ਰੇਫਰੈਂਡਮ 2020 ਦੇ ਲਈ ਇਕ ਵੀ ਪੰਜਬੀ ਨੇ ਨਹੀਂ ਕਰਵਾਇਆ ਵੋਰਟ ਰਜਿਸਟ੍ਰੇਸ਼ਨ : ਜੋਸ਼ੀ
ਚੰਡੀਗੜ, 04 ਜੁਲਾਈ 2020: ਪੰਜਾਬ ਦੀ ਜਨਤਾ ਨੇ ਸਿਖ ਫਾਰ ਜਸਟਿਸ ਦੇ ਰੇਫਰੈਂਡਮ 2020 ਅਭਿਆਨ ਲਈ ਵੋਟਰ ਰਜਿਸਟ੍ਰੇਸ਼ਨ ਦੇ ਸੱਦੇ ਨੂੰ ਅੱਜ ਸਿਰੇ ਤੋਂ ਨਕਾਰ ਦਿੱਤਾ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਬੈਨ ਕੀਤੀ ਸਿਖ ਫਾਰ ਜਸਟਿਸ ਵੱਲੋਂ ਭਾਰਤ ਤੋਂ ਪੰਜਾਬ ਨੂੰ ਆਜ਼ਾਦ ਕਰਵਾਏ ਜਾਣ ਦੇ ਲਈ ਬੀਤੇ ਕੁੱਝ ਸਾਲਾਂ ਤੋਂ ਰੇਫਰੈਂਡਮ 2020 ਕਰਵਾਉਣ ਦਾ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਲਈ ਅੱਜ 4 ਜੁਲਾਈ ਨੂੰ ਪੰਜਾਬ ਵਿਚ ਵੋਟਰ ਰਜਿਸਟ੍ਰੇਸ਼ਨ ਦਾ ਜੋ ਅਭਿਆਨ ਸ਼ੁਰੂ ਕੀਤਾ ਗਿਆ ਹੈ, ਉਹ ਪੂਰੀ ਤਰਾਂ .ਨਾਲ ਫੇਲ ਹੋ ਗਿਆ।
ਜੋਸ਼ੀ ਨੇ ਗੁਰਪਤਵੰਤ ਸਿੰਘ ਪੰਨੂੰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਪੰਜਾਬ ਦੇ ਕਿਸੇ ਇਕ ਪੰਜਾਬੀ ਦਾ ਨਾਂ ਦੱਸਣ ਜਿਸਨੇ ਰੇਫਰੈਂਡਮ 2020 ਲਈ ਵੋਟਰ ਰਜਿਸਟ੍ਰੇਸ਼ਨ ਕਰਵਾਈ ਹੋਵੇ।
ਜੋਸ਼ੀ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਅਤੇ ਉਸਦੀ ਸਿਖ ਫਾਰ ਜਸਟਿਸ ਸੰਸਥਾ ਉਸੇ ਪਾਕਿਸਤਾਨ ਦੀ ਸਮਰਥਿਤ ਹੈ, ਜੋ ਕਿ ਆਪਣੇ ਇੱਥੇ ਭਾਰਤੀ ਸੁਰਖਿਆ ਏਜੈਂਸਿਆਂ ਵੱਲੋਂ ਲੁੜੀਂਦੀ ਅੱਤਵਾਦੀ, ਕ੍ਰਿਮਿਨਲ, ਸਮਗਲਰ ਆਦਿ ਨੂੰ ਨਾ ਸਿਰਫ਼ ਪਨਾਹ ਦਿੱਤੇ ਹੋਏ ਹਨ, ਬਲਕਿ ਉਨ੍ਹਾਂ ਦੇ ਮਾਧਿਅਮ ਤੋਂ ਭਾਰਤ ਦੇ ਟੁਕੜੇ ਕਰਨ ਦੇ ਆਪਣੇ ਸੁਪਣੇ ਨੂੰ ਪੂਰਾ ਕਰਨ ਦਾ ਯਤਨ ਕਰਦਾ ਰਹਿੰਦਾ ਹੈ।
ਜੋਸ਼ੀ ਨੇ ਆਖਿਰ 'ਚ ਕਿਹਾ ਕਿ ਪੰਜਾਬੀਆਂ ਦਾ ਆਪਸੀ ਪਿਆਰ, ਭਾਈਚਾਰਾ, ਭਾਈਚਾਰਕ ਸਾਂਝ ਨਾ ਸਿਰਫ਼ ਪੱਕੀ ਹੈ, ਬਲਕਿ ਸਮੇਂ-ਸਮੇਂ 'ਤੇ ਪੰਜਾਬੀਆਂ ਨੇ ਇਸਨੂੰ ਪ੍ਰਮਾਣਿਤ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਧਰਤੀ 'ਤੇ ਅਮਨ ਸ਼ਾਂਤੀ ਬਿਗਾਉਣਨ ਦੇ ਹਰ ਯਤਨ ਨੂੰ ਪੰਜਾਬ ਨਾਕਾਮ ਕਰ ਦੇਣਗੇਂ।