ਹਰਜਿੰਦਰ ਸਿੰਘ ਭੱਟੀ
- ਕੋਵਿਡ ਦੇ 2 ਮਰੀਜਾ ਦੀ ਹੋਈ ਮੌਤ
ਐਸ.ਏ.ਐਸ ਨਗਰ, 24 ਮਾਰਚ 2021 - ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜ਼ੀਟਿਵ ਕੁਲ ਕੇਸ 24485 ਮਿਲੇ ਹਨ ਜਿਨ੍ਹਾਂ ਵਿੱਚੋਂ 21365 ਮਰੀਜ਼ ਠੀਕ ਹੋ ਗਏ ਅਤੇ 2704 ਕੇਸ ਐਕਟੀਵ ਹਨ । ਜਦਕਿ 416 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ 158 ਮਰੀਜ਼ ਠੀਕ ਹੋਏ ਹਨ ਅਤੇ 303 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ 2 ਮਰੀਜਾ ਦੀ ਮੌਤ ਹੋਈ ।
ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜ਼ੀਟਿਵ ਕੇਸਾਂ ਵਿਚ ਬਨੂੰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 2 ਕੇਸ , ਡੇਰਾਬੱਸੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 12 ਕੇਸ , ਢਕੌਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 34 ਕੇਸ , ਘੜੂੰਆਂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ, ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 22 ਕੇਸ , ਕੁਰਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 7 ਕੇਸ, ਲਾਲੜੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 3 ਕੇਸ , ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 222 ਕੇਸ ਸ਼ਾਮਲ ਹਨ।