ਅਸ਼ੋਕ ਵਰਮਾ
ਬਠਿੰਡਾ,13 ਜੁਲਾਈ 2020: ਕੋਵਿਡ-19 ਦੇ ਚੱਲਦਿਆਂ ਲਾਕਡਾਊਨ ਦੌਰਾਨ ਬੀ.ਐਫ.ਜੀ.ਆਈ. ਵੱਲੋਂ ਸ਼ੁਰੂ ਕੀਤੀ ਗਈ ‘ਨੈਸ਼ਨਲ ਕੈਰੀਅਰ ਵੈਬੀਨਾਰ ਲੜੀ-2020 ਤਹਿਤ ‘ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਕੈਰੀਅਰ ਦੇ ਮੌਕਿਆਂ’ ਬਾਰੇ ਤੀਸਰਾ ਨੈਸ਼ਨਲ ਵੈਬੀਨਾਰ ਮਾਈਕਰੋਸਾਫ਼ਟ ਟੀਮਜ਼ ਰਾਹੀਂ ਕਰਵਾਇਆ ਗਿਆ। ਵੈਬੀਨਾਰ ’ਚ ਪ੍ਰੋ.(ਡਾ.) ਅਨਿਲ ਡੀ. ਸਾਹਸ਼ਰਾਬੱੁਧੇ, ਚੇਅਰਮੈਨ, ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.), ਨਵੀਂ ਦਿੱਲੀ ਅਤੇ ਪੋ੍ਰ.(ਡਾ.) ਮੋਹਨ ਪਾਲ ਸਿੰਘ ਈਸ਼ਰ, ਵਾਈਸ ਚਾਂਸਲਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਅਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਤੌਰ ਪੈਨਲਿਸਟ ਹਿੱਸਾ ਲਿਆ। ਇਸ ਵੈਬੀਨਾਰ ਵਿੱਚ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਨੇਪਾਲ ਆਦਿ ਦੇਸ਼ਾਂ ਤੋਂ ਵਿੱਚ ਵਿਦਿਆਰਥੀਆਂ, ਉਨਾਂ ਦੇ ਮਾਪਿਆਂ, ਪਿ੍ਰੰਸੀਪਲਾਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰੋ.(ਡਾ.) ਅਨਿਲ ਡੀ. ਸਾਹਸ਼ਰਾਬੱੁਧੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਦੌਰਾਨ ਹਰ ਕੋਰਸ ਅਤੇ ਹਰ ਵਿਸ਼ੇ ਨੂੰ ਸਹੀ ਦੱਸਦਿਆਂ ਐਪਟੀਚਿਊਡ ਟੈੱਸਟ ਅਨੁਸਾਰ ਆਪਣਾ ਰਵੱਈਆ ਬਦਲ ਕੇ ਪੜਾਈ ਕਰਨ ਲਈ ਕਿਹਾ ਜਿਸ ਨਾਲ ਵੀ ਸਮੱਸਿਆ ਨਹੀਂ ਆਵੇਗੀ ਅਤੇ ਇੰਜੀਨੀਅਰਿੰਗ ਲਾਭਦਾਇਕ ਰਹੇਗੀ। ਉਨਾਂ ਨੇ ਇੰਜੀਨੀਅਰਿੰਗ ਦੀਆਂ ਨਵੀਆਂ ਉੱਭਰਦੀਆਂ ਸ਼ਾਖਾਵਾਂ ਜਿਵੇਂ ਆਰਟੀਫਿਸ਼ਿਲ ਇੰਟੈਲੀਜੈਂਸ, ਇੰਟਰਨੈੱਟ ਆਫ਼ ਥਿੰਗਜ਼, ਕਲਾਊਡ ਕੰਪਿਊਟਿੰਗ, ਵਰਚੂਅਲ ਰਿਐਲਟੀ, 3ਡੀ ਪਿ੍ਰੰਟਿੰਗ, ਸਾਈਬਰ ਸਕਿਉਰਿਟੀ ਅਤੇ ਰੋਬੋਟਿਕਸ ਆਦਿ ਬਾਰੇ ਚਾਨਣਾ ਪਾਇਆ। ਉਨਾਂ ਦੱਸਿਆ ਕਿ ਕਿਸੇ ਸੰਸਥਾ ਦੀ ਚੋਣ ਕਰਨ ਮੌਕੇ ਸੰਸਥਾ ਦੀ ਐਕਰੀਡੇਸ਼ਨ, ਨਿਰਫ਼ ਰੈਕਿੰਗ, ਵੈੱਬਸਾਈਟ , ਫੈਕਲਟੀ, ਪਲੇਸਮੈਂਟ, ਸ਼ਖ਼ਸੀਅਤ ਉਸਾਰੀ ਲਈ ਗਤੀਵਿਧੀਆਂ ਅਤੇ ਸੁਵਿਧਾਵਾਂ ਆਦਿ ਦਾ ਧਿਆਨ ਰੱਖਣ ਦੀ ਲੋੜ ਹੈ।
ਉਨਾਂ ਕਿਹਾ ਕਿ ਅੱਜ ਆਤਮ ਨਿਰਭਰ ਭਾਰਤ, ਮੇਕ ਇਨ ਇੰਡੀਆ, ਡਿਜੀਟਲ ਇੰਡੀਆ ਦੇ ਸਦਕਾ ਇੰਜੀਨੀਅਰਿੰਗ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ ਜਿਸ ਨਾਲ ਨੌਜਵਾਨ ਇੰਜੀਨੀਅਰਾਂ ਦੀ ਮੰਗ ਵਧੇਗੀ। ਉਨਾਂ ਏ.ਆਈ.ਸੀ.ਟੀ.ਈ. ਦੇ ਇੰਟਰਨਸ਼ਿਪ ਪੋਰਟਲ ਅਤੇ ਸਮਾਰਟ ਇੰਡੀਆ ਹੈਕਾਥੋਨ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਪੋ੍ਰ.(ਡਾ.) ਮੋਹਨ ਪਾਲ ਸਿੰਘ ਈਸ਼ਰ, ਨੇ ਦੱਸਿਆ ਕਿ ਕਿਸੇ ਵਿਸ਼ੇ ਦੀ ਵਿਸ਼ੇਸ਼ਤਾ ਵਾਲੀ ਡਿਗਰੀ ਦੀ ਮਹੱਤਤਾ ਹੈ ਪਰ ਹੁਣ ਯੂਨੀਵਰਸਿਟੀ ਨੇ ਇਹ ਵਿਵਸਥਾ ਕਰ ਦਿੱਤੀ ਹੈ ਕਿ ਵਿਦਿਆਰਥੀ ਇੱਕੋ ਵੇਲੇ ਦੋ ਡਿਗਰੀਆਂ ਵੀ ਹਾਸਲ ਕਰ ਸਕਦਾ ਹੈ ਜਿਸ ਨਾਲ ਰੁਜ਼ਗਾਰ ਦੇ ਮੌਕੇ ਵੱਧ ਜਾਂਦੇ ਹਨ। ਉਨਾਂ ਵਿਦਿਆਰਥੀਆਂ ਨੂੰ ਆਪਣੇ ਐਪਟੀਚਿਊਡ ਮੁਤਾਬਿਕ ਹੀ ਆਪਣੇ ਵਿਸ਼ੇ ਜਾਂ ਕੈਰੀਅਰ ਨੂੰ ਚੁਣਨ ਅਤੇਤਕਨੀਕੀ ਡਿਪਲੋਮਾ ਕਰਨ ਤੋਂ ਬਾਅਦ ਡਿਗਰੀ ਲਾਜ਼ਮੀ ਕਰਨ ਦੀ ਲੋੜ ਤੇ ਜੋਰ ਦਿੱਤਾ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੈਰੀਅਰ ਗਾਈਡੈਂਸ ਦੇ ਨਾਲ ਨਾਲ ਵਿਦਿਆਰਥੀਆਂ ਦੀ ਮਦਦ ਲਈ ਪੱਕੇ ਤੌਰ ’ਤੇ ਮਾਹਿਰ ਕੈਰੀਅਰ ਕਾਊਂਸਲਰ ਵੀ ਨਿਯੁਕਤ ਕੀਤੇ ਜਾ ਰਹੇ ਹਨ । ਉਨਾਂ ਦੱਸਿਆ ਕਿ ਦੁਬਿਧਾ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਢੰਗ ਐਪਟੀਚਿਊਡ ਟੈੱਸਟ ਹੈ ਜੋ ਕਿ ਬੀ.ਐਫ.ਜੀ.ਆਈ.ਦੀ ਵੈੱਬਸਾਈਟ .. ’ਤੇ ਮੁਫ਼ਤ ਵਿੱਚ ਉਪਲਬਧ ਹੈ। ਉਨਾਂ ਸੰਸਥਾ ਦੇ ਟੋਲ ਫ਼ਰੀ ਨੰਬਰ 1800-180-2002 ’ਤੇ ਸੰਪਰਕ ਕਰ ਕੇ ਆਪਣੇ ਲਈ ਮਾਹਿਰ ਕਾਊਂਸਲਰ ਦੀ ਸਹੂਲਤ ਲੈਣ ਅਤੇ ਵੈਬੀਨਾਰ ਨਾਲ ਨਾਂ ਜੁੜ ਸਕਣ ਵਾਲੇ ਵਿਦਿਆਰਥੀਆਂ ਨੂੰ ਸੰਸਥਾ. ਦੇ ਫੇਸਬੁੱਕ ਪੇਜ ਅਤੇ ਵੈੱਬਸਾਈਟ ’ਤੇ ਜਾ ਕੇ ਇਹ ਵੈਬੀਨਾਰ ਦੁਬਾਰਾ ਸੁਣਨ ਦੀ ਸਲਾਹ ਦਿੱਤੀ।