ਮਨਿੰਦਰਜੀਤ ਸਿੱਧੂ
ਜੈਤੋ, 12 ਫਰਵਰੀ , 2021 - ਵਾਰਡ ਨੰਬਰ 10 ਤੋਂ ਅਜਾਦ ਉਮੀਦਵਾਰ ਦਿਲਬਾਗ ਸ਼ਰਮਾ ਉਰਫ ਬਾਗੀ ਸ਼ਰਮਾ ਦੀ ਚੋਣ ਮੁਹਿੰਮ ਨੂੰ ਉਦੋਂ ਜਬਰਦਸਤ ਹੁਲਾਰਾ ਮਿਲਿਆ ਜਦੋਂ ਜੈਤੋ ਇਲਾਕੇ ਦੀ ਇੱਕ ਵੱਡੀ ਧਾਰਮਿਕ ਅਤੇ ਸਮਾਜਿਕ ਸਖਸ਼ੀਅਤ ਅਤੇ ਸਭ ਤੋਂ ਵਧੀਆ ਔਰਤ ਬੁਲਾਰਾ ਬੀਬੀ ਰਜਿੰਦਰ ਕੌਰ ਰੱਜੀ ਨੇ ਬਾਗੀ ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਵਾਰਡ ਵਿੱਚ ਵੱਡੀਆਂ ਨੁੱਕੜ ਮੀਟਿੰਗਾਂ ਕੀਤੀਆਂ।ਇਹਨਾਂ ਮੀਟਿੰਗਾਂ ਦੌਰਾਨ ਬੀਬੀ ਰਜਿੰਦਰ ਕੌਰ ਦੇ ਬੋਲਾਂ ਨੇ ਮੌਜੂਦ ਲੋਕਾਂ ਦੇ ਹਿਰਦਿਆਂ ਨੂੰ ਬਾਖੂਬੀ ਟੁੰਬਿਆ ਅਤੇ ਬਾਗੀ ਦੇ ਹੱਕ ਵਿੱਚ ਵੋਟਾਂ ਮੰਗੀਆਂ।
ਉਹਨਾਂ ਆਪਣੇ ਜਬਰਦਸਤ ਅੰਦਾਜ ਵਿੱਚ ਲੋਕਾਂ ਨੂੰ ਵੰਗਾਰਦੇ ਹੋਏ ਕਿਹਾ ਕਿ ਅਸੀਂ ਪਿਛਲੇ 70-80 ਸਾਲਾਂ ਤੋਂ ਸਰਮਾਏਦਾਰਾਂ ਅਤੇ ਰਜਵਾੜਿਆਂ ਨੂੰ ਵੋਟਾਂ ਪਾਉਂਦੇ ਆਏ ਹਾਂ ਅਤੇ ਉਹ ਸਾਨੂੰ ਲਗਾਤਾਰ ਲੁੱਟਦੇ ਆਏ ਹਨ।ਉਹਨਾਂ ਕਿਹਾ ਕਿ ਮੈਂ ਇੱਥੇ ਕਿਸੇ ਪਾਰਟੀ ਦੀ ਨੁਮਾਇੰਦਾ ਬਣ ਕੇ ਨਹੀਂ ਆਈ ਸਗੋਂ ਮੈਂ ਇੱਕ ਇਮਾਨਦਾਰ ਮੁੰਡੇ ਲਈ ਵੋਟਾਂ ਮੰਗਣ ਆਈ ਹਾਂ।ਉਹਨਾਂ ਕਿਹਾ ਕਿ ਬਾਗੀ ਸ਼ਰਮਾ ਦਾ ਮੁਕਾਬਲਾ ਇੱਥੇ ਵੱਡੇ ਢਨਾਡਾਂ ਨਾਲ ਹੈ, ਬਾਗੀ ਉਹਨਾਂ ਦਾ ਕਿਸੇ ਪੱਖੋਂ ਮੁਕਾਬਲਾ ਨਹੀਂ ਕਰ ਸਕਦਾ ਪਰ ਤੁਸੀਂ ਬਾਗੀ ਨੂੰ ਜਿਤਾ ਕੇ ਇੱਕ ਆਮ ਅਤੇ ਇਮਾਨਦਾਰ ਘਰ ਦੇ ਮੁੰਡੇ ਨੂੰ ਐੱਮ.ਸੀ. ਬਣਾ ਕੇ ਵਾਰਡ ਦਾ ਵਿਕਾਸ ਕਰਵਾ ਸਕਦੇ ਹੋ।ਉਹਨਾਂ ਕਿਹਾ ਕਿ ਬਾਗੀ ਸ਼ਰਮਾ ਦੇ ਪਰਿਵਾਰ ਦਾ ਇੱਕ ਬੜਾ ਵੱਡਾ ਗੌਰਵਮਈ ਇਤਿਹਾਸ ਅਤੇ ਉਹਨਾਂ ਦੇ ਬਜ਼ੁਰਗਾਂ ਨੇ ਸਾਰੀ ਉਮਰ ਲੋਕਾਂ ਦੇ ਜਨਜੀਵਨ ਨੂੰ ਸੁਧਾਰਨ ਖਾਤਰ ਉਮਰਾਂ ਲਾ ਦਿੱਤੀਆਂ ਹਨ।
ਬੀਬੀ ਰਜਿੰਦਰ ਕੌਰ ਦੇ ਇਸ ਚੋਣ ਪ੍ਰਚਾਰ ਤੋਂ ਬਾਅਦ ਬਾਗੀ ਦੇ ਹੱਕ ਵਿੱਚ ਵੱਡੇ ਸਮੀਕਰਨ ਬਦਲਣ ਦੀ ਚਰਚਾ ਛਿੜੀ ਹੋਈ ਹੈ।ਬੀਬੀ ਰਜਿੰਦਰ ਕੌਰ ਦੇ ਬੋਲਾਂ ਨਾਲ ਭਾਵੁਕ ਹੋਏ ਲੋਕਾਂ ਦੀਆਂ ਅੱਖਾਂ ਨਮ ਹੋਈਆਂ ਇਸ ਗੱਲ ਦੀਆਂ ਗਵਾਹੀ ਭਰਦੀਆਂ ਸਨ ਕਿ ਬੀਬੀ ਜੀ ਨੇ ਬਾਗੀ ਸ਼ਰਮਾ ਦੇ ਹੱਕ ਵਿੱਚ ਵੱਡੀ ਹਵਾ ਦਾ ਰੁਖ ਮੋੜ ਦਿੱਤਾ।