ਸਾਰੇ ਵਰਗਾਂ ਅਤੇ ਖੇਤਰਾਂ ਨੂੰ ਦਿੱਤੀ ਗਈ ਥਾਂ : ਅਸ਼ਵਨੀ ਸ਼ਰ੍ਮਾ
ਅਸ਼ਵਨੀ ਸ਼ਰਮਾ ਨੇ ਪਾਰਟੀ ਦੀ ਸੋਚ ਅਤੇ ਨੀਤੀਆਂ ਨੂੰ ਜਨਤਾ ਤਕ ਪਹੁੰਚਾਉਣ ਲਈ ਤਿੰਨ ਬੁਲਾਰੇ ਕੀਤੇ ਨਿਯੁਕਤ ਈ
ਜਲੰਧਰ 11 ਜੁਲਾਈ 2020: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿਚ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਸੂਬੇ ਵਿਚ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਚੰਡੀਗੜ੍ਹ ਤੋਂ ਐੱਸ.ਐੱਸ. ਚੰਨੀ, ਕਪੂਰਥਲਾ ਤੋਂ ਅਵਤਾਰ ਸਿੰਘ ਮੰਡ ਅਤੇ ਜਲੰਧਰ ਤੋਂ ਕ੍ਰਿਸ਼ਨ ਕੋਚਰ ਮਿੰਟਾ ਨੂੰ ਬੁਲਾਰੇ ਵਜੋਂ ਨਿਯੁਕਤ ਕੀਤਾ ਹੈ। ਸ਼ਰਮਾ ਨੇ ਪਾਰਟੀ ਦਾ ਵਿਸਥਾਰ ਕਰਦੇ ਹੋਏ ਦੂਜੀ ਸੂਚੀ ਜਾਰੀ ਕਰਕੇ ਭਾਜਪਾ ਦੇ ਪ੍ਰਦੇਸ਼ ਕਾਰਜਕਾਰੀ ਮੈਂਬਰਾਂ, ਪ੍ਰਦੇਸ਼ ਭਾਜਪਾ ਦੇ ਸਥਾਈ ਮੈਂਬਰਾਂ ਅਤੇ ਵਿਸ਼ੇਸ਼ ਸੱਦਾਕਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਵਿੱਚ ਸੰਤੁਲਿਤ ਵਿਵਸਥਾ ਬਣਾਈ ਰੱਖਣ ਲਈ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਸਮਰਪਣ ਦੇ ਮੱਦੇਨਜ਼ਰ ਸੀਨੀਅਰ ਭਾਜਪਾ ਨੇਤਾਵਾਂ ਅਤੇ ਮਿਹਨਤੀ ਵਰਕਰਾਂ ਨੂੰ ਸੂਬਾ ਕਾਰਜਕਾਰਨੀ ਵਿੱਚ ਸਨਮਾਨ ਦਿੱਤਾ ਗਿਆ ਹੈ। ਸ਼ਰਮਾ ਨੇ ਕਿਹਾ ਕਿ ਭਾਜਪਾ ਇੱਕੋ ਇਕ ਐੱਸੀ ਰਾਜਨੀਤਿਕ ਪਾਰਟੀ ਹੈ ਜਿਸ ਵਿਚ ਸਖ਼ਤ ਮਿਹਨਤ ਕਰਕੇ ਪਾਰਟੀ ਦਾ ਝੰਡਾ ਬੁਲੰਦ ਕਰਨ ਵਾਲੇ ਨੂੰ ਸਹੀ ਅਹੁਦਿਆਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਭਾਜਪਾ ਅੱਜ ਵਿਸ਼ਵ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ ਜਿਸ ਵਿੱਚ ਸਭ ਤੋਂ ਵੱਧ ਮੈਂਬਰ ਹਨ ਅਤੇ ਅੱਜ ਦੇਸ਼ ਦਾ ਹਰ ਵਰਗ ਭਾਜਪਾ ਦੀਆਂ ਲੋਕ ਹਿੱਤਾਂ ਦੀਆਂ ਨੀਤੀਆਂ ਅਤੇ ਵਿਕਾਸ ਨਾਲ ਜੁੜਨਾ ਚਾਹੁੰਦਾ ਹੈ।
ਅਸ਼ਵਨੀ ਸ਼ਰਮਾ ਵੱਲੋਂ ਬਟਾਲਾ ਤੋਂ ਜਗਦੀਸ਼ ਸਾਹਨੀ, ਹੁਸ਼ਿਆਰਪੁਰ ਤੋਂ ਕਮਲ ਚੌਧਰੀ, ਅੰਮ੍ਰਿਤਸਰ ਤੋਂ ਬਖ਼ਸ਼ੀ ਰਾਮ ਅਰੋੜਾ, ਕੰਵਰ ਜਗਦੀਪ ਸਿੰਘ, ਅਨੁਜ ਭੰਡਾਰੀ, ਰਾਜੀਵ ਕੁਮਾਰ ਮਾਨ, ਗੁਰਿੰਦਰ ਸਿੰਘ ਸੰਧੂ, ਮੁਕੇਰੀਆਂ ਤੋਂ ਰਘੂਨਾਥ ਰਾਣਾ, ਹੁਸ਼ਿਆਰਪੁਰ ਤੋਂ ਧਰਮਪਾਲ ਸਭਰਵਾਲ, ਜਲੰਧਰ ਤੋਂ ਸੁਰਿੰਦਰ ਮਹੇ, ਪਟਿਆਲਾ ਤੋਂ ਜਗਦੀਪ ਸਿੰਘ ਸੋਢੀ, ਡਾ: ਭਾਈ ਪਰਮਜੀਤ ਸਿੰਘ, ਸੰਗਰੂਰ -2 ਤੋਂ ਸਤਵੰਤ ਪੁਨੀਆ, ਕਪੂਰਥਲਾ ਤੋਂ ਤੇਜੱਸਵੀ ਭਾਰਦਵਾਜ, ਸੰਗਰੂਰ -1 ਤੋਂ ਐਸ.ਸੀ. ਚਾਵਲਾ, ਪਟਿਆਲਾ ਤੋਂ ਗੁਰਤੇਜ ਸਿੰਘ ਢਿੱਲੋਂ, ਫ਼ਰੀਦਕੋਟ ਤੋਂ ਪ੍ਰਦੀਪ ਸ਼ਰਮਾ, ਫ਼ਿਰੋਜ਼ਪੁਰ ਤੋਂ ਦਵਿੰਦਰ ਬਜਾਜ, ਗੁਰਦਾਸਪੁਰ ਤੋਂ ਰਣਜੀਤ ਸਿੰਘ ਕਾਹਲੋਂ, ਅਸ਼ੋਕ ਵੈਦ, ਜੋਗਿੰਦਰ ਸਿੰਘ ਚੀਮਾ, ਹੁਸ਼ਿਆਰਪੁਰ ਤੋਂ ਦਿਲਬਾਗ ਰਾਏ, ਵਿਜੇ ਪਠਾਨੀਆ, ਮੁਕੇਰੀਆਂ ਤੋਂ ਰਜਿੰਦਰ ਛੋਟੂ, ਹੁਸ਼ਿਆਰਪੁਰ ਤੋਂ ਡਾ. ਰਮਨ ਘਈ, ਜਲੰਧਰ ਸ਼ਹਿਰੀ ਤੋਂ ਰਮਨ ਪੱਬੀ, ਜਲੰਧਰ ਦਿਹਾਤੀ ਤੋਂ ਮੌਂਟੀ ਸਹਿਗਲ, ਮਨਜੀਤ ਬਾਲੀ, ਕਪੂਰਥਲਾ ਤੋਂ ਲੋਕੇਸ਼ ਜੁਨੇਜਾ, ਮਾਨਸਾ ਤੋਂ ਰਾਕੇਸ਼ ਜੈਨ, ਸੂਰਜ ਕੁਮਾਰ ਛਾਬੜਾ, ਮੋਗਾ ਤੋਂ ਵਿਜੇ ਸ਼ਰਮਾ, ਰਾਕੇਸ਼ ਸ਼ਰਮਾ, ਪਠਾਨਕੋਟ ਤੋਂ ਅਕਸ਼ੈ ਮਹਾਜਨ, ਸੁਰੇਸ਼ ਖਜੂਰੀਆ, ਪਟਿਆਲਾ ਤੋਂ ਐਸ.ਕੇ. ਦੇਵ, ਰੋਪੜ ਤੋਂ ਵਿਜੇ ਪੁਰੀ, ਪ੍ਰਵੇਸ਼ ਕੁਮਾਰ ਗੋਇਲ ਅਤੇ ਸੰਗਰੂਰ ਤੋਂ ਕੈਪਟਨ ਰਾਮ ਸਿੰਘ, ਜਗਪਾਲ ਮਿੱਤਲ, ਬ੍ਰਿਜੇਸ਼ ਗੋਇਲ, ਆਸ਼ੂਤੋਸ਼ ਵਿਨਾਇਕ, ਲਾਜਪਤ ਰਾਏ ਗਰਗ ਨੂੰ ਸੂਬਾ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਅਸ਼ਵਨੀ ਸ਼ਰਮਾ ਵੱਲੋਂ ਅਬੋਹਰ ਤੋਂ ਸੰਦੀਪ ਰਿਣਵਾ, ਸੀਤਾ ਰਾਮ ਸ਼ਰਮਾ, ਦਰਸ਼ਨ ਲਾਲ ਵਧਾਵਾ, ਪਵਨ ਵੇਲਚਾ, ਅੰਮ੍ਰਿਤਸਰ ਸ਼ਹਿਰੀ ਤੋਂ ਸਤੀਸ਼ ਅਗਰਵਾਲ, ਅੰਮ੍ਰਿਤਸਰ ਦਿਹਾਤੀ ਤੋਂ ਰਾਮ ਸ਼ਰਨ ਪਰਾਸ਼ਰ, ਬਰਨਾਲਾ ਤੋਂ ਮੰਗਲ ਦੇਵ ਸ਼ਰਮਾ, ਪ੍ਰੇਮ ਪ੍ਰੀਤਮ ਜਿੰਦਲ, ਬਟਾਲਾ ਤੋਂ ਸੁਰਿੰਦਰ ਚਿੰਦੀ, ਸੁਰੇਸ਼ ਭਾਟੀਆ, ਬਠਿੰਡਾ ਤੋਂ ਗੁਲਸ਼ਨ ਵਧਵਾ, ਮੋਹਿਤ ਗੁਪਤਾ, ਮੱਖਣ ਜਿੰਦਲ, ਜੀਵਨ ਗਰਗ, ਸ਼ਿਆਮ ਲਾਲ ਬਾਂਸਲ, ਫ਼ਰੀਦਕੋਟ ਤੋਂ ਪ੍ਰੀਕਸ਼ੀਤ ਸਾਹਨੀ, ਹਰਬੰਸ ਲਾਲ, ਫ਼ਤਿਹਗੜ੍ਹ ਸਾਹਿਬ ਤੋਂ ਰਾਕੇਸ਼ ਕੁਮਾਰ ਗੁਪਤਾ, ਲਾਲ ਚੰਦ ਜਿੰਦਲ, ਫ਼ਾਜ਼ਿਲਕਾ ਤੋਂ ਵਿਸ਼ਨੂੰ ਭਗਵਾਨ ਡੇਲੂ, ਫ਼ਿਰੋਜ਼ਪੁਰ ਸੁਰਜੀਤ ਸਿੰਘ ਸਦਰਦੀਨ, ਕ੍ਰਿਸ਼ਨ ਨਰੂਲਾ, ਗੁਰਦਾਸਪੁਰ ਤੋਂ ਯਦਵਿੰਦਰ ਸਿੰਘ ਬੁੱਟਰ, ਡਾ. ਪ੍ਰਦੀਪ ਸ਼ਰਮਾ, ਜਗਦੀਸ਼ ਪੁਰੀ, ਲਲਿਤ ਅਗਰਵਾਲ, ਹੁਸ਼ਿਆਰਪੁਰ ਤੋਂ ਮਹਿੰਦਰ ਪਾਲ ਮਾਨ, ਰਾਣਾ ਇਕਬਾਲ ਸਿੰਘ, ਜਲੰਧਰ ਤੋਂ ਚੰਦਰ ਸ਼ੇਖਰ ਚੌਹਾਨ, ਅਰੁਣ ਬਜਾਜ, ਕਪੂਰਥਲਾ तों ਰਮੇਸ਼ ਸਚਦੇਵਾ, ਯਸ਼ ਮਹਾਜਨ, ਖੰਨਾ ਤੋਂ ਪਵਨ ਵਿਜ, ਰਜਨੀਸ਼ ਬੇਦੀ, ਰਣਜੀਤ ਸਿੰਘ ਹੀਰਾ, ਲੁਧਿਆਣਾ तों ਰਮੇਸ਼ ਸ਼ਰਮਾ, ਭੋਲਾ ਝਾ, ਡਾ. ਡੀ..ਪੀ.. ਖੋਸਲਾ, ਹਰਗੋਬਿੰਦ ਤਿਵਾੜੀ, ਮੋਗਾ ਤੋਂ ਅਨਿਲ ਬਾਂਸਲ, ਮੁਹਾਲੀ ਤੋਂ ਰਮਨ ਵਰਮਾ, ਮੁਕੇਸ਼ ਗਾਂਧੀ, ਮੁਕਤਸਰ ਤੋਂ ਸਤੀਸ਼ ਅਹੂਜਾ, ਆਹੂ ਜਾ ਤੋਂ ਡਾ: ਅਸ਼ਵਨੀ ਧੀਰ, ਪਠਾਨਕੋਟ ਤੋਂ ਕਰਤਾਰ ਸਿੰਘ, ਰੂਪ ਲਾਲ, ਪਟਿਆਲਾ ਤੋਂ ਗੁਰਜੀਤ ਸਿੰਘ ਕੋਹਲੀ, ਮੁਖ਼ਤਿਆਰ ਸਿੰਘ, ਕਿਸ਼ਨ ਸਿੰਘ ਐਡਵੋਕੇਟ, ਸੰਜੀਵ ਮਿੱਤਲ, ਪਾਤੜਾਂ ਤੋਂ ਪਵਨ ਖੇਤਲਾ, ਰੋਪੜ ਤੋਂ ਡਾ: ਈਸ਼ਵਰ ਸਰਦਾਨਾ, ਸੰਗਰੂਰ ਤੋਂ ਸੁਨੀਲ ਕੁਮਾਰ ਗੋਇਲ, ਵਿਨੋਦ ਕੁਮਾਰ ਸਿੰਗਲਾ, ਸ਼ੰਕਰ ਬਾਂਸਲ, ਐਸ ਬੀ ਐਸ ਨਗਰ ਤੋਂ ਅਸ਼ਵਨੀ ਬਾਲਗਨ, ਤਰਨਤਾਰਨ ਤੋਂ ਚੰਦਰ ਅਗਰਵਾਲ ਅਤੇ ਨਵੀਨ ਲਵਲੀ ਨੂੰ ਸਥਾਈ ਮੈਂਬਰਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਅਸ਼ਵਨੀ ਸ਼ਰਮਾ ਵੱਲੋਂ ਅੰਮ੍ਰਿਤਸਰ ਸ਼ਹਿਰੀ ਤੋਂ ਬਲਦੇਵ ਰਾਜ ਬੱਗਾ, ਵਰੁਨ ਪੁਰੀ, ਸੰਜੇ ਸ਼ਰਮਾ, ਅੰਮ੍ਰਿਤਸਰ ਦਿਹਾਤੀ ਤੋਂ ਰਾਜਿੰਦਰ ਧੀਰ, ਪ੍ਰਮੋਦ ਦੇਵਗਨ, ਬਰਨਾਲਾ ਤੋਂ ਰਘੁਵੀਰ ਪ੍ਰਕਾਸ਼ ਗਰਗ, ਕੁਲਦੀਪ, ਲਲਿਤ ਮਹਾਜਨ, ਸੋਹਨ ਮਿੱਤਲ, ਬਟਾਲਾ ਤੋਂ ਭੂਸ਼ਨ ਬਜਾਜ, ਬਠਿੰਡਾ ਸ਼ਹਿਰੀ ਤੋਂ ਨਵੀਨ ਸਿੰਗਲਾ, ਬਠਿੰਡਾ ਦਿਹਾਤੀ ਤੋਂ ਵਿਵੇਕ ਗਰਗ, ਭੁਲੱਥ ਤੋਂ ਰਮੇਸ਼ ਚੰਦਰ ਸ਼ਰਮਾ, ਫਰੀਦਕੋਟ ਤੋਂ ਸੰਦੀਪ ਸ਼ਰਮਾ (ਟੋਨੀ), ਫ਼ਤਿਹਗੜ੍ਹ ਸਾਹਿਬ ਤੋਂ ਐਸ.ਐਨ. ਸ਼ਰਮਾ, ਫ਼ਾਜ਼ਿਲਕਾ ਤੋਂ ਅਨਿਲ ਸੇਠੀ, ਅਰੁਣ ਵਧਵਾ, ਦੁਰਗੇਸ਼ ਸ਼ਰਮਾ, ਭੀਸ਼ਮ ਠਾਕੁਰ, ਫ਼ਿਰੋਜ਼ਪੁਰ ਤੋਂ ਅਸ਼ਵਨੀ ਢੀਂਗਰਾ, ਗੁਰਦਾਸਪੁਰ ਤੋਂ ਵਿਜੇ ਵਰਮਾ, ਹੁਸ਼ਿਆਰਪੁਰ ਤੋਂ ਸੰਦੀਪ ਮਿਨਹਾਸ, ਜਗਰਾਉਂ ਤੋਂ ਦਵਿੰਦਰ ਸੰਧੂ, ਰਜਿੰਦਰ ਸ਼ਰਮਾ, ਜਲੰਧਰ ਸ਼ਹਿਰੀ ਤੋਂ ਸੰਨ੍ਹੀ ਸ਼ਰਮਾ, ਜਾਵੇਦ ਆਸਲਮ, ਦੀਪਨ ਸ਼ਰਮਾ, ਵਿਪਨ ਸ਼ਰਮਾ, ਰਜਤ ਮਹਿੰਦਰੂ, ਪੁਨੀਤ ਸ਼ੁਕਲਾ, ਜਲੰਧਰ ਦਿਹਾਤੀ ਤੋਂ ਰਾਜੀਵ ਪੰਜਾ, ਪੰਕਜ ਢੀਂਗਰਾ, ਜੀਵਨ ਸਚਦੇਵਾ, ਕਪੂਰਥਲਾ ਤੋਂ ਦੇਵ ਸ਼ਰਮਾ, ਤੇਜਸਵੀ ਭਾਰਦਵਾਜ, ਮੰਨੂੰ ਧੀਰ, ਖੰਨਾ ਤੋਂ ਰਾਜੇਸ਼ ਡੱਲੀ, ਕੋਟਕਪੂਰਾ ਤੋਂ ਜੈਪਾਲ ਗਰਗ, ਲੁਧਿਆਣਾ ਤੋਂ ਰਾਜਿੰਦਰ ਖੱਤਰੀ, ਸੰਜੀਵ ਧਮੀਜਾ, ਪਵਨ ਸ਼ਰਮਾ, ਸੁਭਾਸ਼ ਡਾਬਰ, ਮੋਗਾ ਤੋਂ ਵਿਜੇ ਸ਼ਰਮਾ (ਐਮ.ਸੀ ), ਮੋਹਾਲੀ ਤੋਂ ਜਰਨੈਲ ਸਿੰਘ ਬਾਜਵਾ, ਸੋਮ ਚੰਦ ਗੋਇਲ, ਮੁਕਤਸਰ ਤੋਂ ਓਮ ਪ੍ਰਕਾਸ਼, ਲੋਕਪ੍ਰਿਆ ਸ਼ਰਮਾ, ਮੁਕੇਰੀਆਂ ਤੋਂ ਕੈਪਟਨ ਰਵਿੰਦਰ ਸ਼ਰਮਾ, ਮਨੀਸ਼ ਮਹਾਜਨ, ਰਵਿੰਦਰ ਸਿੰਘ ਰਾਵੀ, ਦਵਿੰਦਰ ਮਹਾਜਨ, ਨਵਾਂਸ਼ਹਿਰ ਤੋਂ ਕੇਵਲ ਕ੍ਰਿਸ਼ਨ ਚੌਹਾਨ, ਪਠਾਨਕੋਟ ਤੋਂ ਗੋਵਰਧਨ ਗੋਪਾਲ, ਜਤਿੰਦਰ ਦੇਵ ਸ਼ਰਮਾ, ਪ੍ਰਭਾ ਮਹਾਜਨ, ਪਟਿਆਲਾ ਤੋਂ ਪਵਨ ਜੈਨ, ਸੰਜੀਵ ਪਾਂਡੇ, ਜਲੰਧਰ ਤੋਂ ਬਲਦੇਵ ਚੌਹਾਨ, ਵਨੀਤ ਧੀਰ ਅਤੇ ਸੰਗਰੂਰ ਤੋਂ ਪਰਮਜੀਤ ਕੁਮਾਰ ਮਟੂ ਅਤੇ ਕੁਲਭੂਸ਼ਣ ਗੋਇਲ ਨੂੰ ਸਪੈਸ਼ਲ ਇਨਵਾਈਟੀ ਵਜੋਂ ਚੁਣਿਆ ਗਿਆ ਹੈ