ਕਰੋਨਾ ਨੂੰ ਹਰਾਉਣ ਲਈ ਘਰ ਵਿੱਚ ਰਹਿਣਾ ਅਤੇ ਬੇਲੋੜੀ ਮੂਵਮੈਂਟ ਬੰਦ ਕਰਨਾ ਬੇਹੱਦ ਜਰੂਰੀ-ਪ੍ਰਿੰਸੀਪਲ ਡਾ ਅਮਨਦੀਪ ਕੌਰ
ਹਰੀਸ਼ ਕਾਲੜਾ
ਨੰਗਲ, 13 ਜੁਲਾਈ 2020 : ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਕਾਲਜ ਦੇ ਐੱਨ ਸੀ ਸੀ ਯੂਨਿਟ ਵੱਲੋਂ ਪ੍ਰਿੰਸੀਪਲ ਡਾ ਅਮਨਦੀਪ ਕੌਰ ਦੀ ਅਗਵਾਈ ਅਧੀਨ ਟ੍ਰੀਪਲਾਂਟੇਸ਼ਨ ਕਰਵਾਈ ਗਈ ਅਤੇ ਕੋਵਿਡ ਦੀਆਂ ਸਾਵਧਾਨੀਆਂ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣੀ ਅਤੇ ਵਾਰ ਵਾਰ ਹੱਥ ਧੋਣ ਆਦਿ ਬਾਰੇ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਡਾ ਅਮਨਦੀਪ ਕੌਰ ਨੇ ਐੱਨ.ਸੀ.ਸੀ. ਕੈਡਿਟਾਂ/ਸਟਾਫ ਨੂੰ ਕੋਵਿਡ,-19 ਦੌਰਾਨ ਘਰ ਵਿੱਚ ਰਹਿੰਦਿਆਂ ਅਪਣੇ ਆਲ਼ੇ ਦੁਆਲ਼ੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਵਾਤਾਵਰਣ ਦੀ ਸਾਂਭ ਸੰਭਾਲ ਸਾਡੇ ਲਈ ਬੇਹੱਦ ਜਰੂਰੀ ਹੈ। ਉਹਨਾਂ ਕਿਹਾ ਕਿ ਅੱਜ ਕਰੋਨਾ ਨੂੰ ਹਰਾਉਣ ਲਈ ਜੋ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਉਸਨੂੰ ਅਸੀਂ ਸਭ ਨੇ ਰੱਲ ਕੇ ਕਰੋਨਾ ਨੂੰ ਹਰਾਉਣਾ ਹੈ। ਉਹਨਾਂ ਕਿਹਾ ਕਿ ਜਦੋਂ ਕਿ ਕੋਵਿਡ ਦੀ ਬੀਮਾਰੀ ਦਾ ਕੋਈ ਇਲਾਜ ਨਹੀਂ ਬਣ ਜਾਂਦਾ ਉਸ ਸਮੇਂ ਤੱਕ ਸਾਵਧਾਨੀਆਂ ਹੀ ਇਸਦਾ ਇਲਾਜ ਹਨ, ਬਿਨ੍ਹਾਂ ਕਿਸੇ ਬੇਹੱਦ ਜਰੂਰੀ ਕੰਮ ਤੋਂ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ, ਬੇਲੋੜੀ ਮੁਵਮੈਂਟ ਬੰਦ ਕਰਨੀ ਚਾਹੀਦੀ ਹੈ ਅਤੇ ਬੱਚਿਆ ਅਤੇ ਬਜਰੁਗਾਂ ਦੇ ਬਾਹਰ ਨਿਕਲਣ ਤੇ ਖਾਸਤੋਰ ਤੇ ਰੋਕ ਲਗਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਇਸਦੇ ਲਈ ਜਾਗਰੂਕ ਕਰਨਾ ਬੇਹੱਦ ਜਰੂਰੀ ਹੈ। ਇਸ ਮੌਕੇ ਐੱਨ ਸੀ ਸੀ ਦੇ ਇੰਚਾਰਜ ਪ੍ਰੋਫ਼ੈਸਰ ਅਰਸ਼ਦ ਅਲੀ, ਕਾਲਜ ਸੁਪਰੀਟੈਂਡੈਟ ਬਾਲਕ੍ਰਿਸ਼ਨ, ਪ੍ਰੋਫ਼ੈਸਰ ਨਿਸ਼ਾਂਤ, ਪ੍ਰੋਫ਼ੈਸਰ ਗੁਰਮੀਤ ਕੌਰ, ਪ੍ਰੋਫ਼ੈਸਰ ਐੱਨ ਕੇ ਭਾਰਦਵਾਜ,ਡਾ ਕਮਲ ਕੁਮਾਰ, ਸਮੂਹ ਕਾਲਜ ਸਟਾਫ ਅਤੇ ਐੱਨ.ਸੀ.ਸੀ. ਕੈਡਿਟ ਵੀ ਸ਼ਾਮਿਲ ਸਨ।