ਪਰਵਿੰਦਰ ਸਿੰਘ ਕੰਧਾਰੀ
- ਸ਼ਾਂਤੀਪੂਰਕ ਚੋੋਣ ਅਮਲ ਲਈ ਕੀਤਾ ਜਿਲ੍ਹੇ ਦੇ ਲੋੋਕਾਂ ਦਾ ਧੰਨਵਾਦ
ਫਰੀਦਕੋਟ 17 ਫਰਵਰੀ 2021 - ਫਰੀਦਕੋੋਟ ਦੇ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬੀ ਦੇ ਸਿਆਸੀ ਸਲਾਹਕਾਰ ਸ: ਕੁਸ਼ਲਦੀਪ ਸਿੰਘ ਢਿੱਲੋੋਂ ਨੇ ਨਗਰ ਕੌੌਂਸ ਚੋੋਣਾਂ ਦਾ ਅਮਲ ਸ਼ਾਂਤੀਪੂਰਕ ਨੇਪੜੇ ਚੜ੍ਹਨ ਅਤੇ ਫਰੀਦਕੋੋਟ ਜਿਲ੍ਹੇ ਦੀਆਂ ਨਗਰ ਕੌੌਂਸਲਾਂ ਵਿੱਚ ਕਾਂਗਰਸ ਉਮੀਦਵਾਰਾਂ ਦੀ ਇਤਿਹਾਸਕ ਜਿੱਤ ਤੇ ਸਮੂਹ ਜਿਲ੍ਹਾ ਵਾਸੀਆਂ ਅਤੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਵਧਾਈ ਦਿੱਤੀ ਹੈ।
ਕੁਸ਼ਲਦੀਪ ਸਿੰਘ ਢਿੱਲੋੋਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋੋਗ ਅਗਵਾਈ ਹੇਠ ਸਮੁੱਚੇ ਫਰੀਦਕੋੋਟ ਜਿਲ੍ਹੇ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਗਏ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌੌਂਸਲ ਫਰੀਦਕੋਟ ਵਿੱਚ ਕਾਂਗਰਸ ਪਾਰਟੀ ਨੇ ਦੋੋ/ਤਿਹਾਈ ਬਹੁਮਤ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਹੈ ਤੇ ਫਰੀਦਕੋੋਟ ਦੇ ਲੋੋਕਾਂ ਨੇ ਉਨ੍ਹਾਂ ਵੱੱਲੋੋਂ ਪੰਜਾਬ ਸਰਕਾਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਵਿਕਾਸ ਕਾਰਾਂ ਤੇ ਮੋੋਹਰ ਲਗਾਈ ਹੈ ਤੇ ਇਹ ਸਾਬਤ ਕੀਤਾ ਹੈ ਕਿ ਹਲਕੇ ਦੇ ਲੋੋਕ ਚਟਾਨ ਵਾਂਗ ਕਾਂਗਰਸ ਪਾਰਟੀ ਨਾਲ ਖੜ੍ਹੇ ਹਨ ਤੇ ਉਸ ਦੀਆਂ ਨੀਤੀਆਂ ਤੇ ਵਿਕਾਸ ਨੂੰ ਪਸੰਦ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਮੁੱਚਾ ਚੋਣ ਅਮਲ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਹੋੋਇਆ ਹੈ ਤੇ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਪੂਰਾ ਜੋੋਰ ਲਗਾਇਆ ਪਰ ਲੋੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਉਨ੍ਹਾਂ ਦੇ ਪਾਰਟੀ ਦੇ ਮਾਣ ਨੂੰ ਹੋੋਰ ਵਧਾਇਆ ਹੈ ਤੇ ਉਹ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕੰਮਾਂ ਵਿੱਚ ਹੋੋਰ ਤੇਜੀ ਲਿਆਉਣਗੇ।
ਅੰਤ ਵਿੱਚ ਉਨ੍ਹਾਂ ਫਿਰ ਸਮੂਹ ਜਿਲ੍ਹਾ ਵਾਸੀਆਂ ਅਤੇ ਨਗਰ ਕੌੌਂਸਲ ਫਰੀਦੋੋਟ ਦੇ ਵੋੋਟਰਾਂ ਨੂੰ ਸਮੁੱਚੇ ਚੋੋਣ ਅਮਲ ਨੂੰ ਸ਼ਾਂਤੀਪੂਰਕ ਤਰੀਕੇ ਨਾਲ ਨੇਪੜੇ ਚਾੜ੍ਹਨ ਅਤੇ ਕਾਂਗਰਸ ਪਾਰਟੀ ਦੀ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਹੁਣ ਨਗਰ ਕੌੌਂਸਲ ਵਿੱਚ ਵਿਕਾਸ ਕਾਰਜ ਹੋੋਰ ਤੇਜੀ ਨਾਲ ਹੋਣਗੇ ਤੇ ਇਨ੍ਹਾਂ ਕੰਮਾਂ ਲਈ ਸਰਕਾਰ ਵੱਲੋੋਂ ਫੰਡਾਂ ਦੀ ਕੋੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।