ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ,ਐਮ ਪੀ ਮੁਹੰਮਦ ਸਦੀਕ ਪਹੁੰਚੇ ਤਾਜਪੋਸੀ ਸਮਾਗਮ ਚੋਂ
ਸੁਖਮੰਦਰ ਹਿੰਮਤਪੁਰੀ
ਮੋਗਾ/ਨਿਹਾਲ ਸਿੰਘ ਵਾਲਾ 11 ਜੁਲਾੲੀ- ਨਿਹਾਲ ਸਿੰਘ ਵਾਲਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਅੈਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਦਾ ਤਾਜਪੋਸੀ ਸਮਾਗਮ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਦਫਤਰ ਵਿਖੇ ਹੋੲਿਅਾ । ਅੈਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਦੇ ਅਹੁੱਦਾ ਸੰਭਾਲਣ ਸਮੇਂ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਤਾਜਪੋਸੀ ਸਮਾਗਮ ਵਿੱਚ ਵਿਸ਼ੇਸ ਤੌਰ ਤੇ ਪਹੁੰਚਕੇ ਚੇਅਰਮੈਨ ਅੈਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਨੂੰ ਮੁਬਾਰਕਬਾਦ ਦਿੱਤੀ । ੲਿਸ ਸਮੇਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਜਿਲ੍ਹਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ ਦੇ ਪਰਿਵਾਰ ਦੇ ਨੌਜਵਾਨ ਅਾਗੂ ਪਰਮਪਾਲ ਸਿੰਘ ਨੂੰ ਪਾਰਟੀ ਹਾੲੀ ਕਮਾਂਡ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ੲਿਹ ਮਾਣ ਬਖਸਿਅਾ ਹੈ ਅਤੇ ਅਸੀਂ ਸਾਰੇ ਅਾਸ ਕਰਦੇ ਹਾਂ ਕਿ ੲਿਹ ਹੋਣਹਾਰ ਅਾਗੂ ਅਾਪਣੇ ੲਿਸ ਅਹੁੱਦੇ ਦੀ ਮਾਣ ਮਰਿਅਾਦਾ ਕਾੲਿਮ ਰੱਖਦੇ ਹੋੲੇ ਪਾਰਟੀ ਅਤੇ ੲਿਲਾਕੇ ਦੇ ਲੋਕਾਂ ਦੀ ਤਨਦੇਹੀ ਨਾਲ ਸੇਵਾ ਕਰੇਗਾ । ਪੰਜਾਬ 'ਚ ਵੱਧ ਰਹੇ ਕੋਰੋਨਾ ਮਰੀਜ਼ਾਂ ਨੂੰ ਲੈ ਕੇ ਚਿੰਤਤ ਦਿਸੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਨੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿਚ ਕੋਰੋਨਾ ਮਰੀਜ਼ ਵੱਧਦੇ ਹਨ ਤਾਂ ਸੂਬਾ ਸਰਕਾਰ ਪੰਜਾਬ ਵਿਚ ਦੁਬਾਰਾ ਤੋਂ ਲਾਕ ਡਾਊਨ ਲਾ ਸਕਦੀ ਹੈ। ਰਾਣਾ ਸੋਢੀ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਆਪਸੀ ਦੂਰੀ ਰੱਖਣੀ ਜ਼ਰੂਰੀ ਹੈ। ਉਨ੍ਹਾਂ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਵਿਚ ਧੜੇਬੰਦੀ ਨਹੀਂ ਹੈ, ਸਗੋਂ ਕਾਂਗਰਸ ਪਾਰਟੀ ਹਮੇਸ਼ਾ ਆਪਣੇ ਵਰਕਰਾਂ ਦਾ ਮਾਣ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਉਨ੍ਹਾਂ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਵੱਲੋਂ ਐੱਨਆਰਆਈ 'ਤੇ ਕੀਤੇ ਤਿੱਖੇ ਪ੍ਰਤੀਕਰਮ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਡੀਜੀਪੀ ਨੂੰ ਉਸ 'ਤੇ ਕਾਰਵਾਈ ਲਈ ਲਿਆਖਿਆ ਹੈ।
ੲਿਸ ਸਮੇਂ ਫਰੀਦਕੋਟ ਤੋਂ ਅੈਮ ਪੀ ਮੁਹੰਮਦ ਸਦੀਕ, ਮੋਗਾ ਤੋਂ ਵਿਧਾੲਿਕ ਡਾ. ਹਰਜੋਤ ਕਮਲ , ਧਰਮਕੋਟ ਤੋਂ ਵਿਧਾੲਿਕ ਸੁਖਜੀਤ ਸਿੰਘ ਲੋਹਗੜ੍ਹ, ਜਿਲ੍ਹਾ ਪ੍ਰਧਾਨ ਮਹੇਸੲਿੰਦਰ ਸਿੰਘ, ਸਾਬਕਾ ਵਿਧਾੲਿਕ ਅਜੀਤ ਸਿੰਘ ਸ਼ਾਂਤ, ਭੋਲਾ ਸਿੰਘ ਬਰਾੜ ਸਮਾਧ ਭਾੲੀ, ਪ੍ਰਧਾਨ ਹਰੀ ਸਿੰਘ ਖਾੲੀ, ਪ੍ਰਧਾਨ ੲਿੰਦਰਜੀਤ ਜੌਲੀ, ਪ੍ਰਧਾਨ ਜਗਸੀਰ ਸਿੰਘ ਨੰਗਲ, ਸਵਰਨ ਸਿੰਘ ਅਾਦੀਵਾਲ, ਚੇਅਰਮੈਨ ਬਲਵੀਰ ਸਿੰਘ ਧੰਮੂ, ਅੈਡਵੋਕੇਟ ਦਲਜੀਤ ਸਿੰਘ ਢੁੱਡੀਕੇ, ਅੈਡਵੋਕੇਟ ਹਰਿੰਦਰ ਸਿੰਘ ਬਰਾੜ ਸੁਖਾਨੰਦ, ਮਾਰਕੀਟ ਕਮੇਟੀ ਦੇ ਨਵ ਨਿਯੁਕਤ ਮੈਂਬਰ ਸੁਖਦੇਵ ਸਿੰਘ ਤਖਤੂਪੁਰਾ,ਹਰਦੀਪ ਸਿੰਘ ਹਿੰਮਤਪੁਰਾ,
ਜਸਪਾਲ ਸਿੰਘ ਪੱਤੋ ਹੀਰਾ ਸਿੰਘ, ਯਾਦਵਿੰਦਰ ਸਿੰਘ ਮਧੇਕੇ , ਮਨਪ੍ਰੀਤ ਸਰਮਾਂ ਰੌਤਾ, ਹਰਨੇਕ ਸਿੰਘ ਬਰਾੜ, ਪ੍ਰੀਤਮ ਸਿੰਘ ਰੌਤਾ, ਜਸਵੀਰ ਸਿੰਘ ਖੋਟੇ, ਪ੍ਰਗਟ ਸਿੰਘ ਖਾੲੀ ਤੋਂ ੲਿਲਾਵਾ ਅਾੜਤੀਅਾਂ ਅੈਸੋਸੀੲੇਸ਼ਨ ਅਤੇ ਕਾਂਗਰਸ ਦੇ ਅਹੁੱਦੇਦਾਰ ਤੇ ਵਰਕਰ ਵੀ ਹਾਜ਼ਰ ਸਨ।
---ਤਾਜਪੋਸ਼ੀ ਦੌਰਾਨ ਉੱਡੀਆਂ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ
ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਪੰਜਾਬ ਸਰਕਾਰ ਲੋਕਾਂ ਨੂੰ ਸੋਸ਼ਲ ਡਿਸਟੈਂਸ ਰੱਖਣ ਦੀਆਂ ਸਲਾਹਾਂ ਦਿੰਦੇ ਹੋਏ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਪਰ ਅੱਜ ਚੇਅਰਮੈਨੀ ਦੇ ਸਮਾਗਮ ਵਿੱਚ ਸੋਸ਼ਲ ਡਿਸਟੈਂਸ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਜਦ ਕਿ ਪ੍ਰੈਸ ਕਾਨਫਰੰਸ ਕਰਦੇ ਮੰਤਰੀਆਂ ਨੇ ਵੀ ਪੰਜਾਬ ਸਰਕਾਰ ਵੱਲੋਂ ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਕਹਿੰਦੇ ਰਹੇ ਜਦੋਂ ਕਿ ਉਹਨਾਂ ਦੇ ਖੁਦ ਦੇ ਸਮਾਗਮ ਵਿੱਚ ਕੋਈ ਡਿਸਟੈਂਸ ਨਹੀਂ ਸੀ ।ਜਦ ਕਿ ਕੲੀ ਵਿਅਕਤੀ ਤਾਂ ਗਲੇ ਮਿਲਦੇ ਵੀ ਦੇਖੇ ਗਏ।