- ਅਸੀਂ ਨਗਰ ਕੌਂਸਲ ਵਿੱਚ ਇਮਾਨਦਾਰ ਐੱਮ.ਸੀ. ਭੇਜਣਾ ਚਾਹੁੰਦੇ ਹਾਂ- ਰਾਕੇਸ਼ ਘੋਚਾ
ਮਨਿੰਦਰਜੀਤ ਸਿੱਧੂ
ਜੈਤੋ, 8 ਫਰਵਰੀ 2021 - ਜੈਤੋ ਨਗਰ ਕੌਂਸਲ ਦੀਆਂ ਹੋਰ ਰਹੀਆਂ ਚੋਣਾਂ ਵਿੱਚ ਵਾਰਡ ਨੰਬਰ 11 ਇਸ ਵਕਤ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸਦਾ ਕਾਰਨ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਸ਼ਿਫਾਲੀ ਡੋਡ ਪਤਨੀ ਘੰਡੀ ਡੋਡ, ਅਜਾਦ ਚੋਣ ਲੜ ਰਹੇ ਸੀਮਾ ਰਾਣੀ ਪਤਨੀ ਪ੍ਰਦੀਪ ਗਰਗ ਭਾਂਡਾ ਅਤੇ ਸੁਖਮਨੀ ਸੇਵਾ ਸੁਸਇਟੀ ਦੀ ਪ੍ਰਧਾਨ ਬੀਬੀ ਸਤਬੀਰ ਕੌਰ ਮੈਦਾਨ ਵਿੱਚ ਨਿੱਤਰੇ ਹੋਏ ਹਨ। ਇਸ ਤਰ੍ਹਾਂ ਇਸ ਵਾਰਡ ਵਿੱਚ ਚੋਣ ਪ੍ਰਚਾਰ ਦਾ ਮਾਹੌਲ ਪੂਰਾ ਭਖਿਆ ਹੋਇਆ ਹੈ ਅਤੇ ਹਰ ਉਮੀਦਵਾਰ ਆਪਣੇ ਵੱਲੋੰਂ ਕੋਈ ਕਸਰ ਨਹੀਂ ਛੱਡ ਰਿਹਾ।
ਕਾਂਗਰਸੀ ਉਮੀਦਵਾਰ ਸ਼ਿਫਾਲੀ ਡੋਡ ਦੀ ਚੋਣ ਮੁਹਿੰਮ ਨੂੰ ਉਸ ਵਕਤ ਭਾਰੀ ਹੁਲਾਰਾ ਮਿਲਿਆ ਜਦੋਂ ਮਾਰਕਿਟ ਸੁਧਾਰ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਘੋਚਾ ਨੇ ਖੁਲ੍ਹ ਕੇ ਸਮਰਥਨ ਦੇਣ ਦਾ ਫੈਸਲਾ ਕੀਤਾ ਅਤੇ ਪਰਚਾਰ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਅਤੇ ਇੱਕ ਤਰ੍ਹਾਂ ਕੰਪੇਨ ਮੈਨੇਜਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।ਚੋਣ ਪ੍ਰਚਾਰ ਬਾਰੇ ਗੱਲਬਾਤ ਕਰਦਿਆਂ ਰਾਕੇਸ਼ ਕੁਮਾਰ ਘੋਚਾ ਨੇ ਕਿਹਾ ਕਿ ਘੰਟੀ ਡੋਡ ਦੀ ਲੋਕਪ੍ਰਿਅਤਾ ਨੂੰ ਦੇਖ ਕੇ ਅਤੇ ਪਿਛਲੀ ਵਾਰ ਉਸ ਦੁਆਰਾ ਇਮਾਨਦਾਰੀ ਨਾਲ ਐੱਮ.ਸੀ ਵਜੋਂ ਕੀਤੇ ਕੰਮਾਂ ਨੂੰ ਦੇਖ ਕੇ ਅਸੀਂ ਸ਼ਿਫਾਲੀ ਡੋਡ ਦੇ ਹੱਕ ਵਿੱਚ ਭੁਗਤਨ ਦਾ ਫੈਸਲਾ ਲਿਆ ਹੈ।ਉਹਨਾਂ ਕਿਹਾ ਕਿ ਮਾਰਕਿਟ ਸੁਧਾਰ ਕਮੇਟੀ ਦਾ ਕਿਸੇ ਪਾਰਟੀ ਵਿਸ਼ੇਸ਼ ਨਾਲ ਕੋਈ ਸੰਬੰਧ ਨਹੀਂ।ਅਸੀਂ ਤਾਂ ਨਗਰ ਕੌਂਸਲ ਵਿੱਚ ਇਮਾਨਦਾਰ ਅਤੇ ਮਿਹਨਤੀ ਬੰਦੇ ਦੇਖਣਾ ਚਾਹੁੰਦੇ ਹਾਂ।ਇਸ ਮੌਕੇ ਉਹਨਾਂ ਨਾਲ ਸੁਰਿੰਦਰ ਗੁਪਤਾ, ਸੁਖਵਿੰਦਰ ਬੱਬੀ,ਭਗਵਾਨ ਦਾਸ ਬੰਟੀ, ਬਿਹਾਰੀ ਲਾਲ, ਭੁੁਪਿੰਦਰ ਭਿੰਦਾ, ਜਗਦੀਪ ਸਿੰਘ, ਸਾਧੂ ਰਾਮ ਕਾਮਰੇਡ, ਬਲਦੇਵ ਢੱਲਾ, ਹੈਪੀ ਰਾਵਣ, ਭੂਸ਼ਣ ਬਾਂਸਲ, ਬੰਤ ਰਾਮ ਦਬੜੀਖਾਨੇ ਵਾਲੇ, ਕਸਤੂਰੀ ਲਾਲ, ਜੀਵਨ ਗਰਗ, ਪਵਨ ਗਰਗ ਆਦਿ ਹਾਜਰ ਸਨ।
ਜੈਤੋ 8- ਰਾਕੇਸ਼ ਘੋਚਾ ਦੀ ਤਸਵੀਰ