ਜਗਮੀਤ ਸਿੰਘ ਭਿੱਖੀਵਿੰਡ
- 11 ਵਾਰਡਾਂ ‘ਤੇ ਕਾਂਗਰਸ ਪਾਰਟੀ ਅਤੇ 2 ਵਾਰਡਾਂ ‘ਤੇ ਅਕਾਲੀ ਦਲ ਦੇ ਉਮੀਦਵਾਰ ਜੇਤੂ
ਭਿੱਖੀਵਿੰਡ 17 ਫਰਵਰੀ 2021 - ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਵੱਲੋਂ 13 ਵਿਚੋਂ 11 ਵਾਰਡਾਂ ‘ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ। ਉਥੇ ਵਿਰੋਧੀ ਅਕਾਲੀ ਦਲ ਪਾਰਟੀ ਦੇ ਦੋ ਉਮੀਦਵਾਰ ਵੀ ਜੇਤੂ ਰਹਿਣ ਵਿਚ ਸਫਲ ਰਹੇ। ਅੱਜ ਪੋਲੀਟੈਕਨਿਕ ਕਾਲਜ ਭਿੱਖੀਵਿੰਡ ਵਿਖੇ ਵੋਟਾਂ ਦੀ ਗਿਣਤੀ ਤੋਂ ਬਾਅਦ ਐਲਾਨ ਗਏ ਨਤੀਜਿਆਂ ਵਿਚ ਨਗਰ ਪੰਚਾਇਤ ਭਿੱਖੀਵਿੰਡ ਦੀਆਂ 13 ਵਾਰਡਾਂ ਵਿਚੋਂ ਵਾਰਡ ਨੰ. 1, 2, 3, 4, 7, 8, 9, 10, 11, 12, 13 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਵਾਰਡ
ਨੰ. 5, 6 ਤੋਂ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ।
ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰ. 1 ਤੋਂ ਰਾਜਬੀਰ ਕੌਰ (ਕਾਂਗਰਸ) 245 ਵੋਟਾਂ, ਪਰਮਜੀਤ ਕੌਰ (ਅਕਾਲੀ ਦਲ) 185 ਵੋਟਾਂ, ਕੁਲਵਿੰਦਰ ਕੌਰ (ਆਮ ਆਦਮੀ ਪਾਰਟੀ) 65 ਵੋਟਾਂ, ਨੋਟਾ ਨੂੰ 9 ਵੋਟਾਂ, ਵਾਰਡ ਨੰ. 2 ਤੋਂ ਮਨਜੀਤ ਸਿੰਘ (ਕਾਂਗਰਸ) 212, ਸੁਖਦੇਵ ਸਿੰਘ (ਅਕਾਲੀ ਦਲ) 52, ਗੁਰਪਾਲ ਸਿੰਘ (ਆਪ) 44, ਸ਼ਿੰਦਾ ਸਿੰਘ (ਬਸਪਾ) 7, ਨੋਟਾ 5 ਵੋਟਾਂ, ਵਾਰਡ ਨੰ. 3 ਤੋਂ ਸੁਖਪਾਲ ਸਿੰਘ ਗਾਬੜੀਆ (ਕਾਂਗਰਸ) 279, ਠੇਕੇਦਾਰ ਵਿਰਸਾ ਸਿੰਘ (ਅਕਾਲੀ ਦਲ) 203, ਬਗੀਚਾ ਸਿੰਘ (ਆਪ) 44, ਨੋਟਾ 4, ਵਾਰਡ ਨੰ. 4 ਤੋਂ ਰਜਿੰਦਰ ਕੁਮਾਰ ਬੱਬੂ ਸ਼ਰਮਾ (ਕਾਂਗਰਸ) 195, ਅਮਨ ਸ਼ਰਮਾ (ਅਕਾਲੀ ਦਲ) 187, ਲਵਦੀਪ ਸਿੰਘ (ਆਪ) 42, ਵਾਰਡ ਨੰ. 5 ਤੋਂ ਸਿਮਰਜੀਤ ਕੌਰ (ਕਾਂਗਰਸ) 190, ਪ੍ਰਕਾਸ਼ ਕੌਰ (ਆਪ) 64, ਸ਼ਮਾ ਰਾਣੀ (ਅਕਾਲੀ ਦਲ) 278, ਨੋਟਾ 3, ਵਾਰਡ ਨੰ. 6 ਤੋਂ ਅਮਰਜੀਤ ਸਿੰਘ (ਅਕਾਲੀ ਦਲ) 284, ਅਮਰੀਕ ਸਿੰਘ (ਆਪ) 40, ਸਿਤਾਰਾ ਸਿੰਘ (ਕਾਂਗਰਸ) 254, ਜਸਵਿੰਦਰ ਸਿੰਘ (ਆਜਾਦ) 2, ਨੋਟਾ 5, ਵਾਰਡ ਨੰ. 7 ਤੋਂ ਹਰਜਿੰਦਰ ਕੌਰ (ਅਕਾਲੀ ਦਲ) 88, ਪ੍ਰਵੀਨ ਕੌਰ (ਬਸਪਾ) 13, ਮਨਜੀਤ ਕੌਰ (ਕਾਂਗਰਸ) 92, ਰਾਜਬੀਰ ਕੌਰ (ਆਪ) 68, ਨੋਟਾ 5, ਵਾਰਡ ਨੰ. 8 ਤੋਂ ਹਰਭਜਨ ਸਿੰਘ (ਕਾਂਗਰਸ) 126, ਕਾਰਜ ਸਿੰਘ (ਆਪ) 89, ਦਲਜੀਤ ਕੌਰ (ਬਸਪਾ) 12, ਲਵਪ੍ਰੀਤ ਸਿੰਘ (ਅਕਾਲੀ ਦਲ) 98, ਨੋਟਾ 6, ਵਾਰਡ ਨੰ. 9 ਤੋਂ ਪੁਸ਼ਪਾ ਰਾਣੀ (ਕਾਂਗਰਸ) 167, ਬਲਜੀਤ ਕੌਰ (ਅਕਾਲੀ ਦਲ) 137, ਰਜਨੀ (ਆਪ) 85, ਨੋਟਾ 4, ਵਾਰਡ ਨੰ. 10 ਤੋਂ ਨੀਰਜ ਧਵਨ (ਕਾਂਗਰਸ) 431, ਨਰਿੰਦਰ ਕੌਰ (ਆਪ) 108, ਕਿਰਨਾ ਰਾਣੀ (ਅਕਾਲੀ ਦਲ) 129, ਨੋਟਾ 8, ਵਾਰਡ ਨੰ. 11 ਤੋਂ ਗੁਰਵਿੰਦਰ ਕੌਰ (ਅਕਾਲੀ ਦਲ) 100, ਮਨਜੀਤ ਕੌਰ (ਕਾਂਗਰਸ) 174, ਰਮਨਦੀਪ ਕੌਰ (ਆਪ) 40, ਰਾਣੀ (ਬਸਪਾ) 7, ਵਾਰਡ ਨੰ. 12 ਤੋਂ ਸਕੱਤਰ ਸਿੰਘ (ਕਾਂਗਰਸ) 210, ਗੁਰਮੀਤ ਸਿੰਘ (ਆਪ) 26, ਜਰਨੈਲ ਸਿੰਘ (ਬਸਪਾ) 6, ਵਿਨੈ ਮਲਹੋਤਰਾ (ਅਕਾਲੀ ਦਲ) 136, ਨੋਟਾ 4, ਵਾਰਡ ਨੰ. 13 ਤੋਂ ਰੇਖਾ ਰਾਣੀ (ਕਾਂਗਰਸ) 232, ਕਰਮਜੀਤ ਕੌਰ (ਆਪ) 106, ਜਸਬੀਰ ਕੌਰ (ਅਕਾਲੀ ਦਲ) 197, ਪਰਮਜੀਤ ਕੌਰ (ਬਸਪਾ) 9, ਨੋਟਾ ਨੂੰ 9 ਵੋਟਾਂ ਪਈਆਂ। ਜੇਤੂ ਉਮੀਦਵਾਰਾਂ ਨੂੰ ਰਿਟਰਨਿੰਗ ਅਫਸਰ ਰਾਜੇਸ਼ ਅਰੋੜਾ ਵੱਲੋਂ ਸਰਟੀਫਿਕੇਟ ਦਿੱਤੇ ਗਏ।