ਰਵੀ ਜੱਖੂ
ਚੰਡੀਗੜ੍ਹ, 6 ਜੁਲਾਈ 2020 - ਸੈਕਟਰ 9 'ਚ ਸਥਿਤ ਸਿੱਖਿਆ ਵਿਭਾਗ 'ਚ ਕੋਰੋਨਾ ਕੇਸ ਆਉਣ ਤੋਂ ਬਾਅਦ ਜਿੱਥੇ ਸਿੱਖਿਆ ਵਿਭਾਗ ਨੂੰ ਬੰਦ ਕਰਨ ਦੇ ਹੁਕਮ ਹੋਏ, ਉਥੇ ਹੀ ਅੱਜ ਅਚਾਨਕ ਸਿੱਖਿਆ ਵਿਭਾਗ ਦੇ ਨਾਲ ਲੱਗਦੇ ਪੁਲਿਸ ਹੈੱਡਕੁਅਟਰ ਨੂੰ ਵੀ ਦੋ ਦਿਨ ਲਈ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ।
ਇਹ ਹੁਕਮ ਐਸ.ਪੀ. ਹੈੱਡਕੁਆਟਰ ਮਨੋਜ ਮੀਣਾ ਨੇ ਸਾਵਧਾਨੀ ਵਜੋਂ ਦਿੱਤੇ ਹਨ ਕਿ ਤਾਂ ਜੋ ਹੈੱਡਕੁਅਟਰ 'ਚ ਸਥਿਤ ਸਾਰੇ ਵਿਭਾਗਾਂ ਅਤੇ ਬਿਲਡਿੰਗ ਨੂੰ ਸੈਨੇਟਾਈਜ਼ ਕੀਤਾ ਜਾ ਸਕੇ। ਇਸ ਹੈੱਡਕੁਆਟਰ 'ਚ ਚੰਡੀਗੜ੍ਹ ਪੁਲਿਸ ਮੁਖੀ ਸਣੇ ਸਾਰੇ ਹੀ ਵੱਡੇ ਪੁਲਿਸ ਅਧਿਕਾਰੀ ਬੈਠਦੇ ਹਨ।