ਐਸ.ਏ.ਐਸ. ਨਗਰ, 12 ਜੁਲਾਈ 2020: ਕੋਵਿਡ -19 ਤਹਿਤ ਵਲੰਟੀਅਰ ਡਾਕਟਰਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਐਸ.ਏ.ਐਸ. ਨਗਰ ਦੇ ਕੋਵਿਡ ਕੇਅਰ ਸੈਂਟਰ ਵਿਚ ਬਤੌਰ ਵਲੰਟੀਅਰਜ਼ ਕੰਮ ਕਰਨ ਲਈ ਐਲੋਪੈਥਿਕ, ਡੈਂਟਲ ਅਤੇ ਆਯੂਸ਼ ਡਾਕਟਰਾਂ ਦੀ ਦਫਤਰ ਸਿਵਲ ਸਰਜਨ , ਮੋਹਾਲੀ ਵਿਖੇ ਵਾਕ-ਇਨ-ਇੰਟਰਵਿਊ ਰੱਖੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਲੰਟੀਅਰ ਐਮ.ਬੀ.ਬੀ.ਐਸ. ਐਲੋਪੈਥਿਕ ਡਾਕਟਰ ਨੂੰ 3500 / - ਰੁਪਏ ਪ੍ਰਤੀ ਦਿਨ, ਬੀ.ਡੀ.ਐਸ. ਡੈਂਟਲ ਡਾਕਟਰ 2800 / - ਰੁਪਏ ਪ੍ਰਤੀ ਦਿਨ ਅਤੇ ਬੀ.ਏ.ਐਮ.ਐਸ. / ਬੀ.ਐਚ.ਐਮ ,ਐਸ ਆਯੂਸ਼ ਡਾਕਟਰ ਨੂੰ 2000 / - ਰੁਪਏ ਪ੍ਰਤੀ ਦਿਨ ਮਾਣਭੱਤਾ ਦਿੱਤਾ ਜਾਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਨਿਰਧਾਰਤ ਯੋਗਤਾ ਰੱਖਣ ਵਾਲੇ ਲੋੜਵੰਦ ਵਲੰਟੀਅਰ ਡਾਕਟਰ ਆਪਣੇ ਅਸਲ ਦਸਤਾਵੇਜ਼ ਲੈ ਕੇ ਮਿਤੀ 16.07.2020 ਅਤੇ 17.07.2020 ਨੂੰ ਸਵੇਰੇ 9.30 ਵਜੇ ਤੋਂ ਸ਼ਾਮ 4.00 ਵਜੇ ਤੱਕ ਦਫਤਰ ਸਿਵਲ ਸਰਜਨ, ਫੇਸ -6, ਮੋਹਾਲੀ ਵਿਖੇ ਵਾਕ-ਇਨ-ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ।
ਉਹਨਾਂ ਕਿਹਾ ਕਿ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਹੀ ਇੰਟਰਵਿਊ ਲਈ ਵਿਚਾਰਿਆ ਜਾਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਾਕ-ਇਨ-ਇੰਟਰਵਿਊ ਸਬੰਧੀ ਜਨਤਕ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ ‘ਤੇ ਵੀ ਸੂਚਨਾ ਅਪਲੋਡ ਕਰ ਦਿੱਤੀ ਗਈ ਹੈ।