ਅਸ਼ੋਕ ਵਰਮਾ
ਬਠਿੰਡਾ, 17 ਫਰਵਰੀ 2021 - ਨਗਰ ਨਿਗਮ ਬਠਿੰਡਾ ਦੀ ਚੋਣ ਲਈ ਪਈਆਂ ਵੋਟਾਂ ਦੇ ਨਤੀਜਿਆਂ ਦੌਰਾਨ ਕਾਂਗਰਸ ਨੂੰ ਜਬਰਦਸਤ ਜਿੱਤ ਹਾਸਲ ਹੋਈ ਹੈ। ਕਾਂਗਰਸ 53 ਸਾਲ ਬਾਅਦ ਸ਼ਹਿਰ ਦੇ ਪ੍ਰਸ਼ਾਸ਼ਕ ਵਾਲੀ ਕੁਰਸੀ ਤੇ ਬੈਠੇਗੀ ਜਿਸ ਦਾ ਸਿਹਰਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਨੂੰ ਜਾਂਦਾ ਹੈ। ਕਾਂਗਰਸ ਪਾਰਟੀ 50 ਮੈਂਬਰੀ ਹਾਊਸ ਚੋਂ 43 ਸੀਟਾਂ ਜਿੱਤਣ ਨਾਲ ਕਰੀਬ ਤਿੰਨ ਚੌਥਾਈ ਬਹੁਮਤ ਹਾਸਲ ਸਫਲ ਰਹੀ ਹੈ। ਇਹਨਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਰਤੀ ਜੰਤਾ ਪਾਰਟੀ ਖਾਤਾ ਵੀ ਨਹੀਂ ਖੋਹਲ ਸਕੀਆਂ ਹਨ। ਅੱਜ ਬਠਿੰਡਾ ਨਿਗਮ ਲਈ ਵੋਟਾਂ ਗਿਣਨ ਦਾ ਕੰਮ ਪੋਲੀਟੈਕਨੀਕ ਕਾਲਜ ਅਤੇ ਹੋਟਲ ਮੈਨੇਜਮੈਂਟ ਕਾਲਜ ’ਚ ਸਵੇਰੇ 9 ਵਜੇ ਭਾਰੀ ਸੁਰੱਖਿਆ ਹੇਠ ਸ਼ੁਰੂ ਹੋਇਆ। ਗਿਣਤੀ ਵਾਲੀਆਂ ਥਾਵਾਂ ਤੇ ਉਮੀਦਵਾਰ ਅਤੇ ਉਹਨਾਂ ਦੇ ਸਮਰਥਕ ਸਵੇਰ ਤੋਂ ਹੀ ਪੁੱਜਣੇ ਸ਼ੁਰੂ ਹੋ ਗਏ ਸਨ। ਅੱਜ ਆਏ ਨਤੀਜਿਆਂ ਅਨੁਸਾਰ 43 ਵਾਰਡਾਂ ਵਿਚ ਕਾਂਗਰਸ ਦੇ ਉਮੀਦਵਾਰ ਚੋਣ ਜਿੱਤੇ ਹਨ।
ਚੋਣ ਜਿੱਤੇ ਪ੍ਰਮੁੱਖ ਕਾਂਗਰਸੀ ੳਮੀਦਵਾਰਾਂ ‘ਚ ਵਾਰਡ ਨੰਬਰ 37 ਚੋਂ ਸਾਬਕਾ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ, ਵਾਰਡ ਨੰਬਰ 43 ’ਚ ਸਾਬਕਾ ਕੌਂਸਲਰ ਪਰਦੀਪ ਗੋਇਲ ਦੀ ਪਤਨੀ ਅਨੀਤਾ ਗੋਇਲ,ਵਾਰਡ ਨੰਬਰ36 ਹਰਵਿੰਦਰ ਸਿੰਘ ਅਤੇ ਵਾਰਡ ਨੰਬਰ 48’ਚ ਜਗਰੂਪ ਸਿੰਘ ਗਿੱਲ ਸ਼ਾਮਲ ਹਨ। ਵਾਰਡ ਨੰਬਰ 50 ’ਚ ਕਾਂਗਰਸ ਦੇ ਮਲਕੀਤ ਸਿੰਘ ਚੋਣ ਜਿੱਤੇ ਹਨ ਜਦੋਂਕਿ ਵਾਰਡ ਨੰਬਰ 49 ’ਚ ਕਾਂਗਰਸ ਦੀ ਕਮਲੇਸ਼, 47 ਐਸ ਸੀ ਔਰਤ ਲਈ ਰਾਖਵੇਂ ਤੋਂ ਕਾਂਗਰਸ ਦੀ ਮਮਤਾ ,ਵਾਰਡ ਨੰਬਰ 46 ਰਾਖਵੇਂ ’ਚ ਕਾਂਗਰਸ ਦਾ ਰਤਨ ਰਾਹੀ , ਵਾਰਡ ਨੰਬਰ 45 ਰਾਖਵੇਂ ’ਚ ਕਾਂਗਰਸ ਦੀ ਰਾਜ ਰਾਣੀ, ਵਾਰਡ ਨੰਬਰ 44 ’ਚ ਕਾਂਗਰਸੀ ਉਮੀਦਵਾਰ ਇੰਦਰਜੀਤ ਸਿੰਘ, ਵਾਰਡ ਨੰਬਰ 42 ’ਚ ਸੁਖਰਾਜ ਸਿੰਘ ,ਵਾਰਡ ਨੰਬਰ 41 ’ਚ ਕੁਲਵਿੰਦਰ ਕੌਰ, ਵਾਰਡ ਨੰਬਰ 40 ’ਚ ਕਾਂਗਰਸ ਦੇ ਆਤਮਾ ਸਿੰਘ, ਐਸਸੀ ਔਰਤਾਂ ਲਈ ਰਾਖਵੇਂ ਵਾਰਡ ਨੰਬਰ 39 ’ਚ ਕਾਂਗਰਸ ਦੀ ਪੁਸ਼ਪਾ ਰਾਣੀ ਅਤੇ ਵਾਰਡ ਨੰਬਰ 38 ’ਚ ਮਮਤਾ ਸੈਣੀ ਜੇਤੂ ਰਹੀ ਹੈ।
ਇਸੇ ਤਰਾਂ ਹੀ ਵਾਰਡ ਨੰਬਰ 35 ਤੋਂ ਕਾਂਗਰਸ ਦੀ ਰਮਨ ਗੋਇਲ ਚੋਣ ਜਿੱਤਣ ’ਚ ਸਫਲ ਰਹੀ ਹੈ ਜਦੋਂਕਿ ਵਾਰਡ ਨੰਬਰ34 ਤੋਂ ਕਾਂਗਰਸ ਦੇ ਜਸਬੀਰ ਸਿੰਘ, ਵਾਰਡ 33 ਤੋਂ ਕਾਂਗਰਸ ਦੀ ਨੇਹਾ ਜਿੰਦਲ, ਵਾਰਡ ਨੰਬਰ 32 ਤੋਂ ਕਾਂਗਰਸ ਦੇ ੳਮੇਸ਼ ਗਰਗ, ਵਾਰਡ ਨੰਬਰ 31 ਤੋਂ ਕਾਂਗਰਸ ਦੀ ਪਰਵੀਨ ਗਰਗ ,ਵਾਰਡ ਨੰਬਰ 30 ਤੋਂ ਕਾਂਗਰਸ ਦੇ ਬਲਜਿੰਦਰ ਸਿੰਘ, ਵਾਰਡ ਨੰਬਰ 29ਤੋਂ ਰੀਨਾ ਗੁਪਤਾ ਵਾਰਡਨੰਬਰ 28 ਤੋਂ ਕਾਂਗਰਸ ਦੇ ਮਾਸਟਰ ਹਰਮੰਦਰ ਸਿੰਘ, ਵਾਰਡ ਨੰਬਰ 27 ਤੋਂ ਕਾਂਗਰਸ ਦੀ ਊਸ਼ਾ ਗੋਇਲ, ਵਾਰਡ ਨੰਬਰ 26 ਤੋਂ ਸੰਦੀਪ ਕੁਮਾਰ,ਵਾਰਡ ਨੰਬਰ 25 ਤੋਂ ਕਮਲਜੀਤ ਕੌਰ, ਵਾਰਡ ਨੰਬਰ 24 ’ਚ ਕਾਂਗਰਸ ਦੇ ਸ਼ਾਮ ਲਾਲ ,ਵਾਰਡ ਨੰਬਰ 23 ’ਚ ਕਾਂਗਰਸ ਦੀ ਕਿਰਨਾ ਰਾਣੀ,ਵਾਰਡ ਨੰਬਰ 21ਤੋਂ ਸੰਤੋਸ਼ ਮਹੰਤ, ਵਾਰਡ ਨੰਬਰ 20 ’ਚ ਹਰਮਨਦੀਪ ਸਿੰਘ , ਵਾਰਡ ਨੰਬਰ 18 ’ਚ ਕਾਂਗਰਸੀ ਉਮੀਦਵਾਰ ਵਿਕਰਮ ਕਰਾਂਤੀ ਅਤੇ ਵਾਰਡ ਨੰਬਰ 17 ’ਚ ਸਿਮਰਨ ਬਿਸਵਾਲ ਨੇ ਬਾਜੀ ਮਾਰੀ ਹੈ।
ਚੋਣ ਜਿੱਤਣ ਵਾਲੇ ਕਾਂਗਰਸੀ ਉਮੀਦਵਾਰਾਂ ’ਚ ਵਾਰਡ ਨੰਬਰ 3 ਤੋਂ ਬਲਜੀਤ ਕੌਰ ,ਵਾਰਡ ਨੰਬਰ 4 ਤੋਂ ਸੁਖਦੇਵ ਸਿੰਘ ਸੁੱਖਾ, ਵਾਰਡ ਨੰਬਰ 5 ਤੋਂ ਸੋਨੀਆ ਬਾਂਸਲ, ਵਾਰਡ ਨੰਬਰ 6 ਤੋਂ ਬੇਅੰਤ ਸਿੰਘ ਰੰਧਾਵਾ, ਵਾਰਡ ਨੰਬਰ 9 ਤੋਂ ਵੀਰਪਾਲ ਕੌਰ ,ਵਾਰਡ ਨੰਬਰ 10 ਤੋਂ ਬਲਜੀਤ ਸਿੰਘ ਰਾਜੂ ਸਰਾਂ,ਵਾਰਡ ਨੰਬਰ 11 ਤੋਂ ਗੁਰਿੰਦਰ ਕੌਰ ਭੰਗੂ, ਵਾਰਡ ਨੰਬਰ 12 ਤੋਂ ਅਸ਼ੇਸ਼ਰ ਪਾਸਵਾਨ,ਵਾਰਡ ਨੰਬਰ 14 ਤੋਂ ,ਵਾਰਡ ਨੰਬਰ 15 ਤੋਂ ਕਾਂਗਰਸੀ ੳਮੀਦਵਾਰ ਮਨਜੀਤ ਕੌਰ, ਅਤੇ ਵਾਰਡ ਨੰਬਰ 16 ਤੋਂ ਕਾਂਗਰਸ ਦੇ ਬਲਰਾਜ ਸਿੰਘ ਪੱਕਾ ਸ਼ਾਮਲ ਹਨ।
ਅਕਾਲੀ ਦੇ ਬਾਜੀ ਮਾਰਨ ਵਾਲੇ ਉਮੀਦਵਾਰਾਂ ’ਚ ਵਾਰਡ ਨੰਬਰ 1 ਤੋਂ ਅਮਨਦੀਪ ਕੌਰ ਹੈ ਜਦੋਂਕਿ ਵਾਰਡ ਨੰਬਰ 7 ਤੋਂ ਸ਼ੈਰੀ ਗੋਇਲ ਚੋਣ ਜਿੱਤੀ ਹੈ। ਜੇਤੂ ਅਕਾਲੀ ਉਮੀਦਵਾਰਾਂ ’ਚ ਵਾਰਡ ਨੰਬਰ 8 ਤੋਂ ਫਸਵੇਂ ਮੁਕਾਬਲੇ ਦੌਰਾਨ ਦੂਜੀ ਵਾਰ ਚੋਣ ਜਿੱਤਣ ਵਾਲੇ ਹਰਪਾਲ ਸਿੰਘ ਢਿੱਲੋਂ ਤੋਂ ਇਲਾਵਾ ਵਾਰਡ ਨੰਬਰ 13 ਤੋਂ ਗੁਰਦੇਵ ਕੌਰ,ਵਾਰਡ ਨੰਬਰ 19 ਤੋਂ ਸ਼ੀਲਾ ਰਾਣੀ, ਵਾਰਡ ਨੰਬਰ 20 ਤੋਂ ਮੱਖਣ ਸਿੰਘ ਅਤੇ ਵਾਰਡ ਨੰਬਰ 22 ਤੋਂ ਸੁਰੇਸ਼ ਕੁਮਾਰ ਸ਼ਾਮਲ ਹਨ।
ਚੋਣ ਹਾਰਨ ਵਾਲੇ ਮੁੱਖ ਉਮੀਦਵਾਰਾਂ ‘ਚ ਦੋ ਵਾਰ ਡਿਪਟੀ ਮੇਅਰ ਰਹਿ ਚੁੱਕੀ ਭਾਜਪਾ ਆਗੂ ਗੁਰਿੰਦਰਪਾਲ ਕੌਰ ਮਾਂਗਟ, ਸੀਨੀਅਰ ਕਾਂਗਰਸੀ ਨੇਤਾ ਟਹਿਲ ਸਿੰਘ ਸੰਧੂ ਦੀ ਪਤਨੀ ਮਨਜੀਤ ਕੌਰ ਸੰਧੂ, ਅਕਾਲੀ ਦਲ ਦੇ ਸਾਬਕਾ ਕੌਂਸਲਰ ਗੁਰਸੇਵਕ ਮਾਨ ਦੀ ਪਤਨੀ ਰਾਜਨਦੀਪ ਕੌਰ, ਸਾਬਕਾ ਅਕਾਲੀ ਕੌਂਸਲਰ ਨਿਰਮਲ ਸਿੰਘ ਸੰਧੂ, ਭਾਜਪਾ ਛੱਡਕੇ ਅਕਾਲੀ ਦਲ ’ਚ ਸ਼ਾਮਲ ਹੋਈ ਸਾਬਕਾ ਕੌਂਸਲਰ ਅੰਜਨਾ ਰਾਣੀ, ਅਕਾਲੀ ਕੌਂਸਲਰ ਹਰਵਿੰਦਰ ਸ਼ਰਮਾ , ਲਾਈਨੋ ਪਾਰ ਇਲਾਕੇ ਦਾ ਸਾਬਕਾ ਕੌਂਸਲਰ ਵਿਜੇ ਕੁਮਾਰ ਸ਼ਰਮਾਂ ਤੇ ਉਸਦੀ ਪਤਨੀ ਸ਼ਮਾ ਸ਼ਰਮਾਂ ਅਤੇ ਜੇਤੂ ਮੰਨੀ ਜਾਣ ਵਾਲੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਦੀਪ ਕੌਰ ਵੀ ਹੈ ।