ਵੱਡੇ ਪੱਧਰ ਉੱਤੇ ਕੀਤੀਆਂ ਮੀਟਿੰਗਾਂ
1877 ਲੋਕਾਂ ਨੂੰ ਮਿਸ਼ਨ ਫਤਿਹ ਨਾਲ ਜੋੜਿਆ
ਐਸ.ਏ.ਐਸ.ਨਗਰ, 6 ਜੁਲਾਈ 2020: ਦਿ ਗਾਰਡੀਅਨਜ਼ ਆਫ ਗਵਰਨਸ (ਜੀਓਜੀਜ਼) ਨੇ ਮਿਸ਼ਨ ਫਤਿਹ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਕਮਾਨ ਸੰਭਾਲੀ ਹੈ ਅਤੇ ਕਰੋਨਾ ਵਾਇਰਸ ਸਬੰਧੀ ਸਿਹਤ ਵਿਭਾਗ ਦੇ ਸੁਰੱਖਿਆ ਪ੍ਰੋਟੋਕੋਲਾਂ ਦੀ ਸਖਤੀ ਨਾਲ ਪਾਲਣਾ
ਯਕੀਨੀ ਬਣਾਉਣ ਦਾ ਖਾਸ ਕਰਕੇ ਪਿੰਡਾਂ ਵਿਚ ਹੋਕਾ ਦਿੰਦੇ ਹੋਏ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਪਿੰਡਾਂ ਵਿਚ ਬੀਤੇ ਤਿੰਨ ਹਫਤਿਆਂ ਦੌਰਾਨ 542 ਮੀਟਿੰਗਾਂ ਕੀਤੀਆਂ ਹਨ।
ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਜੀਓਜੀਜ਼ ਦੇ ਮੁਖੀ ਬ੍ਰਿਗੇਡੀਅਰ ਮਨੋਹਰ ਸਿੰਘ ਨੇ ਦੱਸਿਆ ਕਿ ਜੀਓਜੀਜ਼ ਦੀ ਪ੍ਰੇਰਨਾ ਸਦਕਾ 1250 ਲੋਕਾਂ ਨੇ ਹੁਣ ਤੱਕ ਕੋਵਾ ਐਪ ਡਾਊਨਲੋਡ ਕੀਤਾ ਹੈ, 1877 ਲੋਕਾਂ ਨੇ ਮਿਸ਼ਨ ਫਤਿਹ ਦੇ ਯੋਧੇ ਬਣਨ ਦਾ ਮਾਣ ਹਾਸਲ ਕੀਤਾ ਹੈ ਅਤੇ 505 ਲੋਕਾਂ ਨੂੰ ਕੋਵਾ ਐਪ ਉਤੇ ਆਪਣੀ ਤਸਵੀਰ ਅਪਲੋਡ ਕੀਤੀ ਹੈ।
ਉਹਨਾਂ ਅੱਗੇ ਜਾਣਕਾਰੀ ਦਿੱਤੀ ਕਿ ਜੀਓਜੀਜ਼ ਵੱਲੋਂ ਲੋਕਾਂ ਨੂੰ ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਉਣ, ਸਾਬਣ ਜਾਂ ਸੈਨੀਟਾਈਜ਼ਰ ਨਾਲ 20 ਸੈਕਿੰਡ ਤੱਕ ਜਿੰਨੀ ਵਾਰ ਹੋ ਸਕੇ ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਪ੍ਰਤੀ ਜਾਗਰੂਕ ਕਰਨ ਹਿੱਤ ਮਿਸ਼ਨਰੀ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ ਹੈ। ਜੀਓਜੀਜ਼ ਵੱਲੋਂ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ ਅਤੇ ਬੱਚਿਆਂ ਤੇ ਖਾਸ ਕਰਕੇ ਬਜੁਰਗਾਂ ਦੀ ਸਾਂਭ ਸੰਭਾਲ ਪ੍ਰਤੀ ਚੇਤੰਨ ਹੋਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ।