- ਭਾਜਪਾ ਦੇ ਹਿੱਸੇ ਆਈ ਸਿਰਫ਼ ਇੱਕ ਸੀਟ
ਸ੍ਰੀ ਮੁਕਤਸਰ ਸਾਹਿਬ, 17 ਫਰਵਰੀ 2021 - ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਨੇ ਮੁਕਤਸਰ ਦੀ ਨਗਰ ਕੌਂਸਲ ’ਤੇ ਕਬਜ਼ਾ ਜਮਾ ਲਿਆ ਹੈ। ਕਾਂਗਰਸ ਨੇ 17 ਸੀਟਾਂ ਜਿੱਤੀਆਂ ਹਨ। ਜਦਕਿ ਅਕਾਲੀ ਦਲ ਦੇ ਹਿੱਸੇ 10 ਸੀਟਾਂ ਅਤੇ ਭਾਜਪਾ ਦੇ ਹਿੱਸੇ ਸਿਰਫ਼ ਇੱਕ ਸੀਟ ਆਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ 2 ਸੀਟਾਂ ਅਤੇ ਅਜ਼ਾਦ ਉਮੀਦਵਾਰ ਨੇ ਇੱਕ ਸੀਟ ’ਤੇ ਕਬਜ਼ਾ ਕੀਤਾ ਹੈ।
ਇਸ ਤਰਾਂ ਨਾਲ ਕਾਂਗਰਸ ਨੇ ਕਮੇਟੀ ਬਣਾਉਣ ਲਈ ਬਹੁਮਤ ਪੂਰਾ ਕਰ ਲਿਆ ਹੈ। ਵਾਰਡ ਨੰਬਰ ਇੱਕ ਤੋਂ ਕਾਂਗਰਸੀ ਉਮੀਦਵਾਰ ਸਿਮਰਜੀਤ ਕੌਰ, ਦੋ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਦੀਪ ਕੌਰ, ਤਿੰਨ ਤੋਂ ਕਾਂਗਰਸ ਦੀ ਹਰਜੀਤ ਕੌਰ, 4 ਤੋਂ ਕਾਂਗਰਸ ਦੇ ਯਾਦਵਿੰਦਰ ਸਿੰਘ ਯਾਦੂ, 5 ਤੋਂ ਆਮ ਆਦਮੀ ਪਾਰਟੀ ਦੀ ਇੰਦਰਜੀਤ ਕੌਰ, ਵਾਰਡ ਨੰਬਰ 6 ਤੋਂ ਕਾਂਗਰਸ ਦੀ ਗੁਰਬਿੰਦਰ ਕੋਰ ਪਤੰਗਾ, 7 ਤੋਂ ਅਕਾਲੀ ਦਲ ਦੀ ਰੁਪਿੰਦਰ ਬੱਤਰਾ, 8 ਤੋਂ ਪਹਿਲਾਂ ਹੀ ਕਾਂਗਰਸ ਦੇ ਉਮੀਦਵਾਰ ਜਿੰਮੀ ਫੱਤਣਵਾਲਾ ਬਿਨਾਂ ਮੁਕਾਬਲੇ ਜਿੱਤ ਚੁੱਕੇ ਹਨ।
ਵਾਰਡ 9 ਤੋਂਅਕਾਲੀ ਦਲ ਦੀ ਭਵਨਦੀਪ ਕੌਰ, ਵਾਰਡ ਨੰਬਰ 10 ਤੋਂ ਕਾਗਰਸ ਦੇ ਮੁਨੀਸ਼ ਕੁਮਾਰ, 11 ਤੋਂ ਅਕਾਲੀ ਦਲ ਦੇ ਰਿੰਕੂ ਰਾਣੀ, 12 ਤੋਂ ਕਾਂਗਰਸ ਦੇ ਮਿੰਟੂ ਕੰਗ, ਵਾਰਡ ਨੰਬਰ 13 ਤੋਂ ਕਾਗਰਸ ਦੀ ਅਨਮੋਲ ਗਰੇਵਾਲ, ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਕਾਲਾ, ਵਾਰਡ ਨੰਬਰ 15 ਤੋਂ ਅਕਾਲੀ ਦਲ ਦੀ ਮਨਜੀਤ ਕੌਰ ਜੇਤੂ ਰਹੇ। ਵਾਾਰਡ ਨੰਬਰ 16 ਤੋਂ ਕਾਂਗਰਸ ਦੀ ਗੁਰਬਿੰਦਰ ਕੌਰ ਪਤੰਗਾ, ਵਾਰਡ ਨੰਬਰ 17 ਤੋਂ ਕਾਂਗਰਸ ਕਾਗਸਰ ਦੀ ਜਸਪ੍ਰੀਤ ਕੌਰ, 18 ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ, 19 ਤੋਂ ਅਕਾਲੀ ਦਲ ਦੀ ਸਰੋਜ ਰਾਣੀ, 20 ਤੋਂ ਅਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ, 21 ਤੋਂ ਕਾਂਗਰਸ ਦੀ ਕੁਲਵਿੰਦਰ ਕੌਰ, 22 ਤੋਂ ਕਾਗਰਸ ਦੇ ਗੁਰਸ਼ਰਨ ਸਿੰਘ, 23 ਤੋਂ ਕਾਂਗਰਸ ਦੀ ਕੰਚਨ ਬਾਲਾ, 24 ਤੋਂ ਕਾਂਗਰਸ ਦੇ ਿਸ਼ਨ ਕੁਮਾਰ ਸ਼ੰਮੀ ਤੇਰੀਆ, 25 ਤੋਂ ਅਕਾਲੀ ਦਲ ਦੀ ਮਨਦੀਪ ਕੌਰ, 26 ਤੋਂ ਭਾਜਪਾ ਦੇ ਸਤਪਾਲ ਪਠੇਲਾ, 27 ਤੋਂ ਕਾਂਗਰਸ ਦੀ ਕਸ਼ਿਸ਼ ਸੁਖੀਜਾ, 28 ਤੋਂ ਕਾਂਗਰਸ ਦੇ ਹਰਜਿੰਦਰ ਕੁਮਾਰ ਮਹਿੰਦਰ ਚੌਧਰੀ, 29 ਤੋਂ ਅਕਾਲੀ ਦਲ ਦੇ ਕੁਲਵਿੰਦਰ ਸਿੰਘ, 30 ਤੋਂ ਅਕਾਲੀ ਦਲ ਦੀ ਵੰਦਨਾ ਸ਼ਰਮਾ ਅਤੇ 31 ਤੋਂ ਅਕਾਲੀ ਦਲ ਦੇ ਦੇਸਾ ਸਿੰਘ ਜੇਤੂ ਰਹੇ ਹਨ। ਜੇਤੂ ਉਮੀਦਵਾਰ ਨੇ ਸ਼ਹਿਰ ਵਿਚ ਪਟਾਖੇ ਚਲਾਏ ਅਤੇ ਗੱਡੀਆਂ ’ਤੇ ਸ਼ਹਿਰ ਵਿਚ ਜੇਤੂ ਰੋਡ ਸ਼ੋਅ ਵੀ ਕੀਤਾ।