- ਜੀ.ਓ.ਜੀ. ਦੇ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ ਗਰੇਵਾਲ ਨੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਰਾਜਪੁਰਾ/ਪਟਿਆਲਾ, 27 ਮਾਰਚ 2021 - ਗਾਰਡੀਅਨਜ ਆਫ਼ ਗਵਰਨੈਂਸ ਦੇ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ ਡੀ.ਐਸ. ਗਰੇਵਾਲ ਅਤੇ ਡਿਪਟੀ ਹੈਡ ਕਰਨਲ ਐਨ.ਐਸ. ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜਿਆ 5 ਲੱਖ ਰੁਪਏ ਦਾ ਚੈਕ ਸੂਬੇਦਾਰ ਮੇਜਰ ਬਲਦੇਵ ਸਿੰਘ, ਜੋ ਕਿ ਆਪਣੀ ਜੀ.ਓ.ਜੀ. ਦੀ ਡਿਊਟੀ ਦੌਰਾਨ ਕੋਵਿਡ-19 ਤੋਂ ਪੀੜਤ ਹੋਣ ਕਰਕੇ ਫ਼ੌਤ ਹੋ ਗਿਆ ਸੀ, ਦੇ ਪਰਿਵਾਰ ਨੂੰ ਸੌਂਪਿਆ।
ਰਾਜਪੁਰਾ ਤਹਿਸੀਲ ਦੇ ਪਿੰਡ ਮਦਨ ਪੁਰ ਵਿਖੇ ਪੁੱਜੇ ਬ੍ਰਿਗੇਡੀਅਰ ਗਰੇਵਾਲ ਤੇ ਕਰਨਲ ਸਿੱਧੂ ਨੇ ਮ੍ਰਿਤਕ ਜੀ.ਓ.ਜੀ. ਦੀ ਪਤਨੀ ਸ੍ਰੀਮਤੀ ਸੁਖਵਿੰਦਰ ਕੌਰ ਨੂੰ ਮਿਲਕੇ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਅਤੇ ਪੰਜਾਬ ਸਰਕਾਰ ਦੀ ਫਲੈਗਸ਼ਿਪ ਸਕੀਮ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ.) ਦੇ ਸੀਨੀਅਰ ਵਾਈਸ ਚੇਅਰਮੈਨ ਅਤੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫ.ਜਨ. ਸੇਵਾ ਮੁਕਤ ਟੀ.ਐਸ. ਸ਼ੇਰਗਿੱਲ ਦਾ ਸ਼ੋਕ ਸੰਦੇਸ ਵੀ ਪਰਿਵਾਰ ਨਾਲ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਖੁਸ਼ਹਾਲੀ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ।
ਬ੍ਰਿਗੇਡੀਅਰ ਡੀ.ਐਸ. ਗਰੇਵਾਲ ਨੇ ਕਿਹਾ ਕਿ ਖੁਸ਼ਹਾਲੀ ਦੇ ਰਾਖੇ ਸਰਕਾਰ ਦੀਆਂ ਸਕੀਮਾਂ ਨੂੰ ਅਸਲ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਸਮੇਤ ਸਰਕਾਰ 'ਖੁਸ਼ਹਾਲੀ ਦੇ ਰਾਖੇ' ਸਰਕਾਰ ਦੇ 'ਅੱਖਾਂ ਅਤੇ ਕੰਨ' ਬਣਕੇ ਲੋਕ ਭਲਾਈ ਸਕੀਮਾਂ 'ਤੇ ਬਰੀਕੀ ਨਾਲ ਨਜ਼ਰ ਰੱਖਦੇ ਹਨ ਤੇ ਇਸ ਦੀ ਹਾਂ ਪੱਖੀ ਜਾਂ ਕਮੀਆਂ ਪੇਸ਼ੀਆਂ ਦੀ ਸੁਤੰਤਰ ਰਿਪੋਰਟ ਇੱਕ ਐਪ ਜਰੀਏ ਮੁੱਖ ਮੰਤਰੀ ਦਫ਼ਤਰ 'ਚ 24 ਘੰਟੇ ਕਾਰਜਸ਼ੀਲ ਕੰਟਰੋਲ ਰੂਮ ਤੱਕ ਪਹੁੰਚਾਉਂਦੇ ਹਨ। ਇਸ ਮੌਕੇ ਇਲਾਕੇ ਦੇ ਹੋਰ ਜੀ.ਓ.ਜੀ. ਤੇ ਪਤਵੰਤੇ ਮੌਜੂਦ ਸਨ।