ਮਨਿੰਦਰਜੀਤ ਸਿੱਧੂ
ਜੈਤੋ, 12 ਫਰਵਰੀ , 2021 - ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਨਰਿੰਦਰ ਰਾਮੇਆਣਾ ਦੀ ਹਮਾਇਤ ਵਿੱਚ ਇਲਾਕੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਪ੍ਰਚਾਰ ਕਰਨ ਲਈ ਮੈਦਾਨ-ਏ-ਚੋਣ ਪ੍ਰਚਾਰ ਵਿੱਚ ਕੁੱਦ ਪਈ ਹੈ।ਇਮਾਨਦਾਰ ਅਤੇ ਸਾਫ ਸੁਥਰੇ ਅਕਸ ਵਾਲੇ ਨਰਿੰਦਰ ਰਾਮੇਆਣਾ ਨੂੰ ਵਾਰਡ ਵਾਸੀਆਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਰਿੰਦਰ ਰਾਮੇਆਣਾ ਦੇ ਪਿਤਾ ਅਤੇ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਨੇ ਕੀਤਾ।ਉਹਨਾਂ ਅੱਗੇ ਕਿਹਾ ਕਿ ਅਸੀਂ ਘਰ-ਘਰ, ਦਰ-ਦਰ ਜਾ ਕੇ ਲੋਕਾਂ ਨੂੰ ਇੱਕ ਇਮਾਨਦਾਰ ਐੱਮ.ਸੀ ਚੁਣਨ ਦਾ ਹੋਕਾ ਦੇ ਰਹੇ ਹਾਂ ਅਤੇ ਲੋਕਾਂ ਵੱਲੋਂ ਸਾਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ।
ਉਹਨਾਂ ਰਿਕਾਰਡ ਤੋੜ ਵੋਟਾਂ ਨਾਲ ਜਿੱਤਣ ਦਾ ਦਾਅਵਾ ਵੀ ਕੀਤਾ।ਚੋਣਾਂ ਦੇ ਨਤੀਜੇ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹਨ, ਪਰ ਅਕਾਲੀ ਲੀਡਰਾਂ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਯਾਦਵਿੰਦਰ ਸਿੰਘ ਜ਼ੈਲਦਾਰ, ਬੀਬੀ ਅਮਰਜੀਤ ਕੌਰ ਪੰਜਗਰਾਂਈ, ਜਸਪਾਲ ਕਾਂਟਾ, ਕਿੱਕਰ ਢਿੱਲੋਂ ਸਰਪੰਚ, ਮੀਤੀ ਜੈਲਦਾਰ ਅਤੇ ਵਿਜੇ ਭੰਡਾਰੀ ਦਾ ਨਰਿੰਦਰ ਰਾਮੇਆਣਾ ਦੇ ਹੱਕ ਵਿੱਚ ਪ੍ਰਚਾਰ ਕਰਨਾ ਉਸਦੀ ਪਾਰਟੀ ਵਿੱਚ ਚੰਗੀ ਹੈਸੀਅਤ ਦਾ ਪ੍ਰਤੱਖ ਪ੍ਰਮਾਣ ਬਣਦਾ ਹੈ।