ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ 25 ਮਾਰਚ- 2021 - ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸ਼ਹਿਰ ਵਿਚ ਜਿਥੇ ਪਹਿਲਾਂ ਹੀ ਕਾਫ਼ੀ ਕਰੋਨਾ ਮਰੀਜ਼ ਹਨ। ਉਥੇ ਵੀਰਵਾਰ ਨੂੰ ਇੱਕ ਵਾਰ ਫਿਰ ਤੋਂ 40 ਨਵੇਂ ਕਰੋਨਾ ਮਰੀਜ਼ ਸ਼ਾਮਲ ਹੋ ਗਏ ਹਨ। ਪਹਿਲਾਂ ਲਏ ਗਏ ਟੈਸਟਾਂ ਵਿਚੋਂ 40 ਨਵੇਂ ਕਰੋਨਾ ਮਰੀਜ਼ਾਂ ਦੀ ਰਿਪੋਰਟ ਪਾਜੇਟਿਵ ਆਈ ਹੈ। ਹੁਣ ਤੱਕ ਕੁਲ 208 ਮਰੀਜ਼ ਹੋ ਗਏ ਹਨ ਜੋ ਕਿ ਕਰੋਨਾ ਪੀੜਤ ਚੱਲ ਰਹੇ ਹਨ।
ਇੰਨਾਂ ਵਿਚੋਂ 12 ਮੁਕਤਸਰ, 4 ਮਲੋਟ, 6 ਗਿੱਦੜਬਾਹਾ, 1 ਦੋਦਾ, 2 ਬਰਕੰਦੀ, 1 ਚਿੱਬੜਾਂਵਾਲੀ, 1 ਬਰੀਵਾਲਾ, 1 ਚੱਕ ਰਾਮਨਗਰ, 1 ਮਹਾਂਬੱਘਰ, 1 ਫੱਤਾਕੇਰਾ, 1 ਥਾਂਦੇਵਾਲਾ, 1 ਖੁੰਡੇ ਹਲਾਲ, 1 ਮੋਹਲਾਂ, 1 ਆਸਾ ਬੁੱਟਰ, 2 ਉਦੇਕਰਨ, 1 ਮਹਰਾਜਵਾਲੀ, 1 ਰੁਪਾਣਾ, 1, ਬਾਮ ਅਤੇ 1 ਲੰਬੀ ਦਾ ਮਰੀਜ਼ ਸ਼ਾਮਲ ਹਨ। ਵੀਰਵਾਰ ਨੂੰ ਮੁਕਤਸਰ ਵਿਚੋਂ ਕੁਲ 1337 ਲੋਕਾਂ ਦੇ ਸੈਂਪਲ ਲਏ ਗਏ ਹਨ।