← ਪਿਛੇ ਪਰਤੋ
ਚੰਡੀਗੜ੍ਹ, 22 ਮਾਰਚ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਅੱਜ ਬਠਿੰਡਾ ਦੇ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ। ਉਹ ਬੀਤੇ ਦਿਨੀਂ ਕੋਰੋਨਾ ਪਾਜ਼ਿਟਿਵ ਆਏ ਸੀ।
ਉਗਰਾਹਾਂ ਨੇ ਹਸਪਤਾਲ ਅੰਦਰੋਂ ਵੀਡੀੳ ਜਾਰੀ ਕਰਦਿਆਂ ਆਪਣੀ ਸਿਹਤ ਬਾਰੇ ਖਬਰ ਸੁਣਾਈ ਸੀ ਕਿ ਉਹ ਬਿਲਕੁਲ ਤੰਦਰੁਸਤ ਨੇ ਤੇ ਬਠਿੰਡਾ ਦੇ ਹਸਪਤਾਲ 'ਚ ਦਾਖਲ ਨੇ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ 23 ਤਰੀਕ ਨੂੰ ਟਿਕਰੀ ਬਾਰਡਰ ਦੀ ਸਟੇਜ 'ਤੇ ਮੁੜ ਸਭ ਨੂੰ ਦਿਖਾਈ ਦੇਣਗੇ।
Total Responses : 266