- ਸ਼ਹਿਰ ਦੀ ਆਬੋ ਹਵਾ ਬਦਲੀ ਸ਼੍ਰੋਮਣੀ ਅਕਾਲੀ ਦਲ ਦੇ ਰੰਗ ਵਿਚ : ਪ੍ਰੋ ਚੰਦੂਮਾਜਰਾ
ਮੋਹਾਲੀ, 11 ਫਰਵਰੀ 2021 - ਮੁਹਾਲੀ ਦੇ ਵਿਚ ਲੋਕ ਅਕਾਲੀ ਦਲ ਦਾ ਸਾਥ ਦੇਣ ਦਾ ਮਨ ਪੂਰੀ ਤਰ੍ਹਾਂ ਬਣਾਈ ਬੈਠੇ ਹਨ ਅਤੇ ਇਸ ਗੱਲ ਦਾ ਸਪਸ਼ਟ ਪ੍ਰਮਾਣ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਕੀਤੀਆਂ ਜਾ ਰਹੀਆਂ ਨੁੱਕਡ਼ ਮੀਟਿੰਗਾਂ ਜਦੋਂ ਵਿਸ਼ਾਲ ਇਕੱਤਰਤਾਵਾਂ ਦੇ ਰੂਪ ਵਿੱਚ ਤਬਦੀਲ ਹੋ ਜਾਂਦੀਆਂ ਹਨ ਤੋਂ ਭਲੀ ਭਾਂਤ ਪ੍ਰਗਟ ਹੋ ਜਾਂਦਾ ਹੈ । ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਬਰਾਡ਼ - ਜ਼ਿਲ੍ਹਾ ਸਹਾਇਕ ਅਬਜ਼ਰਵਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਬਲਬੀਰ ਸਿੰਘ ਸਿੱਧੂ ਉਹ ਪੂਰੀ ਤਰ੍ਹਾਂ ਨਾਕਾਮਯਾਬ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਲਬੀਰ ਸਿੰਘ ਸਿੱਧੂ ਨੇ ਹੁਣ ਤੱਕ ਕਈ ਤਰ੍ਹਾਂ ਦੇ ਘਪਲੇ ਕੀਤੇ ਹਨ ,ਜਿਵੇਂ ਕਿ ਕੋਰੋਨਾ ਦੌਰਾਨ ਦਸਤਾਨਿਆਂ ਦਾ ਘਪਲਾ ,ਪੀ ਪੀ ਕੀਟਸ ਦਾ ਘਪਲਾ ,ਨਸ਼ਾ ਛੁਡਾਊ ਗੋਲੀਆਂ ਦਾ ਘਪਲਾ ਅਤੇ ਜ਼ਮੀਨ ਦੇ ਘਪਲੇ ਸਾਹਮਣੇ ਆਏ ਹਨ ਜ਼ਿਲ੍ਹਾ ਸਹਾਇਕ ਅਬਜ਼ਰਵਰ ਅਤੇ ਸਿਆਸੀ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਚਰਨਜੀਤ ਸਿੰਘ ਬਰਾੜ ਨੇ ਭਰੋਸਾ ਦਿਵਾਇਆ ਕਿ ਮੁਹਾਲੀ ਨੂੰ ਨੰਬਰ 1 ਬਣਾਵਾਂਗੇ।
ਪੰਜਾਬ ਮੁਲਾਜ਼ਮ ਵਿੰਗ ਵੱਲੋਂ ,ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੋਹਾਲੀ ਕਾਰਪੋਰੇਸ਼ਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਥ ਦੇਣ ਦਾ ਭਰੋਸਾ ਦਿਵਾਇਆ ,ਵੱਖ ਵੱਖ ਸਮੁੱਚੇ ਮੁਲਾਜ਼ਮ ਜਥੇਬੰਦੀਆਂ ਦੇ ਕਾਂਗਰਸ ਪਾਰਟੀ ਦੇ ਸਵਾ ਚਾਰ ਸਾਲਾਂ ਦੇ ਵਿੱਚ ਕੋਈ ਡੀਏ ਦੀਆਂ ਕਿਸ਼ਤਾਂ ਨਾ ਜਾਰੀ ਕਰਨ ਬਾਰੇ ,ਪੇ ਕਮਿਸ਼ਨ ਨਾ ਲਾਗੂ ਕਰਨ ਬਾਰੇ ,ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ ਬਾਰੇ ।200ਰੁਪਏ ਮਹੀਨਾ ਮੁਲਾਜ਼ਮਾਂ ਦੇ ਉੱਤੇ ਜੰਜੂਆ ਕਰ ਕੇ ਮੁਲਾਜ਼ਮਾਂ ਦੇ ਵਿੱਚ ਬੜਾ ਵੱਡਾ ਰੋਸ ਪਾਇਆ ਜਾ ਰਿਹਾ ਹੈ ।ਮੁਲਾਜ਼ਮਾਂ ਨੇ ਇਹ ਕਿਹਾ ਕਿ ਇਨ੍ਹਾਂ ਚੋਣਾਂ ਦੇ ਵਿੱਚ ਸਰਕਾਰ ਨੂੰ ਸਬਕ ਸਿਖਾਉਣ ਦੇ ਲਈ ਇਕ- ਇਕ ਵੋਟ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਕੇ ਇਨ੍ਹਾਂ ਨੂੰ ਕਾਮਯਾਬ ਕਰਾਂਗੇ ।
ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਮੁਹਾਲੀ ਦੇ ਵਿਚ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਥਾਈ ਤੌਰ ਤੇ ਹੱਲ ਕਰਾਂਗੇ ਮਰਲੇ ਵਾਲੇ ਘਰਾਂ ਤੋਂ ਪਹਿਲਾਂ ਸ਼ੁਰੂ ਕਰਾਂਗੇ ਪਾਰਕਿੰਗ ਦੀ ਸਮੱਸਿਆ ਹੱਲ ਕਰਨ ਲਈ ।
ਸੀਨੀਅਰ ਮੀਤ ਪ੍ਰਧਾਨ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਚੋਣਾਂ ਨੂੰ ਲੈ ਕੇ ਇਕ ਵੱਡਾ ਇਕੱਠ ਕੀਤਾ ,ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਮੋਹਾਲੀ ਦਾ ਵਾਧਾ ਤੇ ਵਿਕਾਸ ਕਰਨਗੇ । ਇਨ੍ਹਾਂ ਚੋਣਾਂ ਨੂੰ ਲੈ ਕੇ ਚੁਣੇ ਗਏ ਉਮੀਦਵਾਰ ਘਰ - ਘਰ ਜਾ ਕੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਪ੍ਰੋ ਚੰਦੂਮਾਜਰਾ ਅਤੇ ਸ. ਬਰਾੜ ਭਾਰਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਹੱਕ ਵਾਰਡ ਨੰਬਰ 15, 31,41,45,46 ਭਾਰਤ ਅਤੇ 49ਤਿੱਖੇ ਰੱਖਾਂਗੀਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਨ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ।ਇਸ ਮੌਕੇ ਤੇ ਪ੍ਰੋ ਚੰਦੂਮਾਜਰਾ ਅਤੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਮੇਅਰ ਬਣਨਾ ਤੈਅ ਹੋ ਚੁੱਕਾ ਹੈ । ਇਸ ਮੌਕੇ ਤੇ ਪ੍ਰੋ ਚੰਦੂਮਾਜਰਾ ਅਤੇ ਬਰਾੜ ਨੇ ਕਿਹਾ ਕਿ
ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੇਅਰ ਬਣਨ ਤੋਂ ਬਾਅਦ ਮੁਹਾਲੀ ਨੂੰ ਨੰਬਰ ਇਕ ਸ਼ਹਿਰ ਬਣਾਵਾਂਗੇ । ਉਨ੍ਹਾਂ ਕਿਹਾ ਕਿ ਪੰਜਾਬ ਮੁਲਾਜ਼ਮ ਵਿੰਗ ਵੱਲੋਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੀ ਤਰਫੋਂ ਮੋਹਾਲੀ ਕਾਰਪੋਰੇਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਸਾਥ ਦੇਣ ਦਾ ਭਰੋਸਾ ਪ੍ਰਗਟਾਇਆ ਜਾ ਚੁੱਕਾ ਹੈ ਇੱਥੇ ਇਹ ਗੱਲ ਵਰਣਨਯੋਗ ਹੈ ਕਿ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਰਦਾਰ ਬਰਾੜ ਵਲੋਂ ਅਕਾਲੀ ਸਮਰਥਕਾਂ ਦੇ ਨਾਲ ਮੁਹਾਲੀ ਦੇ ਅੱਜ ਦਰਜਨ ਤੋਂ ਵੀ ਵੱਧ ਵਾਰਡਾਂ ਦਾ ਦੌਰਾ ਕਰਕੇ ਅਕਾਲੀ ਉਮੀਦਵਾਰਾਂ ਦੇ ਹੌਸਲੇ ਵਧਾਏ ਅਤੇ ਸ਼ਹਿਰ ਦੀ ਆਬੋ -ਹਵਾ ਹੀ ਇਨ੍ਹਾਂ ਦੌਰਿਆਂ ਦੇ ਨਾਲ ਬਦਲ ਚੁੱਕੀ ਹੈ । ਇਸ ਮੌਕੇ ਤੇ ਪ੍ਰੋ ਚੰਦੂਮਾਜਰਾ ਅਤੇ ਸਰਦਾਰ ਬਰਾੜ ਦੇ ਨਾਲ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ ਗੁਰਮੀਤ ਸਿੰਘ ਬਾਕਰਪੁਰ ਗੁਰਮੀਤ ਸਿੰਘ ਸ਼ਾਮਪੁਰ, ਪ੍ਰਦੀਪ ਸਿੰਘ ਭਾਰਜ, ਕੰਵਲਜੀਤ ਸਿੰਘ ਰੂਬੀ - ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੋਹਾਲੀ ( ਸ਼ਹਿਰੀ ),ਸੀਨੀਅਰ ਅਕਾਲੀ ਨੇਤਾ ਅਵਤਾਰ ਸਿੰਘ ਮੌਲੀ , ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ- ਪ੍ਰਧਾਨ ਆਲ ਇੰਡੀਆ ਯੂਥ ਅਕਾਲੀ ਦਲ ਮੁਹਾਲੀ , ਸੀਨੀਅਰ ਅਕਾਲੀ ਆਗੂ ਗੁਰਮੁੱਖ ਸਿੰਘ ਸੋਹਲ , ਕੈਪਟਨ ਰਮਨਦੀਪ ਸਿੰਘ ਬਾਵਾ -ਪ੍ਰਧਾਨ ਯੂਥ ਅਕਾਲੀ ਦਲ ਮੋਹਾਲੀ ਕਾਰਪੋਰੇਸ਼ਨ , ਹਾਜ਼ਰ ਸਨ ।