ਮਨਿੰਦਰਜੀਤ ਸਿੱਧੂ
ਜੈਤੋ, 10 ਫਰਵਰੀ, 2021 - ਵਾਰਡ ਨੰਬਰ 6 ਤੋਂ ਚੋਣ ਲੜ ਰਹੇ ਕਾਂਗਰਸ ਦੇ ਸਕੱਤਰ ਸੁਰਜੀਤ ਬਾਬਾ ਅਤੇ ਵਾਰਡ ਨੰਬਰ 5 ਤੋਂ ਚੋਣ ਲੜ ਰਹੇ ਬਾਬਾ ਦੀ ਪਤਨੀ ਜਸਪਾਲ ਕੌਰ ਦੇ ਹੱਕ ਵਿੱਚ ਫ਼ਰੀਦਕੋਟ ਤੋਂ ਵਿਧਾਇਕ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ‘ਕਿੱਕੀ ਢਿੱਲੋਂ’ ਵੱਲੋਂ ਜਬਰਦਸਤ ਚੋਣ ਪ੍ਰਚਾਰ ਕੀਤਾ ਗਿਆ।ਭਾਵੇਂ ਕਿੱਕੀ ਢਿੱਲੋਂ ਵੱਲੋਂ ਜੈਤੋ ਵਿਖੇ ਕਾਂਗਰਸ ਦੇ ਹੋਰ ਉਮੀਦਵਾਰਾਂ ਦੇ ਪੱਖ ਵਿੱਚ ਵੀ ਚੋਣ ਪ੍ਰਚਾਰ ਕੀਤਾ ਗਿਆ ਪਰ ਜਿਸ ਤਰੀਕੇ ਨਾਲ ਉਹਨਾਂ ਲੋਕਾਂ ਨੂੰ ਅਪੀਲ ਕਰਕੇ ਸੁਰਜੀਤ ਬਾਬਾ ਨੂੰ ਵੋਟ ਪਾਉਣ ਅਤੇ ਜਿਤਾਉਣ ਲਈ ਕਿਹਾ, ਉਹਨਾਂ ਦੇ ਬੋਲਾਂ ਵਿੱਚ ਸੁਰਜੀਤ ਬਾਬਾ ਪ੍ਰਤੀ ਮੋਹ ਸਾਫ ਝਲਕ ਰਿਹਾ ਸੀ।ਜਿਕਰਯੋਗ ਹੈ ਕਿ ਜੈਤੋ ਵਿੱਚ ਕਾਂਗਰਸ ਦੀ ਚੱਲ ਰਹੀ ਧੜੇਬੰਦੀ ਵਿੱਚ ਸੁਰਜੀਤ ਬਾਬਾ ਦੀ ਗਿਣਤੀ ‘ਕਿੱਕੀ ਢਿੱਲੋਂ’ ਵਾਲੇ ਧੜੇ ਵਿੱਚ ਕੀਤੀ ਜਾਂਦੀ ਹੈ।
ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੁਸ਼ਲਦੀਪ ਸਿੰਘ ਨੇ ਕਿਹਾ ਕਿ ਸੁਰਜੀਤ ਬਾਬਾ ਕਾਂਗਰਸ ਦਾ ਸੱਚਾ ਸਿਪਾਹੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਬਾਬਾ ਦੀ ਵਫਾਦਾਰੀ ਨੂੰ ਦੇਖਦੇ ਹੋਏ ਦੋ ਸੀਟਾਂ ਬਾਬੇ ਦੀ ਝੋਲੀ ਵਿੱਚ ਪਾਈਆਂ ਹਨ।ਉਹਨਾਂ ਕਿਹਾ ਕਿ ਜੇਕਰ ਸੁਰਜੀਤ ਬਾਬਾ ਚੋਣ ਜਿੱਤਦੇ ਹਨ ਤਾਂ ਵਾਰਡਾਂ ਦੇ ਵਿਕਾਸ ਦੀ ਗਾਰੰਟੀ ਮੇਰੀ ਹੈ।ਉਹਨਾਂ ਕਿਹਾ ਗਲੀਆਂ, ਨਾਲੀਆਂ ਅਤੇ ਲਾਈਟਾਂ ਦਾ ਪ੍ਰਬੰਂਧ ਤਾਂ ਛੋਟੀ ਗੱਲ ਹੈ, ਜੇਕਰ ਬਾਬਾ ਜਿੱਤਦਾ ਹੈ ਤਾਂ ਇਹ ਕੰਮ ਤਾਂ ਹੋਣਗੇ ਹੀ ਅਤੇ ਨਾਲ ਹੀ ਜੈਤੋ ਪਿੰਡ ਵਿੱਚ ਇੱਕ ਡਿਸਪੈਂਸਰੀ ਅਤੇ ਇੱਕ ਪਸ਼ੂਆਂ ਦਾ ਹਸਪਤਾਲ ਬਣਾਇਆ ਜਾਵੇਗਾ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪਿਛਲੇ 4 ਸਾਲਾਂ ਵਿੱਚ ਕੀਤੇ ਵਿਕਾਸ ਕਾਰਜਾਂ ਦੇ ਆਧਾਰ ਉੱਪਰ ਮਿਲੇਗੀ।
ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਗੋਇਲ, ਬਲਵਿੰਦਰ ਸਿੰਘ ਲਵਲੀ ਭੱਟੀ, ਗਗਨ ਧਾਲੀਵਾਲ, ਡੀਸਰ ਸੂਰਘੂਰੀ, ਸਰਪੰਚ ਲਛਮਣ ਸਿੰਘ, ਸਰਪੰਚ ਬਲਕਰਨ ਸਿੰਘ, ਚਮਕੌਰ ਸਿੰਘ ਵਾਂਦਰ, ਸਰਪੰਚ ਜਗਸੀਰ ਸਿੰਘ, ਸਰਪੰਚ ਭਗਵੰਤ ਸਿੰਘ, ਸੱਤਾ ਭਾਊ, ਸਰਪੰਚ ਸਵਰਨ ਸਿੰਘ, ਬਲਾਕ ਸੰਮਤੀ ਮੈਂਬਰ ਡਾਕਟਰ ਸਤਨਾਮ ਸਿੰਘ ਸਿੱਧੂ, ਚੇਅਰਮੈਨ ਗੁਰਪ੍ਰੀਤ ਸਿੰਘ ਡੋਡ, ਸਰਪੰਚ ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਬਿੱਟੂ ਦਲ ਸਿੰਘ ਵਾਲਾ, ਜਗਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ।