ਫਿਰੋਜ਼ਪੁਰ 13 ਜੁਲਾਈ 2020 : ਸਾਬਕਾ ਸੈਨਿਕ ਯੂਨੀਅਨ ਫਿਰੋਜ਼ਪੁਰ ਦੀ ਮੀਟਿੰਗ ਪ੍ਰਤਾਪ ਨਗਰ ਚੂੰਗੀ ਨੰਬਰ 8 ਵਿਖੇ ਹੋਈ। ਜਿਸ ਵਿਚ ਸੂਬੇਦਾਰ ਧੀਰਾ ਸਿੰਘ ਜਨਰਲ ਸਕੱਤਰ ਫਿਰੋਜ਼ਪੁਰ ਨੇ ਕਿਹਾ ਕਿ ਚੀਨ ਬਾਰਡਰ ਲਦਾਖ ਏਰੀਏ ਵਿਚ ਜੋ 20 ਜਵਾਨ ਭਾਰਤੀ ਫੌਜ਼ ਦੇ ਸ਼ਹੀਦ ਹੋਏ ਹਨ ਉਨ੍ਹਾਂ ਨੂੰ 2 ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ। ਮੀਟਿੰਗ ਵਿਚ ਸੂਬੇਦਾਰ ਧੀਰਾ ਸਿੰਘ ਨੇ ਦੱਸਿਆ ਕਿ ਜੋ ਪਿਛਲ ਦਿਨੀਂ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਵੀਡਿਓ ਸੁਧੀਰ ਸੂਰੀ ਜੋ ਕਿ ਸਿੱਖਾਂ ਅਤੇ ਸਿੱਖ ਬੀਬੀਆਂ ਵਰਖਿਲਾਫ ਆਪਣੇ ਗੰਦੇ ਬੋਲ ਬੋਲ ਰਿਹਾ ਹੈ, ਇਹ ਭਾਰਤ ਦੇਸ਼ ਕਿਸੇ ਵੀ ਜਾਤੀ ਧਰਮ ਜਾਂ ਨਸਲ ਦਾ ਨਹੀਂ ਹੈ, ਕਿਸੇ ਨੂੰ ਵੀ ਦੂਜੇ ਧਰਮ ਬਾਰੇ ਗਲਤ ਸ਼ਬਦ ਬੋਲਣ ਦਾ ਕੋਈ ਹੱਕ ਨਹੀਂ ਹੈ। ਹੌਲਦਾਰ ਸੁਬੇਗ ਸਿੰਘ, ਜਗਦੇਵ ਸਿੰਘ, ਕੈਪਟਨ ਬਗੀਚਾ ਸਿੰਘ, ਹੌਲਦਾਰ ਸਾਹਿਬ ਸਿੰਘ, ਸੂਬੇਦਾਰ ਚਰਨ ਸਿੰਘ ਕੀਰਤੀ ਚੱਕਰ ਅਤੇ ਹੋਰ ਵੀਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸੂਰੀ ਦੇ ਵਰਖਿਲਾਫ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਇਕ ਸਾਬਕਾ ਫੌਜ਼ਾ ਹੈ ਤੋਂ ਮੰਗ ਕੀਤੀ ਕਿ ਸੁਧੀਰ ਸੂਰੀ ਨੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਲੀ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਜੇਕਰ ਪੰਜਾਬ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ ਤਾਂ ਸਾਬਕਾ ਸੈਨਿਕ ਬਾਰਡਰ ਉਪਰ ਬਾਹਰੀ ਦੁਸ਼ਮਨ ਨਾਲ ਲੜ ਸਕਦੇ ਹਨ ਤਾਂ ਸਮਾਜ ਵਿਚਲੇ ਦੁਸ਼ਮਣਾਂ ਨਾਲ ਲੜਣ ਲਈ ਸਖਤ ਕਦਮ ਚੁੱਕਣ ਲਈ ਮਜ਼ਬੂਰ ਹੋਣਗੇ। ਹੌਲਦਾਰ ਗੁਰਮੇਲ ਸਿੰਘ ਦਾ ਜੋ ਪਿਛਲੇ ਕਾਫੀ ਸਮੇਂ ਤੋਂ ਲਾਕਡਾਊਨ ਸਮੇਂ ਤੋਂ ਗੜੇ ਦਾ ਝਗੜਾ ਜੋ ਕਿ ਗ੍ਰਾਮ ਪੰਚਾਇਤ ਕਮੱਗਰ ਪੰਚਾਇਤੀ ਜ਼ਮੀਨ ਦੱਸ ਰਹੀ ਹੈ, 1958 ਦੀ ਪੰਜਾਬ ਸਰਕਾਰ ਦੀ ਅਲਾਟਮੈਂਟ ਨੂੰ ਹੀ ਗਲਤ ਕਰਾਰ ਦੇ ਰਹੀ ਹੈ। ਰਾਜਨੀਤਿਕ ਦਬਾਅ ਕਾਰਨ ਗੁਰਮੇਲ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਲਈ ਇਸ ਤੋਂ ਪਹਿਲਾ ਵੀਡਿਓ ਡੀਐੱਸਪੀ, ਐੱਸਐੱਸਪੀ, ਡੀਸੀ, ਆਈਜੀ ਤੱਕ ਪਹੁੰਚ ਕਰਨ ਤੇ ਵੀ ਪ੍ਰਸ਼ਾਸਨ ਝੂਠੇ ਪਰਚੇ ਦਰਜ ਕਰ ਰਿਹਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਕੈਪਟਨ ਅਮਰਿੰਦਰ ਸਿੰਘ ਗੂੜੀ ਨੀਂਦ ਸੋਂ ਰਹੇ ਹਨ। ਸਾਬਕਾ ਸੈਨਿਕ ਪ੍ਰੇਸ਼ਾਨ ਹੋ ਰਹੇ ਹਨ। ਇਸ ਮੌਕੇ ਮੀਟਿੰਗ ਵਿਚ ਹੋਰ ਵੀ ਸਾਬਕਾ ਸੈਨਿਕ ਹਾਜ਼ਰ ਸਨ।