- ਐਸਐਸਪੀ ਨੇ ਸਪੱਸ਼ਟ ਤੌਰ ’ਤੇ ਦਿੱਤੇ ਕਰਮਚਾਰੀਆਂ ਨੂੰ ਨਿਰਦੇਸ਼
ਸ੍ਰੀ ਮੁਕਤਸਰ ਸਾਹਿਬ, 12 ਫਰਵਰੀ 2021 - ਐਸਐਸਪੀ ਡੀ ਸੁਡਰਵਿਲੀ ਨੇ ਜ਼ਿਲੇ ਦੇ ਪੁਲਸ ਕਰਮਚਾਰੀਆਂ ਨੂੰ ਨਗਰ ਕੌਂਸਲ ਚੋਣ ਸਬੰਧੀ ਸਪੱਸ਼ਟ ਰੂਪ ਵਿਚ ਨਿਰਦੇਸ਼ ਜਾਰੀ ਕਰਦੇ ਹੋਏ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ ਹੈ ਅਤੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਕਰਮਚਾਰੀ ਨੇ ਲਾਪਰਵਾਹੀ ਕੀਤੀ ਤਾਂ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਜ਼ਿਲੇ ਦੀਆਂ ਹੱਦਾਂ ਨੂੰ ਸੀਲ ਕਰਨ ਦੇ ਨਾਲ ਹੀ ਬੂਥ ’ਤੇ ਪੂਰੀ ਤਰਾਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਐਸਐਸਪੀ ਨੇ ਕਿਹਾ ਕਿ ਬੂਥ ’ਤੇ ਮੋਬਾਇਲ, ਅਸਲਾ ਜਾਂ ਅਜਿਹੀ ਕੋਈ ਵਸਤੂ ਜਿਸ ਨਾਲ ਸਰੀਰ ਨੂੰ ਨੁਕਸਾਨ ਹੋਵੇ ਨਹੀਂ ਲਿਜਾਈ ਜਾ ਸਕੇਗੀ। ਇਸ ਦੇ ਨਾਲ ਹੀ ਉਮੀਦਵਾਰ ਦਾ ਬੂਥ 100 ਮੀਟਰ ਦੂਰੀ ਤੇ ਅਤੇ ਪਾਰਕਿੰਗ 200 ਮੀਟਰ ਦੂਰੀ ’ਤੇ ਰਹੇਗੀ।
ਨਗਰ ਕੌਂਸਲ ਚੋਣਾਂ ਦੌਰਾਨ ਵੱਖ-ਵੱਖ ਡਵੀਜਨਾਂ ਵਿਚ ਐਸ.ਪੀ ਅਤੇ ਡੀ.ਐਸ.ਪੀ ਰੈਂਕ ਦੇ ਅਫਸਰ ਲਗਾਏ ਗਏ ਹਨ , ਜਿਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਚੋਣਾਂ ਦੌਰਾਨ ਪੁਲਸ ਦੀਆਂ ਵਿਸ਼ੇਸ਼ ਟੁੱਕੜੀਆਂ ਵਲੋਂ ਗਸ਼ਤ ਕੀਤੀ ਜਾਵੇਗੀ। ਉਨਾਂ ਨੇ ਸ਼ਹਿਰ ਵਿਚ ਫਲੈਗ ਮਾਰਚ ਕਰਦੇ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਹਦਾਇਤ ਵੀ ਕੀਤੀ।