾਲੀ ਦਲ ਦੀ ਰੇਸ਼ਮ ਕੌਰ ਨੂੰ 51 ਅਤੇ ਭਾਰਤੀ ਜਨਤਾ ਪਾਰਟੀ ਦੀ ਪਿੰਕੀ ਰਾਣੀ ਨੂੰ 31 ਵੋਟਾਂ ਪਈਆਂ।
ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪਾਲ 641 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਖੁਸ਼ਵੀਰ ਸਿੰਘ ਨੂੰ 565, ਬਹੁਜਨ ਸਮਾਜ ਪਾਰਟੀ ਦੇ ਰਮਨ ਲਾਲ ਨੂੰ 200, ਸ਼੍ਰੋਮਣੀ ਅਕਾਲੀ ਦਲ ਦੇ ਰਵਿੰਦਰ ਪਾਲ ਸਿੰਘ ਨੂੰ 132, ਭਾਰਤੀ ਜਨਤਾ ਪਾਰਟੀ ਦੇ ਦਲਬਾਗ ਸਿੰਘ ਨੂੰ 62, ਆਜ਼ਾਦ ਉਮੀਦਵਾਰ ਪਰਮਜੀਤ ਨੂੰ 38 ਅਤੇ ਮਨਜੀਤ ਸਿੰਘ ਨੂੰ 20 ਵੋਟਾਂ ਪਈਆਂ।
ਵਾਰਡ ਨੰਬਰ 11 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਰਣਜੀਤ ਚੌਧਰੀ 986 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਆਮ ਆਦਮੀ ਪਾਰਟੀ ਦੀ ਕਮਲੇਸ਼ ਕੌਰ ਨੂੰ 198, ਭਾਰਤੀ ਜਨਤਾ ਪਾਰਟੀ ਦੀ ਸਪਨਾ ਭੱਲਾ ਨੂੰ 188, ਸ਼੍ਰੋਮਣੀ ਅਕਾਲੀ ਦਲ ਦੀ ਅਮਨਦੀਪ ਕੌਰ ਨੂੰ 95 ਅਤੇ ਆਜ਼ਾਦ ਉਮੀਦਵਾਰ ਸਰਬਜੀਤ ਕੌਰ ਨੂੰ 74 ਵੋਟਾਂ ਪਈਆਂ।
ਵਾਰਡ ਨੰਬਰ 12 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਅਮਰੀਕ ਚੰਦ 844 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ 322, ਆਜ਼ਾਦ ਉਮੀਦਵਾਰ ਮਨਜਿੰਦਰ ਸਿੰਘ ਨੂੰ 168, ਭਾਰਤੀ ਜਨਤਾ ਪਾਰਟੀ ਦੇ ਰਾਜ ਕੁਮਾਰ ਨੂੰ 138, ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ 56 ਅਤੇ ਆਜ਼ਾਦ ਉਮੀਦਵਾਰ ਵਿਜੇ ਕੁਮਾਰ ਨੂੰ 39 ਵੋਟਾਂ ਪਈਆਂ।
ਵਾਰਡ ਨੰਬਰ 13 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਤਿੰਦਰ ਕੌਰ 800 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਆਮ ਆਦਮੀ ਪਾਰਟੀ ਦੀ ਮੀਨਾ ਕੁਮਾਰੀ ਨੂੰ 707, ਭਾਰਤੀ ਜਨਤਾ ਪਾਰਟੀ ਦੀ ਨਿਰਮਲਾ ਦੇਵੀ ਨੂੰ 318, ਆਜ਼ਾਦ ਉਮੀਦਵਾਰ ਰਾਜ ਰਾਣੀ ਨੂੰ 114 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੁਲਵਿੰਦਰ ਕੌਰ ਨੂੰ 101 ਵੋਟਾਂ ਪਈਆਂ।
ਵਾਰਡ ਨੰਬਰ 14 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਲਵਿੰਦਰ ਕੁਮਾਰ 1033 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੇ ਪਲਵਿੰਦਰ ਸਿੰਘ ਨੂੰ 152, ਆਮ ਆਦਮੀ ਪਾਰਟੀ ਦੇ ਧਨਵਿੰਦਰ ਕੁਮਾਰ ਨੂੰ 114, ਆਜ਼ਾਦ ਉਮੀਦਵਾਰ ਗੌਰਵ ਕੁਮਾਰ ਨੂੰ 44, ਬਹੁਜਨ ਸਮਾਜ ਪਾਰਟੀ ਦੇ ਅਮਰਜੀਤ ਕੁਮਾਰ ਨੂੰ 38 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਖਵਿੰਦਰ ਪਾਲ ਨੂੰ 12 ਵੋਟਾਂ ਪਈਆਂ।
ਵਾਰਡ ਨੰਬਰ 15 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਚੰਦਰਾਵਤੀ ਦੇਵੀ 733 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਆਮ ਆਦਮੀ ਪਾਰਟੀ ਦੀ ਚਾਂਦਨੀ ਕੁਮਾਰ ਨੂੰ 150, ਆਜ਼ਾਦ ਉਮੀਦਵਾਰ ਸ਼ਸ਼ੀ ਨੂੰ 141, ਆਜ਼ਾਦ ਉਮੀਦਵਾਰ ਸੰਜੂ ਦੇਵੀ ਨੂੰ 136, ਭਾਰਤੀ ਜਨਤਾ ਪਾਰਟੀ ਦੀ ਸੰਗੀਤਾ ਦੇਵੀ ਨੂੰ 62, ਸ਼੍ਰੋਮਣੀ ਅਕਾਲੀ ਦਲ ਦੀ ਰਜਨੀ ਕੁਮਾਰੀ ਨੂੰ 56, ਆਜ਼ਾਦ ਉਮੀਦਵਾਰ ਮਮਤਾ ਕੁਮਾਰੀ ਨੂੰ 42 ਅਤੇ ਤਵੱਸੁਨ ਖਾਤੂਨ ਨੂੰ 23 ਵੋਟਾਂ ਪਈਆਂ।
ਵਾਰਡ ਨੰਬਰ 16 ਤੋਂ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਕੌਰ 661 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਮਨਜਿੰਦਰ ਪਾਲ ਨੂੰ 507, ਆਮ ਆਦਮੀ ਪਾਰਟੀ ਦੇ ਮਨਜੀਤ ਪਾਲ ਸਿੰਘ ਨੂੰ 320 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੁਲਦੀਪ ਕੌਰ ਨੂੰ 62 ਵੋਟਾਂ ਪਈਆਂ।
ਵਾਰਡ ਨੰਬਰ 17 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਮਨਜੀਤ ਕੌਰ 700 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਰੀਨਾਂ ਨੂੰ 303, ਸ਼੍ਰੋਮਣੀ ਅਕਾਲੀ ਦਲ ਦੀ ਮੰਜੂ ਦੇਵੀ ਨੂੰ 150, ਆਜ਼ਾਦ ਉਮੀਦਵਾਰ ਨੀਲਮ ਰਾਣੀ ਨੂੰ 136, ਆਜ਼ਾਦ ਉਮੀਦਵਾਰ ਮਨਜੀਤ ਕੌਰ ਨੂੰ 54 ਅਤੇ ਆਮ ਆਦਮੀ ਪਾਰਟੀ ਦੀ ਰਾਜੀ ਦੇਵੀ ਨੂੰ 47 ਵੋਟਾਂ ਪਈਆਂ।
ਵਾਰਡ ਨੰਬਰ 18 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਰਿੰਦਰ ਕੁਮਾਰ 1032 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਆਜ਼ਾਦ ਉਮੀਦਵਾਰ ਗੁਰਪ੍ਰੀਤ ਸੋਨੀ ਨੂੰ 260, ਭਾਰਤੀ ਜਨਤਾ ਪਾਰਟੀ ਦੇ ਜਤਿੰਦਰ ਕੁਮਾਰ ਨੂੰ 124, ਸ਼੍ਰੋਮਣੀ ਅਕਾਲੀ ਦਲ ਦੇ ਸੋਮ ਨਾਥ ਨੂੰ 23 ਅਤੇ ਆਮ ਆਦਮੀ ਪਾਰਟੀ ਦੇ ਕੁਲਵਿੰਦਰ ਸਿੰਘ ਨੂੰ 22 ਵੋਟਾਂ ਪਈਆਂ।
ਵਾਰਡ ਨੰਬਰ 19 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਇੰਦਰਜੀਤ ਕੌਰ 1141 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਸੁਨੀਤਾ ਰਾਣੀ ਨੂੰ 45 ਵੋਟਾਂ ਪਈਆਂ।
ਵਾਰਡ ਨੰਬਰ 20 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਵੰਤ ਰਾਏ 578 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਆਜ਼ਾਦ ਉਮੀਦਵਾਰ ਸਤਪਾਲ ਭਾਰਦਵਾਜ ਨੂੰ 420, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਨੂੰ 207, ਆਮ ਆਦਮੀ ਪਾਰਟੀ ਦੇ ਸੁਰਿੰਦਰ ਪਾਲ ਨੂੰ 72 ਅਤੇ ਭਾਰਤੀ ਜਨਤਾ ਪਾਰਟੀ ਦੀ ਗਗਨਦੀਪ ਕੌਰ ਨੂੰ 25 ਵੋਟਾਂ ਪਈਆਂ।
ਵਾਰਡ ਨੰ: 21 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸੁਲੇਖਾ ਦੇਵੀ 640 ਵੋਟਾ ਲੈ ਕੇ ਜੇਤੂ ਰਹੀ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਜਸਵੀਰ ਕੌਰ ਨੂੰ 372, ਆਮ ਆਦਮੀ ਪਾਰਟੀ ਦੀ ਰਜਨੀ ਠਾਕੁਰ 164 ਅਤੇ ਭਾਰਤੀ ਜਨਤਾ ਪਾਰਟੀ ਦੀ ਮਿਥਲੇਸ਼ ਕੁਮਾਰੀ ਨੂੰ 161 ਵੋਟਾਂ ਪਈਆਂ।
ਵਾਰਡ ਨੰਬਰ 22 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਜਗਰੂਪ ਸਿੰਘ 971 ਵੋਟਾ ਲੈ ਕੇ ਜੇਤੂ ਰਹੇ, ਜਦਕਿ ਆਮ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਨੂੰ 359, ਭਾਰਤੀ ਜਨਤਾ ਪਾਰਟੀ ਦੀ ਗੁਰਪ੍ਰੀਤ ਕੌਰ ਨੂੰ 201, ਬਹੁਜਨ ਸਮਾਜ ਪਾਰਟੀ ਦੇ ਲਖਵੀਰ ਸਿਘ ਨੂੰ 99, ਆਜ਼ਾਦ ਉਮੀਦਵਾਰ ਮਨਜੀਤ ਕੁਮਾਰ ਨੂੰ 50 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਨਿੰਦਰ ਪਾਲ ਸਿੰਘ ਬੇਦੀ ਨੂੰ 39 ਵੋਟਾਂ ਪਈਆਂ।
ਵਾਰਡ ਨੰਬਰ 23 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਮਨਮੀਤ ਕੌਰ 700 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਆਮ ਆਦਮੀ ਪਾਰਟੀ ਦੀ ਮੁਨਿੰਦਰ ਕੌਰ ਹੂੰਦਲ ਨੂੰ 509, ਸ਼੍ਰੋਮਣੀ ਅਕਾਲੀ ਦੀ ਕਮਲਜੀਤ ਕੌਰ ਨੂੰ 274 ਅਤੇ ਭਾਰਤੀ ਜਨਤਾ ਪਾਰਟੀ ਦੀ ਗੀਤਾ ਕੋਹਲੀ ਨੂੰ 54 ਵੋਟਾਂ ਪਈਆਂ।
ਵਾਰਡ ਨੰਬਰ 24 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਵਿੱਤਰਦੀਪ ਸਿੰਘ 892 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਆਮ ਆਦਮੀ ਪਾਰਟੀ ਦੇ ਬਲਵੀਰ ਸਿੰਘ 447, ਆਜ਼ਾਦ ਉਮੀਦਵਾਰ ਸੰਜੇ ਸ਼ਰਮਾ ਨੂੰ 194, ਸ਼੍ਰੋਮਣੀ ਅਕਾਲੀ ਦੇ ਨਰਿੰਦਰ ਸਿੰਘ ਨੂੰ 93, ਭਾਰਤੀ ਜਨਤਾ ਪਾਰਟੀ ਦੇ ਸੰਦੀਪ ਕੁਮਾਰ ਨੂੰ 45 ਵੋਟਾਂ ਪਈਆਂ।
ਵਾਰਡ ਨੰਬਰ 25 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਬਲਵਿੰਦਰ ਕੌਰ 1015 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਹਰਪ੍ਰੀਤ ਕੌਰ ਨੂੰ 256, ਆਮ ਆਦਮੀ ਪਾਰਟੀ ਦੀ ਸੀਮਾ ਨੂੰ 239 ਵੋਟਾਂ ਪਈਆਂ।
ਵਾਰਡ ਨੰਬਰ 26 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਹਰਵਿੰਦਰ ਸਿੰਘ 450 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਆਮ ਆਦਮੀ ਪਾਰਟੀ ਦੇ ਹਰਮਿੰਦਰ ਸਿੰਘ ਨੂੰ 415, ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਨੂੰ 384, ਭਾਰਤੀ ਜਨਤਾ ਪਾਰਟੀ ਦੇ ਬਲਵਿੰਦਰ ਸਿੰਘ ਨੂੰ 241 ਵੋਟਾਂ ਪਈਆਂ।
ਵਾਰਡ ਨੰਬਰ 27 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਗੁਰਮੀਤ ਕੌਰ 806 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਜੋਤੀ ਨੂੰ 499, ਭਾਰਤੀ ਜਨਤਾ ਪਾਰਟੀ ਦੀ ਰੇਨੁਕਾ ਠਾਕੁਰ ਨੂੰ 133, ਆਮ ਆਦਮੀ ਪਾਰਟੀ ਦੀ ਉਮੀਦਵਾਰ ਦਲਵੀਰ ਕੌਰ ਨੂੰ 114 ਅਤੇ ਆਜ਼ਾਦ ਉਮੀਦਵਾਰ ਨਿਰਮਲ ਕੌਰ ਨੂੰ 34 ਵੋਟਾਂ ਪਈਆਂ।
ਵਾਰਡ ਨੰਬਰ 28 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਵਿੰਦਰ ਪਾਲ ਸਿੰਘ 717 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਆਮ ਆਦਮੀ ਪਾਰਟੀ ਦੇ ਜਤਿੰਦਰ ਕੁਮਾਰ ਨੂੰ 460, ਸ਼੍ਰੋਮਣੀ ਅਕਾਲੀ ਦਲ ਦੇ ਚੰਦਨ ਨੂੰ 317, ਭਾਰਤੀ ਜਨਤਾ ਪਾਰਟੀ ਦੀ ਪਰਮਜੀਤ ਕੌਰ ਨੂੰ 39, ਆਜ਼ਾਦ ਉਮੀਦਵਾਰ ਰਾਜ ਕੁਮਾਰ ਨੂੰ 24 ਅਤੇ ਬਹੁਜਨ ਸਮਾਜ ਪਾਰਟੀ ਦੇ ਪ੍ਰੇਮ ਲਾਲ ਨੂੰ 22 ਵੋਟਾਂ ਪਈਆਂ।
ਵਾਰਡ ਨੰਬਰ 29 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਨਵਜੋਤ ਕਟੋਚ 468 ਵੋਟਾ ਲੈ ਕੇ ਜੇਤੂ ਰਹੀ, ਜਦਕਿ ਆਜ਼ਾਦ ਉਮੀਦਵਾਰ ਬਬਲੀ ਸਿੱਧੂ ਨੂੰ 279, ਆਮ ਆਦਮੀ ਪਾਰਟੀ ਦੀ ਬਖਸ਼ੋ ਨੂੰ 230, ਭਾਰਤੀ ਜਨਤਾ ਪਾਰਟੀ ਦੀ ਮੀਨੂੰ ਨੂੰ 150 ਵੋਟਾ ਪਈਆਂ।
ਵਾਰਡ ਨੰਬਰ 30 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿਕਾਸ ਗਿੱਲ 539 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਪਨ ਕੁਮਾਰ ਨੂੰ 300, ਆਜ਼ਾਦ ਉਮੀਦਵਾਰ ਮੋਹਨ ਲਾਲ ਨੂੰ 252, ਆਜ਼ਾਦ ਉਮੀਦਵਾਰ ਅਸ਼ਵਨੀ ਕੁਮਾਰ ਨੂੰ 157, ਭਾਰਤੀ ਜਨਤਾ ਪਾਰਟੀ ਦੇ ਪਾਰਸ ਆਦੀਆ ਨੂੰ 74, ਆਮ ਪਾਰਟੀ ਦੇ ਸੁਖਦੇਵ ਨੂੰ 68, ਆਜ਼ਾਦ ਉਮੀਦਵਾਰ ਸਾਕਸ਼ੀ ਨੂੰ 49 ਅਤੇ ਬਹੁਜਨ ਸਮਾਜ ਪਾਰਟੀ ਦੇ ਕਮਲ ਸਿੱਧੂ ਨੂੰ 36 ਵੋਟਾਂ ਪਈਆਂ।
ਵਾਰਡ ਨੰਬਰ 31 ਤੋਂ ਆਜ਼ਾਦ ਉਮੀਦਵਾਰ ਮੋਨੀਕਾ 637 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਵਨੀਤਾ ਨੂੰ 559, ਆਮ ਆਦਮੀ ਪਾਰਟੀ ਦੀ ਹਰਜਿੰਦਰ ਕੌਰ ਨੂੰ 227, ਭਾਰਤੀ ਜਨਤਾ ਪਾਰਟੀ ਦੀ ਮੀਨਾ ਬਾਲੀ ਨੂੰ 124 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਊਸ਼ਾ ਰਾਣੀ ਨੂੰ 70 ਵੋਟਾਂ ਪਈਆਂ।
ਵਾਰਡ ਨੰਬਰ 32 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੋਹਿਤ ਸੈਣੀ 543 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਆਮ ਆਦਮੀ ਪਾਰਟੀ ਦੇ ਬਲਵੀਰ ਸਿੰਘ ਨੂੰ 456, ਭਾਰਤੀ ਜਨਤਾ ਪਾਰਟੀ ਦੇ ਰਵਿੰਦਰ ਕੁਮਾਰ ਅਗਰਵਾਲ ਨੂੰ 340, ਬਹੁਜਨ ਸਮਾਜ ਪਾਰਟੀ ਦੇ ਦੀਪਕ ਕੁਮਾਰ ਨੂੰ 103, ਸ਼੍ਰੋਮਣੀ ਅਕਾਲੀ ਦਲ ਦੇ ਯਾਦਵਿੰਦਰ ਸਿੰਘ ਬੇਦੀ ਨੂੰ 40, ਆਜ਼ਾਦ ਉਮੀਦਵਾਰ ਅਨੀਤਾ ਕੁਮਾਰੀ ਨੂੰ 38, ਗੁਰਵਿੰਦਰ ਕੌਰ ਨੂੰ 33 ਅਤੇ ਸ਼ਮੀ ਸ਼ਰਮਾ ਨੂੰ 16 ਵੋਟਾਂ ਪਈਆਂ।
ਵਾਰਡ ਨੰਬਰ 33 ਤੋਂ ਭਾਰਤੀ ਜਨਤਾ ਪਾਰਟੀ ਦੀ ਗੁਰਪ੍ਰੀਤ ਕੌਰ 818 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਮਿਨਾਕਸ਼ੀ ਨੂੰ 750, ਆਮ ਆਦਮੀ ਪਾਰਟੀ ਦੀ ਸਵਿਤਾ ਰਾਣੀ ਨੂੰ 72 ਅਤੇ ਆਜ਼ਾਦ ਉਮੀਦਵਾਰ ਮੀਨਾ ਨੂੰ 20 ਵੋਟਾਂ ਪਈਆਂ।
ਵਾਰਡ ਨੰਬਰ 34 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਿਜੇ ਕੁਮਾਰ 609 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਆਮ ਆਦਮੀ ਪਾਰਟੀ ਉਮੀਦਵਾਰ ਅਜੇ ਕੁਮਾਰ ਵਰਮਾ ਨੂੰ 484, ਸੰਜੀਵ ਕੁਮਾਰ ਨੂੰ 388, ਭਾਰਤੀ ਜਨਤਾ ਪਾਰਟੀ ਦੇ ਵਿਵੇਕ ਸ਼ਰਮਾ ਨੂੰ 144, ਆਜ਼ਾਦ ਉਮੀਦਵਾਰ ਵਿਜੇ ਕੁਮਾਰ ਨੂੰ 27 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰੋਹਿਤ ਅਗਰਵਾਲ ਨੂੰ 22 ਵੋਟਾਂ ਪਈਆਂ।
ਵਾਰਡ ਨੰਬਰ 35 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਊਸ਼ਾ ਰਾਣੀ 1042 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਮੇਘਾ ਬਾਂਸਲ ਨੂੰ 540, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਿਆ ਰਾਣੀ ਨੂੰ 97 ਵੋਟਾਂ ਪਈਆਂ।
ਵਾਰਡ ਨੰਬਰ 36 ਤੋਂ ਭਾਰਤੀ ਜਨਤਾ ਪਾਰਟੀ ਦੇ ਸੁਰਿੰਦਰ ਪਾਲ 805 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਹਰਦੀਪ ਸਿੰਘ ਨੂੰ 671, ਆਮ ਆਦਮੀ ਪਾਰਟੀ ਦੇ ਨਿਦੇਸ਼ ਨੂੰ 476, ਸ਼੍ਰੋਮਣੀ ਅਕਾਲੀ ਦਲ ਦੇ ਹਰਜਿੰਦਰ ਕੁਮਾਰ ਕਲੇਰ ਨੂੰ 245, ਬਹੁਜਨ ਸਮਾਜ ਪਾਰਟੀ ਦੇ ਸ਼ਿਵ ਰਾਮ ਨੂੰ 56 ਅਤੇ ਆਜ਼ਾਦ ਉਮੀਦਵਾਰ ਕਿਰਨਦੀਪ ਸਭਰਵਾਲ ਨੂੰ 16 ਵੋਟਾਂ ਪਈਆਂ।
ਵਾਰਡ ਨੰਬਰ 37 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੋਨੀਕਾ ਵਰਮਾ 823 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਸੰਤੋਸ਼ ਸ਼ਰਮਾ ਨੂੰ 513, ਆਮ ਆਦਮੀ ਪਾਰਟੀ ਦੀ ਆਰਤੀ ਨੂੰ 148 ਅਤੇ ਆਜ਼ਾਦ ਉਮੀਦਵਾਰ ਕੁਸਮ ਲਤਾ ਨੂੰ 52 ਵੋਟਾਂ ਪਈਆਂ।
ਵਾਰਡ ਨੰਬਰ 38 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਦੀਪ ਕੁਮਾਰ 1013 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੇ ਵਿਪਨ ਕੁਮਾਰ ਨੂੰ 479, ਆਜ਼ਾਦ ਉਮੀਦਵਾਰ ਸੁਹਾਸ ਰਾਜਨ ਧੀਰ ਨੂੰ 150 ਅਤੇ ਆਮ ਆਦਮੀ ਪਾਰਟੀ ਦੇ ਓਮ ਪ੍ਰਕਾਸ਼ ਨੂੰ 35 ਵੋਟਾਂ ਪਈਆਂ।
ਵਾਰਡ ਨੰਬਰ 39 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਬਲਵਿੰਦਰ ਕੌਰ 878 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਆਜ਼ਾਦ ਉਮੀਦਵਾਰ ਸੁਮਨ ਰਾਹੁਲ ਲੱਧੜ ਨੂੰ 56, ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਕੌਰ ਨੂੰ 112, ਆਮ ਆਦਮੀ ਪਾਰਟੀ ਦੀ ਅਰੁਣਾ ਕੁਮਰਾ ਨੂੰ 24, ਸ਼੍ਰੋਮਣੀ ਅਕਾਲੀ ਦਲ ਦੀ ਜਸਵੀਰ ਕੌਰ ਨੂੰ 10 ਵੋਟਾਂ ਪਈਆਂ।
ਵਾਰਡ ਨੰਬਰ 40 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਅਨਮੋਲ ਜੈਨ 980 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੇ ਚਿੰਟੂ ਹੰਸ ਨੂੰ 542, ਆਜ਼ਾਦ ਉਮੀਦਵਾਰ ਅਜੇ ਜੈਨ ਨੂੰ 425, ਸ਼੍ਰੋਮਣੀ ਅਕਾਲੀ ਦਲ ਦੇ ਵਿਸ਼ਾਲ ਕੁਮਾਰ ਨੂੰ 156, ਆਜ਼ਾਦ ਉਮੀਦਵਾਰ ਨਰਿੰਦਰ ਨੂੰ 155, ਆਮ ਆਦਮੀ ਪਾਰਟੀ ਦੇ ਅਜੇ ਕੁਮਾਰ ਨੂੰ 117, ਆਜ਼ਾਦ ਉਮੀਦਵਾਰ ਰਾਜ ਪਾਲ ਨੂੰ 114 ਵੋਟਾਂ ਅਤੇ ਸਰਵ ਸਾਂਝੀ ਪਾਰਟੀ ਦੇ ਰਾਜ ਕੁਮਾਰ ਨੂੰ 60, ਪਈਆਂ।
ਵਾਰਡ ਨੰਬਰ 41 ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਗੀਤਿਕਾ ਅਰੋੜਾ ਨੇ 534 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਮਨਿੰਦਰ ਕੌਰ ਨੂੰ 484, ਅਕਾਲੀ ਦਲ ਦੀ ਪੂਨਮ ਅਰੋੜਾ ਨੂੰ 390 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਜੀਤ ਕੌਰ ਨੂੰ 97 ਵੋਟਾਂ ਪਈਆਂ।
ਵਾਰਡ ਨੰਬਰ 42 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਦਰਿਪਨ ਸੈਣੀ 586 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੀ ਕਵਿਤਾ ਪਰਮਾਰ ਨੂੰ 507, ਆਮ ਆਦਮੀ ਪਾਰਟੀ ਦੇ ਅਮਰਜੋਤ ਸਿੰਘ ਨੂੰ 400, ਆਜ਼ਾਦ ਉਮੀਦਵਾਰ ਖਰੈਤੀ ਲਾਲ ਕਤਨਾ ਨੂੰ 96, ਸ਼੍ਰੋਮਣੀ ਅਕਾਲੀ ਦਲ ਦੇ ਰਣਧੀਰ ਸਿੰਘ ਭਾਰਜ ਨੂੰ 54 ਅਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਨੂੰ 12 ਵੋਟਾਂ ਪਈਆਂ।
ਵਾਰਡ ਨੰਬਰ 43 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਆਸ਼ਾ ਦੱਤਾ 906 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਸੁਨੀਤਾ ਰਾਣੀ ਨੂੰ 798 ਅਤੇ ਸ਼੍ਰੋਮਣੀ ਅਕਾਲੀ ਦਾਲ ਦੀ ਅਨੀਤਾ ਨੂੰ 39 ਵੋਟਾਂ ਪਈਆਂ।
ਵਾਰਡ ਨੰਬਰ 44 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ 470 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਕਾਂਗਰਸ ਦੇ ਮਨਿੰਦਰ ਸਿੰਘ ਨੂੰ 335, ਭਾਰਤੀ ਜਨਤਾ ਪਾਰਟੀ ਦੇ ਮਹਿੰਦਰਪਾਲ ਧੀਮਾਨ ਨੂੰ 200 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਰਜੀਤ ਸਿੰਘ ਮਠਾਰੂ ਨੂੰ 181 ਵੋਟਾਂ ਪਈਆਂ।
ਵਾਰਡ ਨੰਬਰ 45 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਕੁਲਵਿੰਦਰ ਕੌਰ ਕਪੂਰ 776 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਆਮ ਆਦਮੀ ਪਾਰਟੀ ਦੀ ਸੂਸ਼ਮਾ ਨੂੰ 312, ਸ਼੍ਰੋਮਣੀ ਅਕਾਲੀ ਦਲ ਦੀ ਹਰਜੀਤ ਕੌਰ ਨੂੰ 232 ਅਤੇ ਭਾਰਤੀ ਜਨਤਾ ਪਾਰਟੀ ਦੀ ਰੰਜੂ ਸ਼ਰਮਾ ਨੂੰ 90 ਵੋਟਾਂ ਪਈਆਂ।
ਵਾਰਡ ਨੰਬਰ 46 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੁਕੇਸ਼ ਕੁਮਾਰ ਮੱਲ 852 ਵੋਟਾਂ ਨਾਲ ਜੇਤੂ ਰਹੇ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਪਰਵੀਨ ਕੁਮਾਰੀ ਨੂੰ 304, ਭਾਰਤੀ ਜਨਤਾ ਪਾਰਟੀ ਦੇ ਵਿਸ਼ਾਲ ਮਲਹੋਤਰਾ ਨੂੰ 293 ਅਤੇ ਆਮ ਆਦਮੀ ਪਾਰਟੀ ਦੇ ਲੇਖ ਰਾਜ ਨੂੰ 71 ਵੋਟਾਂ ਪਈਆਂ।
ਵਾਰਡ ਨੰਬਰ 47 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਬਿਮਲਾ ਦੇਵੀ 812 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਕਮਲਜੀਤ ਨੂੰ 479, ਆਮ ਆਦਮੀ ਪਾਰਟੀ ਦੀ ਸਿਮਰਨ ਵਾਲੀਆ ਨੂੰ 178 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅੰਕੂ ਨੂੰ 15 ਵੋਟਾਂ ਪਈਆਂ।
ਵਾਰਡ ਨੰਬਰ 48 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਵਾਬ ਹੁਸੈਨ 1111 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਆਮ ਆਦਮੀ ਪਾਰਟੀ ਦੇ ਅਜੈਬ ਸਿੰਘ ਨੂੰ 122 ਅਤੇ ਭਾਰਤੀ ਜਨਤਾ ਪਾਰਟੀ ਦੇ ਅਨਿਲ ਕੁਮਾਰ ਹਾਂਡਾ ਨੂੰ 120 ਵੋਟਾਂ ਪਈਆਂ।
ਵਾਰਡ ਨੰਬਰ 49 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸੁਨੀਤਾ ਦੇਵੀ 502 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਬਹੁਜਨ ਸਮਾਜ ਪਾਰਟੀ ਦੀ ਰਾਜ ਕੁਮਾਰੀ ਨੂੰ 361, ਭਾਰਤੀ ਜਨਤਾ ਪਾਰਟੀ ਦੀ ਜਸਵਿੰਦਰ ਕੌਰ ਅਤੇ ਆਜ਼ਾਦ ਉਮੀਦਵਾਰ ਰਣਜੀਤ ਕੌਰ ਨੂੰ 247-247, ਆਮ ਆਦਮੀ ਪਾਰਟੀ ਦੀ ਬਲਦੀਪ ਕੌਰ ਨੂੰ 97, ਆਜ਼ਾਦ ਉਮੀਦਵਾਰ ਰਸ਼ਪਾਲ ਕੌਰ ਨੂੰ 57 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਨਜੀਤ ਕੌਰ ਨੂੰ 48 ਵੋਟਾਂ ਪਈਆਂ।
ਵਾਰਡ ਨੰਬਰ 50 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਗੁਰਮੀਤ ਰਾਮ ਨੇ 928 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੀ ਸੁਰੇਖਾ ਬਰਜਾਤਾ ਨੂੰ 382, ਬਹੁਜਨ ਸਮਾਜ ਪਾਰਟੀ ਦੇ ਅਵਤਾਰ ਸਿੰਘ ਨੂੰ 140, ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਨੂੰ 127, ਆਜ਼ਾਦ ਉਮੀਦਵਾਰ ਨਰੇਸ਼ ਕੁਮਾਰ ਨੂੰ 69 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬਲਵਿੰਦਰ ਕੌਰ ਨੂੰ 29 ਵੋਟਾਂ ਪਈਆਂ।