- ਇਸ ਕੰਮ ਲਈ ਦਫ਼ਤਰੋਂ ਛੁੱਟੀ ਲੈਣ ਦੀ ਕੋਈ ਜ਼ਰੂਰਤ ਨਹੀਂ-ਡਿਪਟੀ ਕਮਿਸ਼ਨਰ
ਐਸ.ਏ.ਐਸ.ਨਗਰ, 16 ਫਰਵਰੀ 2021 - ਗਿਰੀਸ਼ ਦਿਆਲਨ ਆਈ.ਏ.ਐਸ. ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ,ਐਸ.ਏ.ਐਸ. ਨਗਰ ਨੇ ਅੱਜ ਇਥੇ ਹੁਕਮ ਜਾਰੀ ਕਰਦਿਆਂ ਸੂਚਿਤ ਕੀਤਾ ਹੈ ਕਿ ਮਿਤੀ 17-02-2021 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵਾਰਡ ਨੰ. 10 ਦੇ ਬੂਥ ਨੰ. 32 ਅਤੇ 33 ਵਿਚ ਹੋ ਰਹੀਆਂ ਮੁੜ ਚੋਣਾਂ ਦੇ ਮੱਦੇਨਜ਼ਰ ਇਸ ਇਲਾਕੇ ਵਿਚ ਰਹਿੰਦੇ ਸਾਰੇ ਵਸਨੀਕ ਆਪਣੀ ਵੋਟ ਪਾ ਸਕਦੇ ਹਨ।
ਇਸ ਤੋਂ ਇਲਾਵਾ ਇਸ ਏਰੀਏ ਦੇ ਸਰਕਾਰੀ ਅਤੇ ਪ੍ਰਾਇਵੇਟ ਕਰਮਚਾਰੀਆਂ ਨੂੰ ਉਹਨਾਂ ਦੇ ਦਫ਼ਤਰ ਦੇ ਮੁਖੀ ਦਫ਼ਤਰੀ ਸਮੇਂ ਦੌਰਾਨ ਵੋਟ ਪਾ ਕੇ ਵਾਪਸ ਦਫ਼ਤਰ ਆਉਣ ਦੀ ਪ੍ਰਵਾਨਗੀ ਦੇਣਗੇ। ਇਸ ਕੰਮ ਲਈ ਉਹਨਾਂ ਨੂੰ ਦਫ਼ਤਰੋਂ ਛੁੱਟੀ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨਾਂ ਸੂਚਿਤ ਕੀਤਾ ਕਿ ਨਗਰ ਨਿਗਮ ਦੇ ਸਾਰੇ ਵਾਰਡਾਂ ਦੀਆਂ ਵੋਟਾਂ ਦੀ ਗਿਣਤੀ ਮਿਤੀ 17-02-2021 ਦੀ ਥਾਂ 'ਤੇ ਮਿਤੀ 18-02-2021 ਨੂੰ ਨਿਸਚਿਤ ਕੀਤੇ ਸਥਾਨ 'ਤੇ ਹੋਵੇਗੀ।