ਪੁਆਧੀ ਖ਼ਿੱਤੇ 'ਚ ਮਝੈਲ ਦੀ ਪੈੜ ਨੇ ਇਸ ਹਲਕੇ ਦੇ ਬਦਲੇ ਦੇ ਸਿਆਸੀ ਰੰਗ
ਇੱਕ ਪਾਠਕ ਪੱਤਰਕਾਰ ਦੀ ਕਲਮ ਤੋਂ
( ਰੋਪੜ ਤੋਂ ਸਾਡੇ ਇੱਕ ਪਾਠਕ ਨੇ ਇਸ ਹਲਕੇ ਦੀ ਸਿਆਸੀ ਮਾਹੌਲ ਦੀ ਚੀਰ-ਫਾੜ ਕੀਤੀ ਹੈ. ਇਹ ਵਿਚਾਰ ਉਹਦੇ ਆਪਣੇ ਹਨ ਪਰ ਸੰਜੀਦਾ ਕੋਸ਼ਿਸ਼ ਹੋ ਕਾਰਨ ਅਸੀਂ ਇਸ ਨੂੰ ਪਬਲਿਸ਼ ਕਰ ਰਹੇ ਹਾਂ। ਬਾਕੀ ਪਾਠਕ ਸਾਨੂੰ ਇਸ ਲਿਖਤ ਬਾਰੇ ਅਤੇ ਹੋਰ ਅਜਿਹੇ ਵਰਤਾਰੇ ਬਾਰੇ ਆਪਣੇ ਵਿਚਾਰ ਇਸ ਈਮੇਲ info.babushahi@gmail.com ਅਡਰੈਸ 'ਤੇ ਭੇਜ ਸਕਦੇ ਹਨ -ਸੰਪਾਦਕ )
ਰੋਪੜ, 21 ਫਰਵਰੀ, 2021:
2012 ਦੀਆਂ ਅਸੰਬਲੀ ਚੋਣਾਂ ਵਿਚ ਡਾਕਟਰ ਦਲਜੀਤ ਸਿੰਘ ਚੀਮਾ ਨੇ ਬਹੁਮਤ ਪ੍ਰਾਪਤ ਕਰਕੇ ਅਗਲੇ 5 ਸਾਲ ਲਈ ਹਲਕੇ ਵਿਚੋਂ ਸੱਤਾ ਪੱਖ ਤੇ ਕਾਬਜ਼ ਹੋਏ ਸਨ। ਵਿਅਕਤੀ ਵਿਸ਼ੇਸ਼ ਟਿੱਪਣੀ ਦੇ ਤੌਰ ਤੇ ਮੈਂ ਡਾਕਟਰ ਦਲਜੀਤ ਸਿੰਘ ਚੀਮਾ ਦੀ ਸਿਫ਼ਤ ਕਰਦਾ ਹਾਂ ਕਿਉਂਕਿ ਉਨ੍ਹਾਂ ਦਾ ਹੁਣ ਤੱਕ ਦਾ ਸਿਆਸੀ ਸਫ਼ਰ ਬੇਦਾਗ਼ ਰਿਹਾ ਹੈ। 2017 ਵਿੱਚ ਇੱਕ ਮਝੈਲ ਦੀ ਦਸਤਕ ਨਾਲ ਪੁਆਧੀ ਖ਼ਿੱਤੇ 'ਚ ਪੈਂਦੇ ਹਲਕਾ ਰੂਪਨਗਰ ਦੇ ਸਿਆਸੀ ਸਮੀਕਰਨ ਹੀ ਬਦਲ ਕੇ ਰੱਖ ਦਿੱਤੇ। ਮੈਂ ਕਾਫ਼ੀ ਮਿਹਨਤ ਅਤੇ ਅੰਕੜਿਆਂ ਦੇ ਆਧਾਰ ਤੇ ਇਸ ਤੱਥ-ਭਰਪੂਰ ਲੇਖ ਨੂੰ ਲਿਖਣ ਦਾ ਯਤਨ ਕੀਤਾ ਹੈ। ਮੈਂ ਨਾ ਹੀ ਕਿਸੇ ਪਾਰਟੀ ਨਾਲ ਸੰਬੰਧਿਤ ਹਾਂ, ਨਾ ਹੀ ਮੈਂ ਕਿਸੇ ਵੀ ਪਾਰਟੀ ਦੇ ਹੱਕ ਜਾਂ ਵਿਰੋਧ ਵਿਚ ਹਾਂ, ਮੈਂ ਸਿਰਫ਼ ਅੰਕੜਿਆਂ ਰਾਹੀਂ ਹਲਕੇ ਵਿਚ ਬਦਲੇ ਸਿਆਸੀ ਸਮੀਕਰਨਾਂ ਦਾ ਰੂਪ ਆਪ ਸਭ ਦੇ ਰੂਬਰੂ ਕਰਨ ਦਾ ਇੱਕ ਯਤਨ ਕੀਤਾ ਹੈ। ਟਿੱਪਣੀ ਕਰਨ ਵਾਲਿਆਂ ਨੂੰ ਸ਼ਬਦਾਂ ਵਿਚ ਸੰਜੀਦਗੀ ਅਤੇ ਨਿਮਰਤਾ ਰੱਖਣ ਦੀ ਬੇਨਤੀ ਕਰਦਾ ਹਾਂ।
2012 ਵਿਚ ਹੋਈਆਂ ਚੋਣਾਂ ਦੇ ਅੰਕੜੇ …..ਜਦੋਂ ਡਾਕਟਰ ਦੇ ਹੱਕ ਚ ਨਿੱਤਰਿਆ ਸੀ ਹਲਕੇ ਦਾ ਜਨਮਤ
ਹਲਕਾ ਰੂਪਨਗਰ (50), ਉਸ ਸਮੇਂ ਕੁੱਲ 10 ਉਮੀਦਵਾਰ ਮੈਦਾਨ ਵਿਚ ਸਨ ਜਿਨ੍ਹਾਂ ਵਿਚ 9 ਮਰਦ ਅਤੇ ਇੱਕ ਮਹਿਲਾ ਉਮੀਦਵਾਰ ਸ਼ਾਮਲ ਸਨ। ਜਦੋਂ ਕਿ 77912 ਮਰਦ ਵੋਟਰ ਅਤੇ 70040 ਮਹਿਲਾ ਵੋਟਰ, ਕੁੱਲ ਵੋਟ ਪਾਉਣ ਯੋਗ 149952 ਦੇ ਹੱਥ 2012 ਵਿਚ ਹਲਕੇ ਦੀ ਸਾਰੀ ਗੇਮ ਸੀ ਅਤੇ ਇਨ੍ਹਾਂ ਵਿਚੋਂ 114883 ਵੋਟਰਾਂ ਨੇ ਵੋਟਿੰਗ ਕੀਤੀ ਜਿਸ ਦਾ ਕੁੱਲ ਅੰਕੜੇ ਵਿਚੋਂ 76.61 ਫ਼ੀਸਦੀ ਹਿੱਸਾ ਬਣਦਾ ਸੀ ਅਤੇ ਇਨ੍ਹਾਂ ਵਿਚੋਂ 129 ਵੋਟਾਂ ਤਕਰੀਬਨ ਰੱਦ ਹੋ ਗਈਆਂ ਸਨ ਸੋ ਕੁੱਲ 114754 ਨੇ ਜੇਤੂ ਉਮੀਦਵਾਰ ਦੀ ਕਿਸਮਤ ਦਾ ਫ਼ੈਸਲਾ ਕੀਤਾ ਸੀ, ਭਾਵ ਹੱਕ ਜਾਂ ਵਿਰੋਧ ਵਿੱਚ ਨਿੱਤਰੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੁੱਲ 41595 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਸੀ।
ਖ਼ੈਰ, 2012 ਮਗਰੋਂ 2017 ਅਸੰਬਲੀ ਚੋਣਾਂ ਵਿਚ ਮਾਝੇ ਦੇ ਇੱਕ ਭਾਊ ਦੀ ਐਂਟਰੀ ਨੇ ਹਲਕੇ ਵਿਚ ਨਵੀਂ ਤਰਥੱਲੀ ਮਚਾ ਦਿੱਤੀ ਸੀ ਹਾਲਾਂਕਿ ਉਸ ਸਮੇਂ ਝਾੜੂ ਵੀ ਪੂਰੇ ਜੋਸ਼ ਨਾਲ ਮੈਦਾਨ ਵਿਚ ਡਟਿਆ ਹੋਇਆ ਸੀ ਅਤੇ ਹਰ ਪਾਸੇ ਝਾੜੂ ਦੀ ਬਹੁਮਤ ਦੇ ਰੁਝਾਨ ਅਤੇ ਕਿਆਸ-ਆਰਾਈਆਂ ਜਾਪਦੀਆਂ ਸਨ। ਏਸ ਭਾਊ ਨੇ ਉਨ੍ਹਾਂ ਚੋਣਾਂ ਵਿਚ ਜਿੱਤ ਦਾ ਸਵਾਦ ਤਾਂ ਨਹੀਂ ਚੱਖਿਆ ਸੀ ਪਰ ਜਿੱਤਣ ਵੱਲੇ ਉਮੀਦਵਾਰ ਅਤੇ ਸਾਬਕਾ ਵਜ਼ੀਰ ਤੇ ਹਲਕਾ ਵਿਧਾਇਕ ਨੂੰ ਕਰੜੀ ਟੱਕਰ ਦੇ ਕੇ ਖ਼ੁਦ ਦੂਜਾ ਸਥਾਨ ਹਾਸਲ ਕੀਤਾ ਸੀ। ਕੋਈ ਜਾਣਦਾ ਸੀ ਕਿ ਕੀ ਇਹ ਭਾਊ ਇਕਦਮ ਐਂਟਰੀ ਮਾਰ ਕੇ ਇੱਕ ਸਾਬਕਾ ਵਜ਼ੀਰ ਨੂੰ ਤੀਜੇ ਬੰਨੇ ਲਾ ਦੇਵੇਗਾ। ਪਰ ਇਹੀ ਤਾਂ ਸਿਆਸਤ ਹੈ ਜੋ ਸੋਚਿਆ ਨਹੀਂ ਹੁੰਦਿਆਂ ਕਈ ਵਾਰੀ ਉਹ ਹੋ ਜਾਂਦਾ ਹੈ ਪਰ ਹਾਂ ਮੈਂ 2016 ਵਿਚ ਭਾਂਪ ਲਿਆ ਸੀ ਇਹ ਜੁਝਾਰੂ ਅਤੇ ਤੇਜ਼ ਤਰਾਰ, ਯੂਨੀਵਰਸਿਟੀਆਂ ਵਿਚ ਕੁਰਸੀਆਂ, ਮੋਢਿਆਂ ਤੇ ਬੁੱਕਣ ਵਾਲਾ ਨੌਜਵਾਨ ਆਉਣ ਵਾਲੇ ਦਿਨਾਂ ਵਿਚ ਜ਼ਰੂਰ ਜਨ ਆਧਾਰ ਬਣਾ ਲਵੇਗਾ। ਮੈਂ 2021 ਦੀ ਨਗਰ ਕੌਂਸਲ ਚੋਣਾਂ ਨੂੰ 2017 ਅਸੰਬਲੀ ਚੋਣਾਂ ਨਾਲ ਜੋੜ ਕੇ ਇੱਕ ਪ੍ਰਯੋਗ ਕਰਨ ਦਾ ਯਤਨ ਕੀਤਾ ਹੈ ਜੋ ਕਿ ਮੈਂ ਅਗਲੇ ਲੇਖ ਵਿਚ ਅੰਕੜਿਆਂ ਸਮੇਤ ਪ੍ਰਤੱਖ ਪੇਸ਼ ਕਰਾਂਗਾ। ਹਾਲਾਂਕਿ ਇਹ ਲੇਖ ਮੇਰੇ ਨਿੱਜੀ ਦ੍ਰਿਸ਼ਟੀਕੋਣ ਦਾ ਨਤੀਜਾ ਹੈ ਨਾ ਕਿ ਕਿਸੇ ਦੇ ਹੱਕ ਜਾਂ ਵਿਰੋਧ ਵਿਚ ਕੋਈ ਟਿੱਪਣੀ ਭਰਪੂਰ ਲੇਖ।
ਬਰਿੰਦਰ ਸਿੰਘ ਢਿੱਲੋਂ ..ਜਿਸ ਦੀ ਭੂਮਿਕਾ ਬਾਰੇ ਇੱਥੇ ਚਰਚਾ ਕੀਤੀ ਗਈ ਹੈ
ਨਵੰਬਰ 2019 ਦੇ ਵਿਚ ਨਵੀਂ ਵਾਰਡਬੰਦੀ ਨੇ ਇਸ ਵਾਰ ਕਈ ਵੋਟਰ ਅਤੇ ਸਿਆਸੀ ਅੰਕੜੇ ਭੰਬਲਭੂਸੇ ਵਿਚ ਪਾ ਦਿੱਤੇ।
ਲੋਕਲ ਬਾਡੀ ਵਿਭਾਗ ਵੱਲੋਂ ਜਾਰੀ ਗਜ਼ਟ ਅਨੁਸਾਰ ਰੋਪੜ ਸ਼ਹਿਰ ਦਾ ਵਾਰਡ ਨੰਬਰ 3 ਹੁਣ 1 ਨੰਬਰ ਸੀ ਜੋ ਔਰਤਾਂ ਲਈ ਰਾਖਵਾਂ ਕਰ ਦਿੱਤਾ ਗਿਆ। ਇਸੇ ਤਰ੍ਹਾਂ ਪੁਰਾਣਾ ਵਾਰਡ ਨੰਬਰ 5 ਜਿੱਥੋਂ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਰਿੰਕੂ ਕੌਂਸਲਰ ਸਨ, ਨੂੰ ਵਾਰਡ ਨੰਬਰ 2 ਬਣਾਇਆ ਗਿਆ ਸੀ ਅਤੇ ਐੱਸ ਸੀ ਰਿਜ਼ਰਵ ਕੀਤਾ ਗਿਆ। ਵਾਰਡ ਨੰਬਰ 6 ਨੂੰ ਵਾਰਡ ਨੰਬਰ 3 ਦੱਸਿਆ ਗਿਆ ਅਤੇ ਇਹ ਵਾਰਡ ਹੁਣ ਔਰਤਾਂ ਲਈ ਰਿਜ਼ਰਵ ਕੀਤਾ ਗਿਆ ਸੀ। ਵਾਰਡ ਨੰਬਰ 7 ਜੋ ਕਿ ਹੁਣ ਵਾਰਡ ਨੰਬਰ 4 ਬਣ ਗਿਆ ਸੀ ਨੂੰ ਪਛੜੀ ਸ਼੍ਰੇਣੀਆਂ ਲਈ ਰਿਜ਼ਰਵ ਕੀਤਾ ਗਿਆ ਸੀ, ਵਾਰਡ ਨੰਬਰ 8 ਜੋ ਕਿ ਹੁਣ ਵਾਰਡ ਨੰਬਰ 5 ਬਣ ਗਿਆ ਸੀ, ਨੂੰ ਔਰਤਾਂ ਲਈ ਰਿਜ਼ਰਵ ਕੀਤਾ ਗਿਆ ਸੀ। ਵਾਰਡ ਨੰਬਰ 9 ਵਾਰਡ ਨੰਬਰ 6 ਬਣ ਗਿਆ, ਇਹ ਵਾਰਡ ਜਨਰਲ ਸੀ, ਵਾਰਡ ਨੰਬਰ 10 ਹੁਣ ਵਾਰਡ ਨੰਬਰ 7 ਬਣਾ ਦਿੱਤਾ ਗਿਆ ਸੀ ਅਤੇ ਇਹ ਵਾਰਡ ਐੱਸ ਸੀ ਔਰਤਾਂ ਲਈ ਰਿਜ਼ਰਵ ਰਿਹਾ, ਵਾਰਡ ਨੰਬਰ 10 ਤੇ 16 ਦਾ ਕੁੱਝ ਇਲਾਕਾ ਕੱਟ ਕੇ ਨਵਾਂ ਵਾਰਡ ਨੰਬਰ 8 ਬਣਾਇਆ ਗਿਆ ਸੀ, ਇਸੇ ਤਰ੍ਹਾਂ ਵਾਰਡ ਨੰਬਰ 16 ਅਤੇ 17 ਦਾ ਇਲਾਕਾ ਲੈ ਕੇ ਵਾਰਡ ਨੰਬਰ 9 ਬਣਾਇਆ ਗਿਆ ਸੀ ਇਸ ਵਾਰਡ ਨੂੰ ਵੀ ਐੱਸ ਸੀ ਔਰਤਾਂ ਲਈ ਰਿਜ਼ਰਵ ਰੱਖਿਆ ਗਿਆ ਸੀ, ਵਾਰਡ ਨੰਬਰ 18 ਨੂੰ ਵਾਰਡ ਨੰਬਰ 10 ਬਣਾਇਆ ਗਿਆ। ਵਾਰਡ ਨੰਬਰ 15 ਨੂੰ ਹੁਣ ਵਾਰਡ ਨੰਬਰ 11 ਔਰਤਾਂ ਲਈ ਰਾਖਵਾਂ ਕਰ ਦਿੱਤਾ ਗਿਆ ਸੀ।
ਵਾਰਡ ਨੰਬਰ 19 ਨੂੰ ਹੁਣ ਵਾਰਡ ਨੰਬਰ 12 ਬਣਾ ਦਿੱਤਾ ਗਿਆ ਸੀ ਇਹ ਵਾਰਡ ਜਨਰਲ ਹੈ। ਵਾਰਡ ਨੰਬਰ 14 ਨੂੰ 13 ਬਣਾ ਦਿੱਤਾ ਗਿਆ ਅਤੇ ਔਰਤਾਂ ਲਈ ਰਾਖਵਾਂ ਕੀਤਾ ਗਿਆ ਸੀ। ਵਾਰਡ ਨੰਬਰ 13 ਨੂੰ ਹੁਣ 14 ਬਣਾ ਦਿੱਤਾ ਗਿਆ ਸੀ ਅਤੇ ਵਾਰਡ ਨੰਬਰ 11 ਨੂੰ 15 ਬਣਾ ਦਿੱਤਾ ਗਿਆ ਸੀ ਤੇ ਔਰਤਾਂ ਲਈ ਰਿਜ਼ਰਵ ਕਰ ਦਿੱਤਾ ਗਿਆ ਸੀ। ਵਾਰਡ ਨੰਬਰ 12 ਨੂੰ 16 ਬਣਾ ਦਿੱਤਾ ਗਿਆ ਹੈ। ਵਾਰਡ ਨੰਬਰ 1 ਨੂੰ ਵਾਰਡ ਨੰਬਰ 17 ਔਰਤਾਂ ਲਈ ਰਿਜ਼ਰਵ ਕਰ ਦਿੱਤਾ ਗਿਆ ਸੀ। ਵਾਰਡ ਨੰਬਰ 21 ਨੂੰ18 ਨੰਬਰ ਵਾਰਡ ਬਣਾ ਦਿੱਤਾ ਸੀ ਤੇ ਐੱਸ ਸੀ ਰਿਜ਼ਰਵ ਕੀਤਾ ਗਿਆ। ਵਾਰਡ ਨੰਬਰ 2 ਨੂੰ ਵਾਰਡ ਨੰਬਰ 19 ਬਣਾ ਕੇ ਔਰਤਾਂ ਲਈ ਰਿਜ਼ਰਵ ਕੀਤਾ ਗਿਆ ਸੀ। ਵਾਰਡ ਨੰਬਰ 4 ਨੂੰ ਵਾਰਡ ਨੰਬਰ 21 ਕਰ ਦਿੱਤਾ ਗਿਆ ਸੀ।
2015 ਵਿਚ ਵਾਰਡ ਨੰਬਰ 3 ਜੋ ਕਿ ਹੁਣ 2021 ਵਿਚ ਵਾਰਡ ਨੰਬਰ 1 ਹੈ, ਵਿਚ 2015 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਵਾ ਸਿੰਘ ਨੇ ਬਹੁਮਤ ਹਾਸਲ ਕੀਤਾ ਸੀ। ਉਸ ਸਮੇਂ ਕਾਂਗਰਸੀ ਉਮੀਦਵਾਰ ਸੰਜੀਵ ਕੁਮਾਰ ਨੇ 74 ਵੋਟਾਂ ਹਾਸਲ ਕੀਤੀਆਂ ਸਨ ਅਤੇ ਉਨ੍ਹਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਸੀ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਵਾ ਸਿੰਘ ਨੂੰ 869 ਵੋਟਾਂ ਪੋਲ ਹੋਈਆਂ ਸਨ ਅਤੇ ਆਜ਼ਾਦ ਉਮੀਦਵਾਰ ਨੂੰ 231 ਵੋਟਾਂ ਮਿਲੀਆਂ ਸਨ ਪਰ ਐਤਕੀਂ ਇਸ ਵਾਰ ਵਾਰਡ ਨੰਬਰ ਤਿੰਨ ਤੋਂ ਇੱਕ ਨੰਬਰ ਬਣਿਆ ਇਹ ਵਾਰਡ ਔਰਤਾਂ ਲਈ ਰਾਖਵਾਂ ਸੀ ਅਤੇ ਪਿਛਲੀ ਵਾਰ ਜ਼ਮਾਨਤਾਂ ਜ਼ਬਤ ਕਰਵਾਉਣ ਵਾਲੀ ਪਾਰਟੀ ਕਾਂਗਰਸ ਦਾ ਇਸ ਵਾਰਡ ਵਿਚ ਪ੍ਰਦਰਸ਼ਨ ਵਧੀਆ ਰਿਹਾ। ਐਤਕੀਂ ਕਾਂਗਰਸ ਦੀ ਉਮੀਦਵਾਰ ਨੀਲਮ ਨੂੰ 652 ਵੋਟਾਂ ਪਈਆਂ ਜਦੋਂ ਕਿ ਅਕਾਲੀ ਦਲ ਨੂੰ 449, ਆਪ ਨੂੰ 78, ਬੀਜੇਪੀ ਨੂੰ 97, ਅਜ਼ਾਦ ਉਮੀਦਵਾਰ ਨੂੰ 185 ਵੋਟਾਂ ਪੋਲ ਹੋਈਆਂ।
2015 ਵਿਚ ਕਾਂਗਰਸ ਨੇ 74 ਵੋਟਾਂ ਜਦੋਂ ਕਿ ਹੋਰਨਾਂ ਨੇ ਕੁੱਲ 1100 ਵੋਟਾਂ ਹਾਸਲ ਕੀਤੀਆਂ। ਕੁੱਲ 1174 ਵੋਟਾਂ ਪੋਲ ਹੋਈਆਂ ਅਤੇ ਇਸ 6.3 ਫ਼ੀਸਦੀ ਹਿੱਸਾ ਕਾਂਗਰਸ ਨੂੰ ਗਿਆ ਅਤੇ ਹੁਣ 652 ਕਾਂਗਰਸ ਨੂੰ ਪੋਲ ਹੋਈਆਂ ਜਦੋਂ ਕਿ 809 ਵੋਟਾਂ ਹੋਰਨਾਂ ਨੂੰ, ਕੁੱਲ 1461 ਵੋਟਾਂ ਪੋਲ ਹੋਈਆਂ ਅਤੇ ਇਸ ਦਾ 44.62 ਫ਼ੀਸਦੀ ਹਿੱਸਾ ਐਤਕੀਂ ਕਾਂਗਰਸ ਨੂੰ ਗਿਆ। ਸੋ ਵਾਰਡ ਨੰਬਰ ਇੱਕ ਵਿਚ ਭਾਊ ਦੀ ਪੈੜ ਨੇ ਆਪਣਾ ਅਸਰ ਦਿਖਾਇਆ ਪ੍ਰਤੱਖ ਜਾਪਦਾ ਹੈ।
ਡਾਕਟਰ ਦਲਜੀਤ ਸਿੰਘ ਚੀਮਾ
ਵਾਰਡ ਨੰ: 2 ਪਿਛਲੀ ਵਾਰ ਵਾਰਡ ਨੰਬਰ 5 ਸੀ। ਪਿਛਲੀ ਵਾਰ ਗੁਰਮੀਤ ਸਿੰਘ ਰਿੰਕੂ ਕੌਂਸਲਰ ਸੀ ਜੋ ਕਿ ਇਸ ਵਾਰ ਵੀ ਜੇਤੂ ਰਿਹਾ ਪਿਛਲੀ ਵਾਰ ਇਸ ਵਾਰਡ ਵਿਚ ਕਾਂਗਰਸ ਦਾ ਕੋਈ ਵੀ ਉਮੀਦਵਾਰ ਨਹੀਂ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਰਾਣਾ ਨੂੰ 346, ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਰਿੰਕੂ ਨੂੰ 435 ਅਤੇ ਦੂਸਰੇ ਆਜ਼ਾਦ ਉਮੀਦਵਾਰ ਨੂੰ 92 ਵੋਟਾਂ ਪਈਆਂ ਸਨ। ਜਦੋਂ ਕਿ ਇਸ ਵਾਰ ਕਾਂਗਰਸ ਉਮੀਦਵਾਰ ਬਣੇ ਗੁਰਮੀਤ ਸਿੰਘ ਰਿੰਕੂ ਨੂੰ 584, ਅਕਾਲੀ ਉਮੀਦਵਾਰ ਨੂੰ 292 ਵੋਟਾਂ, ਆਪ ਨੂੰ 90, ਬੀਜੇਪੀ ਨੂੰ 18, ਨੋਟਾ ਨੂੰ 14 ਵੋਟਾਂ ਗਈਆਂ।
2015 ਵਿਚ ਕਾਂਗਰਸ ਵਾਰਡ ਵਿਚੋਂ ਨਦਾਰਦ ਰਹੀ। ਕੁੱਲ 873 ਵੋਟਾਂ ਪੋਲ ਹੋਈਆਂ ਅਤੇ ਇਸ ਵਿਚੋਂ ਕਾਂਗਰਸ ਦਾ ਵੋਟ ਸ਼ੇਅਰ ਉਮੀਦਵਾਰ ਨਾ ਹੋਣ ਕਾਰਨ ਸਿਫ਼ਰ ਸੀ ਅਤੇ ਹੁਣ 584 ਕਾਂਗਰਸ ਨੂੰ ਪੋਲ ਹੋਈਆਂ ਜਦੋਂ ਕਿ 414 ਵੋਟਾਂ ਹੋਰਨਾਂ ਨੂੰ, ਕੁੱਲ 998 ਵੋਟਾਂ ਪੋਲ ਹੋਈਆਂ ਅਤੇ ਇਸ ਦਾ 58.51 ਫ਼ੀਸਦੀ ਹਿੱਸਾ ਐਤਕੀਂ ਕਾਂਗਰਸ ਨੂੰ ਗਿਆ।
ਵਾਰਡ ਨੰ: 3 ਪਿਛਲੀ ਵਾਰ ਵਾਰਡ ਨੰਬਰ 6 ਸੀ। ਪਿਛਲੀ ਵਾਰ ਕਰਨੈਲ ਸਿੰਘ ਤੰਬੜ ਕੌਂਸਲਰ ਸਨ। ਪਿਛਲੀ ਵਾਰ ਕਾਂਗਰਸ ਦੇ ਪਰਮਿੰਦਰ ਸਿੰਘ ਪਿੰਕਾ ਨੂੰ 560 ਵੋਟਾਂ, ਅਕਾਲੀ ਉਮੀਦਵਾਰ ਕਰਨੈਲ ਸਿੰਘ ਤੰਬੜ ਨੂੰ 791, ਆਜ਼ਾਦ ਉਮੀਦਵਾਰਾਂ ਨੂੰ 409 ਵੋਟਾਂ ਪੋਲ ਹੋਈਆ ਸਨ। ਕੁੱਲ 1760 ਵੋਟਾਂ ਪੋਲ ਹੋਈਆਂ ਜਿਸ ਦਾ 31 ਫ਼ੀਸਦੀ ਹਿੱਸਾ ਕਾਂਗਰਸ ਨੂੰ ਗਿਆ। 2021 ਵਿਚ ਇਹ ਵਾਰਡ ਔਰਤਾਂ ਲਈ ਰਿਜ਼ਰਵ ਕਰ ਦਿੱਤਾ ਗਿਆ ਅਤੇ ਇਸ ਵਾਰ ਕਾਂਗਰਸ ਦੀ ਪਰਮਿੰਦਰ ਕੌਰ ਪਿੰਕਾ ਨੇ 690 ਵੋਟਾਂ, ਬਲਵਿੰਦਰ ਕੌਰ ਤੰਬੜ ਨੂੰ 251, ਆਪ ਨੂੰ 100 ਅਜ਼ਾਦ ਨੂੰ 238 ਅਤੇ ਨੋਟਾ ਨੂੰ 5 ਵੋਟਾਂ ਹਾਸਲ ਹੋਈਆਂ। ਕੁੱਲ 1284 ਵੋਟਾਂ ਪੋਲ ਹੋਈਆਂ ਤੇ ਇਸ ਦਾ ਕੁੱਲ 53 ਫ਼ੀਸਦੀ ਹਿੱਸਾ ਕਾਂਗਰਸ ਨੂੰ ਗਿਆ। ਸੋ ਅੱਗੇ ਮੈਂ ਫ਼ੀਸਦੀ ਨਹੀਂ ਕੱਢਿਆ ਪਰ ਅੰਕੜੇ ਦੱਸਦੇ ਹਨ ਕਿ ਭਾਊ ਦਾ ਜਲਵਾ ਦਿਖਿਅ ਹੈ। ਵਾਰਡ ਨੰਬਰ 6 ਤੋਂ ਕਾਂਗਰਸ ਦੇ ਮੋਹਿਤ ਸ਼ਰਮਾ ਨੂੰ 894 ਵੋਟਾਂ, ਅਕਾਲੀ ਦਲ ਦੇ ਮਨਜਿੰਦਰ ਸਿੰਘ ਨੂੰ 309, ਆਪ ਦੇ ਸੰਦੀਪ ਜੋਸ਼ੀ 183 ਵੋਟਾਂ, ਭਾਜਪਾ ਦੇ ਅਸ਼ਵਨੀ ਸ਼ਰਮਾ 201 ਅਤੇ ਨੋਟਾ 17 ਵੋਟਾਂ ਪੋਲ ਹੋਈਆਂ। ਜਦੋਂ ਕਿ 2015 ਵਿਚ ਇਹੀ ਵਾਰਡ ਨੰ: 9 ਸੀ ਜਿੱਥੋਂ ਕਾਂਗਰਸ ਨੂੰ 773, ਸ੍ਰੋ: ਅ: ਦਲ ਨੂੰ 913, ਭਜਨ ਸਿੰਘ ਨੂੰ 26 (ਜ਼ਮਾਨਤ ਜ਼ਬਤ) ਵੋਟਾਂ ਪੋਲ ਹੋਈਆਂ ਸਨ।
ਵਾਰਡ ਨੰਬਰ 7 ਤੋਂ ਕਾਂਗਰਸ ਦੀ ਕੁਲਵਿੰਦਰ ਕੌਰ ਲਾਡੀ ਨੂੰ 984 ਵੋਟਾਂ, ਆਪ ਨੂੰ 154, ਗੁਰਪ੍ਰੀਤ ਕੌਰ ਨੂੰ 179, ਭਾਜਪਾ ਨੂੰ 104, ਨੋਟਾ 23 ਵੋਟਾਂ ਪੋਲ ਹੋਈਆਂ। ਵਾਰਡ ਨੰ: 10 ਤੋਂ ਕਾਂਗਰਸ ਦੀ ਇੰਦੂ ਨਾਰੰਗ ਨੂੰ 144 ਜ਼ਮਾਨਤ ਜ਼ਬਤ, ਬੀਜੇਪੀ 930, ਆਜ਼ਾਦ ਨੂੰ 289, ਆਜ਼ਾਦ ਨੂੰ 174, 23 ਵੋਟਾਂ ਪੋਲ ਹੋਈਆਂ ਸਨ। ਵਾਰਡ ਨੰਬਰ 13 ਵਿਚ ਵੀ ਕਾਂਗਰਸ ਉਮੀਦਵਾਰ ਨੇ ਚੋਟੀ ਦੀ ਟੱਕਰ ਦਿੱਤੀ ਹੈ ਜਿੱਥੇ ਮੇਰੇ ਅਨੁਸਾਰ ਭਾਊ ਦਾ ਪ੍ਰਭਾਵ ਪਿਆ ਹੀ ਜਾਪਦਾ ਹੈ। ਵਾਰਡ ਨੰਬਰ 13 ਦੇ ਕਾਂਗਰਸੀ ਉਮੀਦਵਾਰ ਨੂੰ 513, ਅਕਾਲੀ ਦਲ ਨੂੰ 481, ਆਪ ਨੂੰ 169 ਵੋਟਾਂ, ਨੋਟਾ 10। ਉਸ ਸਮੇਂ ਦੇ ਵਾਰਡ ਨੰ: 14 ਕਾਂਗਰਸ ਨੂੰ 265, ਬੀਜੇਪੀ ਨੂੰ 373, ਅਜ਼ਾਦ ਸੰਦੀਪ ਕੌਰ ਜੱਗੀ ਨੂੰ 854 ਵੋਟਾਂ ਪੋਲ ਹੋਈਆਂ ਸਨ।
ਵਾਰਡ ਨੰ: 14 ਕਾਂਗਰਸ ਨੂੰ 733, ਅਕਾਲੀ ਦਲ ਨੂੰ 473, ਆਪ ਨੂੰ 202, ਬਸਪਾ ਦੇ ਇਕਲੌਤੇ ਉਮੀਦਵਾਰ ਨੂੰ 24 ਵੋਟਾਂ, ਨੋਟਾ ਨੂੰ 11। ਉਸ ਸਮੇਂ ਦੇ ਵਾਰਡ ਨੰ: 13 ਸੀ, ਵਿਚ ਕਾਂਗਰਸ ਨੂੰ 61 ਜ਼ਮਾਨਤ ਜ਼ਬਤ, ਸ੍ਰੋ: ਅ: ਦਲ ਨੂੰ 238, ਅਜ਼ਾਦ ਅਮਰਜੀਤ ਸਿੰਘ ਜੌਲੀ ਨੂੰ 467, ਪੀਪੀਪੀ ਨੂੰ 278, ਅਜ਼ਾਦ 198, 150 ਵੋਟਾਂ ਪੋਲ ਹੋਈਆਂ ਸਨ।
ਵਾਰਡ ਨੰ: 15 ਤੋਂ ਕਾਂਗਰਸ ਦੀ ਪੂਨਮ ਕੱਕੜ ਨੂੰ 494, ਅਕਾਲੀ ਦਲ ਦੀ ਗੁਰਮੀਤ ਕੌਰ ਨੂੰ 413, ਆਪ ਨੂੰ 175, ਆਜ਼ਾਦ ਨੂੰ ਕ੍ਰਮਵਾਰ 2 ਅਤੇ 54 ਵੋਟਾਂ, ਨੋਟਾ ਨੂੰ 15। ਉਸ ਸਮੇਂ ਦੇ ਵਾਰਡ ਨੰ: 11 ਤੋਂ ਕਾਂਗਰਸ ਨੂੰ 118 ਜ਼ਮਾਨਤ ਜ਼ਬਤ ,ਸ੍ਰੋ: ਅ: ਦਲ ਨੂੰ 658, ਪੀਪੀਪੀ ਦੇ ਜਰਨੈਲ ਸਿੰਘ ਕਾਬੜਵਾਲ ਨੂੰ 506 ਵੋਟਾਂ ਪੋਲ ਹੋਈਆਂ ਸਨ।
ਵਾਰਡ ਨੰ: 16 ਤੋਂ ਸਰਬਜੀਤ ਸਿੰਘ ਸੈਣੀ ਨੂੰ 927, ਆਪ ਨੂੰ 184 ਭਾਜਪਾ ਨੂੰ 22, ਸ਼੍ਰੋਮਣੀ ਅਕਾਲੀ ਦਲ ਨੂੰ …., ਨੋਟਾ 24। ਉਸ ਸਮੇਂ ਦੇ ਵਾਰਡ ਨੰ: 12 ਵਿਚ ਕਾਂਗਰਸ ਨੂੰ 464, ਅਕਾਲੀ ਦਲ ਨੂੰ 668, ਅਜ਼ਾਦ ਨੂੰ 138, ਬਸਪਾ ਨੂੰ 104 ਵੋਟਾਂ ਪੋਲ ਹੋਈਆਂ ਸਨ।
ਵਾਰਡ ਨੰ: 18 ਦੇ ਰਾਜੇਸ਼ ਕੁਮਾਰ ਨੂੰ 626, ਅਕਾਲੀ ਦਲ 454, ਆਪ ਜਸਪ੍ਰੀਤ ਸਿੰਘ ਗਿੱਲ 100, ਭਾਜਪਾ ਨੂੰ 80, ਆਜ਼ਾਦ 83, ਨੋਟਾ 15। ਉਸ ਸਮੇਂ ਵਾਰਡ ਨੰ: 21 ਸੀ ਦੇ ਕਾਂਗਰਸ ਦੀ ਹਰਦੀਪ ਕੌਰ ਨੂੰ 530, ਸ੍ਰੋ: ਅ: ਦਲ ਨੂੰ 708, ਅਜ਼ਾਦ ਨੂੰ 67
ਵਾਰਡ ਨੰ: 19 ਕਾਂਗਰਸ ਨੂੰ 655, ਅਕਾਲੀ ਦਲ ਨੂੰ 551, ਆਪ ਨੂੰ 104, ਅਜ਼ਾਦ ਨੂੰ 120, ਨੋਟਾ 28। ਉਸ ਸਮੇਂ ਵਾਰਡ ਨੰ: 2 ਕਾਂਗਰਸ ਨੂੰ 275, ਸ੍ਰੋ: ਅ: ਦਲ 497, ਅਜ਼ਾਦ 213, 26 ਵੋਟਾਂ ਪੋਲ ਹੋਈਆਂ।
ਵਾਰਡ ਨੰ: 20 ਤੋਂ ਚਰਨਜੀਤ ਸਿੰਘ ਚੰਨੀ 561, ਅਕਾਲੀ ਦਲ 374, ਆਪ 37, ਭਾਜਪਾ 200, ਅਜ਼ਾਦ 48, ਨੋਟਾ 11। ਉਸ ਸਮੇਂ ਦੇ ਵਾਰਡ ਨੰ: 20 ਕਾਂਗਰਸ ਦੇ ਸੰਦੀਪ ਕੁਮਾਰ ਜੋਸ਼ੀ ਜ਼ਮਾਨਤ ਜ਼ਬਤ, ਬੀਜੇਪੀ 535, ਅਜ਼ਾਦ 299, 258, 136 ਵੋਟਾਂ ਪੋਲ ਹੋਈਆਂ ਸਨ।
ਵਾਰਡ ਨੰ: 21 ਰਾਜੂ ਸਤਿਆਲ ਅਜ਼ਾਦ 683, ਕਾਂਗਰਸ 341, ਅਕਾਲੀ ਦਲ 229, ਭਾਜਪਾ 7, ਨੋਟਾ 7 ਵੋਟਾਂ ਪੋਲ ਹੋਈਆਂ। ਉਸ ਸਮੇਂ ਦੇ ਵਾਰਡ ਨੰ: 4 ਤੋਂ ਕਾਂਗਰਸ ਨੂੰ 74 ਜ਼ਮਾਨਤ ਜ਼ਬਤ ਹੋ ਗਈ ਸੀ, ਸ੍ਰੋ: ਅ: ਦਲ ਨੂੰ 330, ਆਜ਼ਾਦ ਨੂੰ 484, ਅਜ਼ਾਦ ਰਜਿੰਦਰ ਕੌਰ ਨੂੰ 75 ਵੋਟਾਂ ਪੋਲ ਹੋਈਆਂ ਸਨ।
ਇਨ੍ਹਾਂ ਅੰਕੜਿਆਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ, ਮਝੈਲ ਦੀ ਪੈੜ ਨੇ ਹੋਰਨਾਂ ਪਾਰਟੀਆਂ ਨੂੰ ਗੁੱਝੀ ਸੱਟ ਮਾਰੀ ਹੈ ਅਤੇ ਜਿਹੜੇ ਕਾਂਗਰਸੀ 2015 ਵਿਚ 10 ਸੀਟਾਂ ਤੇ ਜ਼ਮਾਨਤਾਂ ਜ਼ਬਤ ਕਰਵਾ ਬੈਠੇ ਸਨ ਐਤਕੀਂ ਬਹੁਮਤ ਹਾਸਲ ਕਰ ਗਏ।