ਸੇਫਟੀ ਪ੍ਰੋਟੋਕੋਲ ਭੰਗ ਕਰਨ ਵਾਲਿਆਂ 'ਤੇ ਹੋਣਗੀਆਂ ਐਫਆਈਆਰਾਂ ਦਰਜ
ਜ਼ਿਲ੍ਹੇ ਵਿਚ 21 ਨਵੇਂ ਕਰੋਨਾ ਪਾਜੇਟਿਵ ਕੇਸ
ਦੋ ਮਰੀਜ ਹੋਏ ਠੀਕ ਜਦਕਿ ਦੋ ਦੀ ਮੌਤ
ਐਸ.ਏ.ਐਸ.ਨਗਰ, 14 ਜੁਲਾਈ 2020: ਪਿਛਲੇ ਕੁਝ ਦਿਨਾਂ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਹੋ ਰਹੇ ਵਾਧੇ ਦੇ ਮੱਦੇਨਜ਼ਰ, ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਮਨੁੱਖੀ ਸੰਪਰਕ ਦੀ ਲੜੀ ਤੋੜਨੀ ਲਾਜ਼ਮੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਸੇਫਟੀ ਪ੍ਰੋਟੋਕੋਲਾਂ ਨੂੰ ਸਖਤੀ ਨਾਲ ਲਾਗੂ ਕਰਨ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਵਿਹਲੇ ਘੁੰਮਣ ਤੋਂ ਗੁਰੇਜ਼ ਕੀਤਾ ਜਾਵੇ । ਉਹਨਾਂ ਕਿਹਾ ਕਿ ਸੇਫਟੀ ਪ੍ਰੋਟੋਕੋਲ ਲਾਗੂ ਕਰਨ ਵਾਲੀਆਂ ਟੀਮਾਂ ਸਿਰਫ ਚੇਤਾਵਨੀਆਂ ਨਹੀਂ ਦੇਣਗੀਆਂ ਅਤੇ ਉਨ੍ਹਾਂ ਦੀ ਕਾਰਵਾਈ ਚਲਾਣ ਕਰਨ ਤੱਕ ਸੀਮਤ ਨਹੀਂ ਰਹੇਗੀ ਬਲਕਿ ਸੂਬਾ ਸਰਕਾਰ ਦੀਆ ਹਦਾਇਤਾਂ ਭੰਗ ਕਰਨ ਵਾਲਿਆਂ ਵਿਰੁੱਧ ਐਫਆਈਆਰਾਂ ਦਰਜ ਕੀਤੀਆਂ ਜਾਣਗੀਆਂ।
ਲੋਕਾਂ ਨੂੰ ਆਪਣੀ ਆਵਾਜਾਈ ਨਿਯੰਤਿਤ ਕਰਨ ਦੀ ਲੋੜ 'ਤੇ ਜੋਰ ਦਿੰਦਿਆਂ ਉਹਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਤਿ ਜਰੂਰੀ ਕੰਮ ਹੋਣ 'ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ। ਸ੍ਰੀ ਗਿਰੀਸ਼ ਦਿਆਲਨ ਨੇ ਅੱਗੇ ਦੱਸਿਆ ਕਿ ਮੰਗਲਵਾਰ ਨੂੰ ਵਿਚ 21 ਕੋਵਿਡ ਪਾਜੇਟਿਵ ਕੇਸ ਦਰਜ ਹੋਏ ਹਨ ਜਦਕਿ 2 ਮਰੀਜ ਠੀਕ ਹੋ ਗਏ ਹਨ ਅਤੇ 2, ਜਿਹੜੇ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ, ਦੀ ਮੌਤ ਹੋ ਗਈ ਹੈ।
ਨਵੇਂ ਮਰੀਜ਼ਾਂ ਵਿੱਚ ਪੀਰ ਮੁਛੱਲਾ ਤੋਂ ਚਾਰ (ਦੋ 21 ਸਾਲਾ ਪੁਰਸ਼, 35 ਸਾਲਾ ਪੁਰਸ਼, 21 ਸਾਲਾ ਮਹਿਲਾ), ਢਕੋਲੀ ਤੋਂ ਦੋ (7 ਅਤੇ 12 ਸਾਲਾ ਲੜਕੇ), ਡੇਰਾਬਸੀ ਤੋਂ ਤਿੰਨ (30, 24, 30 ਸਾਲਾ ਪੁਰਸ਼), ਜਵਾਹਰਪੁਰ ਤੋ ਇੱਕ (50 ਸਾਲਾ ਪੁਰਸ਼), ਫੇਜ਼ 4 ਮੁਹਾਲੀ ਤੋਂ ਚਾਰ (30 ਸਾਲਾ ਮਹਿਲਾ, 4, 1, 3 ਸਾਲਾ ਲੜਕੇ), ਐਲਆਈਸੀ ਕਲੋਨੀ ਖਰੜ ਤੋਂ ਦੋ (28 ਸਾਲਾ ਮਹਿਲਾ, 33 ਸਾਲਾ ਪੁਰਸ਼), ਗਿਲਕੋ ਖਰੜ ਤੋਂ ਇੱਕ 44 ਸਾਲਾ ਪੁਰਸ਼, ਖਰੜ ਤੋਂ ਦੋ (36 ਸਾਲਾ ਪੁਰਸ਼, 6 ਸਾਲਾ ਲੜਕਾ), ਸੈਕਟਰ 68 ਮੁਹਾਲੀ ਤੋਂ ਇਕ 56 ਸਾਲ ਪੁਰਸ਼ ਅਤੇ ਫੇਜ਼ 9 ਮੁਹਾਲੀ ਤੋਂ ਇਕ 22 ਸਾਲਾ ਮਹਿਲਾ ਸ਼ਾਮਲ ਹੈ।
ਦੋਵਾਂ ਮ੍ਰਿਤਕਾਂ ਵਿਚ ਜਵਾਹਰਪੁਰ ਦਾ ਇਕ 48 ਸਾਲਾ ਪੁਰਸ਼ ਸ਼ਾਮਲ ਸੀ ਜੋ 9/7/2020 ਤੋਂ ਪੀਜੀਆਈ ਵਿਚ ਦਾਖਲ ਸੀ ਅਤੇ ਅਤੇ ਦੂਜਾ ਕੇਸ ਨਿਊ ਚੰਡੀਗੜ੍ਹ ਤੋਂ 65 ਸਾਲਾ ਵਿਅਕਤੀ ਨਾਲ ਸਬੰਧਤ ਹੈ ਜੋ 5/7/2020 ਤੋਂ ਪੀਜੀਆਈ ਵਿਚ ਦਾਖਲ ਸੀ। ਜ਼ਿਕਰਯੋਗ ਹੈ ਕਿ ਇਹ ਦੋਵੇਂ ਮਰੀਜ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ।
ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 444 ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ 158 ਐਕਟਿਵ ਕੇਸ ਹਨ ਅਤੇ 279 ਨੂੰ ਛੁੱਟੀ ਦਿੱਤੀ ਗਈ ਹੈ ਜਦੋਂ ਕਿ 9 ਦੀ ਮੌਤ ਹੋ ਚੁੱਕੀ ਹੈ।