ਦੀਪਕ ਜੈਨ
ਜਗਰਾਓਂ, 2 ਫਰਵਰੀ 2021 - ਵਾਰਡ ਨੰਬਰ 4 ਤੋਂ ਸੀਨੀਅਰ ਪਤਰਕਾਰ ਅਮਰਜੀਤ ਸਿੰਘ ਮਾਲਵਾ ਨੇ ਆਪਣੇ ਨਾਮਜਦਗੀ ਕਾਗਜ ਭਰੇ । ਇਸ ਮੌਕੇ ਓਨਾ ਦੇ ਨਾਲ ਪ੍ਰੈਸ ਕਲੱਬ ਜਗਰਾਓਂ ਸਮੇਤ ਹੋਰ ਪਤਰਕਾਰ ਵੀ ਮੌਜੂਦ ਸਨ। ਇਸ ਮੌਕੇ ਅਮਰਜੀਤ ਮਾਲਵਾ ਨੇ ਕਿਹਾ ਕਿ ਓਨਾ ਨੇ ਅੱਜ ਚੋਣਾਂ ਲਈ ਫਾਰਮ ਭਰੇ ਹਨ ਅਤੇ ਉਹ ਇਕ ਨਵੀ ਸੋਚ ਲੈਕੇ ਵਾਰਡ ਨੰਬਰ 4 ਨੂੰ ਆਧੁਨਿਕ ਤਰੀਕੇ ਨਾਲ ਮੋਡਰਨ ਵਾਰਡ ਬਣਾਓਗੇ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਓਨਾ ਕਿਹਾ ਕਿ ਮੇਰਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਹੈ ਅਤੇ ਮੈ ਅਜਾਦ ਚੋਣਾਂ ਲੜੂਗਾ। ਓਹਨਾ ਨੇ ਦਸਿਆ ਕਿ ਜੇ ਪਰਮਾਤਮਾ ਨੇ ਚਾਇਆ ਜਿੱਤ ਤੋਂ ਬਾਦ ਜਿਹੜੇ ਪਿਛਲੇ 5 ਸਾਲਾਂ ਤੋਂ ਕੰਮ ਨਹੀਂ ਹੋਏ ਮੈ ਉਹ ਸਾਰੇ ਕੰਮ ਪਹਿਲ ਦੇ ਅਧਾਰ ਤੇ ਬਿਨਾ ਪੱਖਪਾਤ ਤੋਂ ਕਰਵਾਓਗਾ। ਜਗਰਾਓਂ ਵਿਚ ਕੁੜੇ ਦੀ ਸਮਸਿਆ ਨੂੰ ਹਲ ਕਰਨ ਸੰਬੰਧੀ ਮਾਲਵਾ ਨੇ ਕਿਹਾ ਕਿ ਜੇਕਰ ਉਹ ਕੌਂਸਲਰ ਬੰਦੇ ਹਨ ਤਾਂ ਇਹ ਮੁੱਦਾ ਸਭ ਤੋਂ ਪਹਿਲਾਂ ਨਗਰ ਕੌਂਸਲ ਵਿਚ ਰੱਖਣ ਦਾ ਦਾਵਾ ਕੀਤਾ।
ਇਸ ਮੌਕੇ ਬੋਲਦਿਆਂ ਪ੍ਰੈਸ ਕਲੱਬ ਜਗਰਾਓਂ ਰਜਿ ਦੇ ਜਨਰਲ ਸਕੱਤਰ ਸੁਖਦੀਪ ਨਾਹਰ ਨੇ ਕਿਹਾ ਕਿ ਸਾਨੂੰ ਮਾਨ ਹੈ ਕਿ ਇਮਾਨਦਾਰ ਅਤੇ ਨਿਡਰ ਸ਼ਖ੍ਸਿਯਤ ਅਮਰਜੀਤ ਸਿੰਘ ਮਾਲਵਾ ਵਲੋਂ ਚੌਣਾ ਵਿਚ ਭਾਗ ਲੈ ਰਹੇ ਅਤੇ ਜਗਰਾਓਂ ਵਾਸੀਆਂ ਦੀ ਸੇਵਾ ਦਾ ਮੌਕਾ ਭਾਲ ਰਹੇ ਹਨ ਅਤੇ ਪ੍ਰੈਸ ਕਲੱਬ ਵਲੋਂ ਵੀ ਮਾਲਵਾ ਦਾ ਪੂਰਾ ਸਾਥ ਦੇਕੇ ਓਨਾ ਨੂੰ ਕੌਂਸਲਰ ਬਣਾਉਣ ਵਿਚ ਮਦਦ ਕੀਤੀ ਜਾਵੇਗੀ। ਪਤਰਕਾਰ ਦੀਪਕ ਜੈਨ ਅਤੇ ਓਮ ਪ੍ਰਕਾਸ਼ ਭੰਡਾਰੀ ਨੇ ਸਮੂਹ ਪ੍ਰੈਸ ਕਲੱਬ ਵਲੋਂ ਮਾਲਵਾ ਦੇ ਸਮਰਥਨ ਦਾ ਐਲਾਨ ਕੀਤਾ ਅਤੇ ਓਨਾ ਦੀ ਜਿੱਤ ਦੀ ਕਾਮਨਾ ਕੀਤੀ। ਇਸ ਮੌਕੇ ਪਤਰਕਾਰ ਸੰਜੀਵ ਗੁਪਤਾ, ਹਰਿੰਦਰ ਸਿੰਘ ਚਾਹਲ ,ਅਤੁਲ ਮਲਹੋਤਰਾ, ਚਰਨਜੀਤ ਸਿੰਘ ਚੰਨ, ਕ੍ਰਿਸ਼ਨ ਵਰਮਾ, ਗੋਲਡੀ ,,ਅਮਿਤ ਖੰਨਾ , ਦਵਿੰਦਰ ਜੈਨ , ਸਤਪਾਲ ਦੇਹੜਕਾ ਆਦਿ ਮੌਜੂਦ ਸਨ।