ਬਲਵਿੰਦਰ ਸਿੰਘ ਧਾਲੀਵਾਲ
- ਵਾਰਡ ਨੰਬਰ 1 ਚ ਗੋਲੀ ਚੱਲਣ ਤੋਂ ਇਲਾਵਾ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸਮਾਪਤ
ਸੁਲਤਾਨਪੁਰ ਲੋਧੀ 14 ਫਰਵਰੀ 2021 - ਸੁਲਤਾਨਪੁਰ ਲੋਧੀ 'ਚ ਹੋ ਰਹੀਆਂ ਨਗਰ ਕੌਂਸਲ ਚੋਣਾਂ 'ਚ ਵਾਰਡ ਨੰਬਰ 1 ਚ ਗੋਲੀ ਚਲਣ ਤੇ ਪੱਥਰ ਬਾਜੀ ਦੀਆਂ ਘਟਨਾਵਾਂ ਤੋਂ ਇਲਾਵਾ ਬਾਕੀ ਵਾਰਡਾਂ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋਇਆ |
ਸੁਲਤਾਨਪੁਰ ਲੋਧੀ ਵਿਖੇ ਨਗਰ ਕੌਂਸਲ ਚੋਣਾਂ ਲਈ ਕੁੱਲ 12763 ਵੋਟਾਂ ਚੋਂ 9686 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਨ੍ਹਾਂ ਵੋਟਰਾਂ ਵਿੱਚੋਂ 5006 ਮਰਦ ਵੋਟਰ ਅਤੇ 4680 ਮਹਿਲਾ ਵੋਟਰਾਂ ਨੇ ਵੋਟ ਪਾਏ। ਇਸ ਤਰ੍ਹਾਂ ਕੁੱਲ 75.891 ਪ੍ਰਤੀਸ਼ਤ ਦੇ ਕਰੀਬ ਵੋਟਾਂ ਪਈਆਂ | ਪ੍ਰਸ਼ਾਸਨਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ 10 ਵਜੇ ਤੱਕ 18 ਪ੍ਰਤੀਸ਼ਤ, 12 ਵਜੇ ਤੱਕ 38 ਪ੍ਰਤੀਸ਼ਤ ਤੇ ਬਾਅਦ ਦੁਪਹਿਰ 2 ਵਜੇ ਤੱਕ 58 ਪ੍ਰਤੀਸ਼ਤ ਵੋਟਾਂ ਪੋਲ ਹੋ ਚੁੱਕੀਆਂ ਸਨ | ਵਾਰਡ ਨੰਬਰ 1 ਲਈ 75.034 , ਵਾਰਡ ਨੰਬਰ 2 ਲਈ 69.231, ਵਾਰਡ ਨੰਬਰ 3 ਲਈ 82.168 ਪ੍ਰਤੀਸ਼ਤ, ਵਾਰਡ ਨੰਬਰ 4 ਲਈ 76.199 ਪ੍ਰਤੀਸ਼ਤ ਤੇ ਵਾਰਡ ਨੰਬਰ 5 ਲਈ 81.474 ਪ੍ਰਤੀਸ਼ਤ, ਵਾਰਡ ਨੰਬਰ 6 ਲਈ 74.35 ਪ੍ਰਤੀਸ਼ਤ, ਵਾਰਡ ਨੰਬਰ 7 ਲਈ 71.871, ਪ੍ਰਤੀਸ਼ਤ, ਵਾਰਡ ਨੰਬਰ 8 ਲਈ 76.6, ਪ੍ਰਤੀਸ਼ਤ, ਵਾਰਡ ਨੰਬਰ 9 ਲਈ 77.74 ਪ੍ਰਤੀਸ਼ਤ, ਵਾਰਡ ਨੰਬਰ 10 ਲਈ 79.956, ਪ੍ਰਤੀਸ਼ਤ, ਵਾਰਡ ਨੰਬਰ 11 ਲਈ 77.984 ਪ੍ਰਤੀਸ਼ਤ, ਵਾਰਡ ਨੰਬਰ 12 ਲਈ, 75.203 ਪ੍ਰਤੀਸ਼ਤ, ਅਤੇ ਵਾਰਡ ਨੰਬਰ 13 ਲਈ 72.013 ਵੋਟਾਂ ਪੋਲ ਹੋਈਆਂ |
ਉਮੀਦਵਾਰਾਂ ਦੀ ਕਿਸਮਤ ਅੱਜ ਚੋਣ ਡੱਬਿਆਂ ਵਿਚ ਬੰਦ ਹੋ ਗਈ | ਕੁੱਝ ਵਾਰਡਾਂ ਵਿਚ ਬਹੁਤ ਹੀ ਧੀਮੀ ਰਫ਼ਤਾਰ ਨਾਲ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ | ਕੲੀ ਵਾਰਡਾਂ ਵਿਚ ਸਵੇਰ ਦੇ ਸਮੇਂ ਹੀ ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲਾਇਨਾਂ ਲੱਗੀਆਂ ਹੋਈਆਂ ਸਨ, ਜਦਕਿ ਬਹੁਤੇ ਬੂਥਾਂ 'ਤੇ ਟਾਂਵਾਂ-ਟਾਂਵਾਂ ਵੋਟਰ ਹੀ ਵੋਟ ਪਾਉਣ ਆ ਰਿਹਾ ਸੀ |
ਜ਼ਿਕਰਯੋਗ ਹੈ ਕਿ ਵਾਰਡ ਨੰਬਰ 1 ਵਿੱਚ ਬੀ. ਡੀ. ਪੀ. ਓ. ਦਫ਼ਤਰ ਵਿਖੇ ਬਣੇਂ ਪੋਲਿੰਗ ਸਟੇਸ਼ਨ ਚ' ਦੋ ਧਿਰਾਂ 'ਚ ਪੱਥਰਬਾਜ਼ੀ ਹੋ ਗਈ। ਇਸੇ ਦੌਰਾਨ ਇਕ ਪਾਰਟੀ ਵਲੋਂ ਸ਼ਰ੍ਹੇਆਮ ਗੋਲੀਆਂ ਚਲਾਈਆਂ ਗਈਆਂ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ। ਇਸ ਮੌਕੇ ਐਸ. ਐਚ. ਓ ਹਰਜੀਤ ਸਿੰਘ ਖ਼ੁਦ ਵੀ ਮੌਜੂਦ ਸਨ। ਇਸ ਮੌਕੇ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸੱਜਣ ਸਿੰਘ ਚੀਮਾ ਅਤੇ ਸਾਬਕਾ ਖਜ਼ਾਨਾ ਮੰਤਰੀ ਬੀਬੀ ਉਪਿੰਦਰਜੀਤ ਕੌਰ ਅਤੇ ਅਕਾਲੀ ਦਲ ਦੇ ਵਰਕਰਾ ਵੱਲੋਂ ਤਲਵੰਡੀ ਚੌਂਕ ਵਿੱਚ ਸਤਾਧਾਰੀ ਪਾਰਟੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਲਾਇਆ ਗਿਆ।