ਸਰਬਜੀਤ ਸੁਖੀਜਾ
- ਭਾਜਪਾ ਦੇ 21 ਉਮੀਦਵਾਰਾਂ ਵਿਚੋਂ 18 ਦੀ ਜ਼ਮਾਨਤ ਜਬਤ
- ਕੁੱਲ 71 ਉਮੀਦਵਾਰਾਂ ਦੀ ਜ਼ਮਾਨਤ ਜਬਤ
ਸ੍ਰੀ ਮੁਕਤਸਰ ਸਾਹਿਬ, 17 ਫਰਵਰੀ 2021 - ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦਾ ਖਾਸ ਅਸਰ ਮੁਕਤਸਰ ਵਿਖੇ ਦੇਖਣ ਨੂੰ ਮਿਲਿਆ ਹੈ। ਜਿਥੇ ਲੋਕਾਂ ਨੇ ਭਾਜਪਾ ਨੂੰ ਸਿਰੇ ਤੋਂ ਨਾਕਾਰਿਆ ਹੈ। ਮੁਕਤਸਰ ਵਿਚ ਭਾਜਪਾ ਦੇ ਕਈ ਉਮੀਦਵਾਰਾਂ ਨਾਲੋਂ ਜ਼ਿਆਦਾ ਵੋਟ ਨੋਟਾ ਨੂੰ ਮਿਲੀ ਹੈ। ਜਦਕਿ ਭਾਜਪਾ ਦੇ 21 ਉਮੀਦਵਾਰਾਂ ਵਿਚੋਂ 18 ਦੀ ਤਾਂ ਜਮਾਨਤ ਹੀ ਜਬਤ ਹੋ ਚੁੱਕੀ ਹੈ। ਭਾਜਪਾ ਦੇ ਜ਼ਿਲਾ ਪ੍ਰਧਾਨ ਦਾ ਪਿਤਾ ਹੀ ਆਪਣੀ ਸੀਟ ਬਚਾ ਸਕਿਆ ਹੈ। ਜਦਕਿ ਦੋ ਹੋਰ ਉਮੀਦਵਾਰਾਂ ਨੇ ਆਪਣੀ ਜ਼ਮਾਨਤ ਜਬਤ ਹੋਣ ਤੋਂ ਤਾਂ ਬਚਾਅ ਲਈ ਪਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ।
ਭਾਜਪਾ ਨੇ 31 ਵਿਚੋਂ 22 ਵਾਰਡਾਂ ਵਿਚ ਆਪਣੇ ਉਮੀਦਵਾਰ ਐਲਾਨੇ ਸਨ। ਜੇਕਰ ਗੱਲ ਕਰੀਏ ਵਾਰਡ ਨੰਬਰ 1 ਦੀ ਤਾਂ ਭਾਜਪਾ ਨੂੰ 30 ਅਤੇ ਨੋਟਾ ਨੂੰ 28 ਵੋਟ ਮਿਲੇ ਹਨ। 2 ਦੀ ਤਾਂ ਭਾਜਪਾ ਉਮੀਦਵਾਰ ਨੂੰ 20 ਜਦਕਿ ਨੋਟਾ ਨੂੰ 21 ਵੋਟਾ ਪਈਆਂ ਹਨ। ਵਾਰਡ ਨੰਬਰ 3 ਵਿਚ ਉਮੀਦਵਾਰ ਨੂੰ 18 ਤੇ ਨੋਟਾ ਨੂੰ 26, ਵਾਰਡਾ ਨੰਬਰ 4 ’ਚ ਭਾਜਪਾ ਨੂੰ 4 ਤੇ ਨੋਟਾ ਨੂੰ 41,ਵਾਰਡ ਨੰਬਰ 5 ਵਿਚ ਨੋਟਾ ਅਤੇ ਭਾਜਪਾ ਨੂੰ ਬਰਾਬਰ 19 ਵੋਟ ਮਿਲੇ ਹਨ। ਵਾਰਡ ਨੰਬਰ 6 ਵਿਚ ਨੋਟਾ ਨੂੰ 18 ਤੇ ਭਾਜਪਾ ਨੂੰ 71, ਜਦਕਿ 7 ਵਿਚ ਨੋਟਾ ਨੂੰ 31 ਤੇ ਭਾਜਪਾ ਨੂੰ 58, ਵਾਰਡ ਨੰਬਰ 8 ਵਿਚੋਂ ਉਮੀਦਵਾਰ ਪਹਿਲਾਂ ਹੀ ਜਿੱਤ ਚੁੱਕਿਆ ਸੀ। ਵਾਰਡ 9 ਵਿਚ ਨੋਟਾ ਨੂੰ 17 ਤੇ ਭਾਜਪਾ ਨੂੰ 31, 10 ਵਿਚ ਭਾਜਪਾ 23 ਤੇ ਨੋਟਾ ਨੂੰ 14, ਵਾਰਡ ਨੰਬਰ 11 ਅਤੇ 12 ਵਿਚ ਭਾਜਪਾ ਦਾ ਉਮੀਦਵਾਰ ਨਹੀਂ ਸੀ।
13 ਵਿਚ ਨੋਟਾ ਨੂੰ 10 ਭਾਜਪਾ ਨੂੰ 30, 14 ਵਿਚ ਨੋਟਾ ਨੂੰ 12 ਤੇ ਭਾਜਪਾ ਨੂੰ 20, 15 ਵਿਚ ਨੋਟਾ ਨੂੰ 26 ਤੇ ਭਾਜਪਾ ਨੂੰ 37, 16 ਅਤੇ 17 ਵਿਚ ਵੀ ਭਾਜਪਾਾ ਦੇ ਉਮੀਦਵਾਰ ਨਹੀਂ ਸਨ। 18 ਵਿਚ ਭਾਜਪਾ ਨੂੰ 7 ਜਦਕਿ ਨੋਟਾ ਨੂੰ 9 ਵੋਟਾ ਪਈਆਂ ਹਨ। ਵਾਰਡ ਨੰਬਰ 19 ਵਿਚ ਨੋਟਾ ਨੂੰ 24 ਤੇ ਭਾਜਪਾ ਨੂੰ 215, 20 ਵਿਚ ਨੋਟਾ ਨੂੰ 10 ਅਤੇ ਭਾਜਪਾ ਨੂੰ 25, ਵਾਰਡ ਨੰਬਰ 21 ਵਿਚ ਵੀ ਭਾਜਪਾ ਦਾ ਉਮੀਦਵਾਰ ਨਹੀਂ ਸੀ। 22 ਵਿਚ ਭਾਜਪਾ ਨੂੰ 15 ਤੇ ਨੋਟਾ ਨੂੰ 14 ਵੋਟ ਮਿਲੇ। 23 ਵਿਚ ਵਿਚ ਭਾਜਪਾ ਦਾ ਉਮੀਦਵਾਰ ਨਹੀਂ ਸੀ। 24 ਵਿਚ ਭਾਜਪਾ ਦੇ ਉਮੀਦਵਾਰ ਨੇ 194 ਵੋਟਾਂ ਪ੍ਰਾਪਤ ਕੀਤੀਆਂ ਹਨ। ਜਦਕਿ 25 ਨੰਬਰ ਵਿਚ ਵੀ ਭਾਜਪਾ ਉਮੀਦਵਾਰ ਨਹੀਂ ਸੀ ਅਤੇ 26 ਵਿਚੋਂ ਭਾਜਪਾ ਉਮੀਦਵਾਰ ਜੇਤੂ ਰਿਹਾ ਹੈ। 27 ਵਿਚ ਭਾਜਪਾ ਨੂੰ 77 ਤੇ ਨੋਟਾ ਨੂੰ 17, 28 ਵਿਚ ਭਾਜਪਾ ਨੂੰ 15 ਤੇ ਨੋਟਾ ਨੂੰ 17, 29 ਅਤੇ 30 ਵਿਚ ਵੀ ਭਾਜਪਾ ਉਮੀਦਵਾਰ ਨਹੀਂ ਸੀ। ਜਦਕਿ 31 ਵਿਚ ਭਾਜਪਾ ਨੂੰ 10 ਤੇ ਨੋਟਾ ਨੂੰ 21 ਵੋਟ ਮਿਲੇ ਹਨ। ਮੁਕਤਸਰ ਸ਼ਹਿਰ ਵਿਚ ਕੁਲ 71 ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋਈ ਹੈ।