ਹਰੀਸ਼ ਕਾਲੜਾ
ਰੂਪਨਗਰ, 13 ਜੁਲਾਈ 2020 :ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਲੈ ਲਈ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਵਿਦਿਅਕ ਮੁਕਾਬਲਿਆਂ ਦੇ ਸ਼ਬਦ ਗਾਇਨ ਵਿੱਚ ਪ੍ਰਾਇਮਰੀ ਸਕੂਲਾਂ ਦੇ 391 ਅਤੇ ਸੈਕੰਡਰੀ ਦੇ 495 ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੰਬੰਧੀ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜ ਕੁਮਾਰ ਖੋਸਲਾ ਅਤੇ ਪ੍ਰਾਇਮਰੀ ਜਰਨੈਲ ਸਿੰਘ ਨੇ ਦੱਸਿਆ ਕਿ ਸਕੂਲੀ ਸਿੱਖਿਆ ਵਿਭਾਗ ਵਲੋਂ ਪਹਿਲੇ ਪੜਾਅ ਤਹਿਤ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਡੀ ਗਿਣਤੀ ਵਿਚ ਪ੍ਰਾਇਮਰੀ , ਮਿਡਲ ਅਤੇ ਹਾਈ ਸਕੂਲਾਂ ਨੇ ਭਾਗ ਲਿਆ ਅਤੇ ਹੁਣ ਦੂਜੇ ਪੜਾਅ ਤਹਿਤ 20 ਜੁਲਾਈ ਤੋਂ 26 ਜੁਲਾਈ ਤਕ ਗੀਤ ਮੁਕਾਬਲੇ ਹੋਣਗੇ ਅਤੇ ਸਿੱਖਿਆ ਵਿਭਾਗ ਵਲੋਂ ਹਦਾਇਤ ਦਿੱਤੀ ਗਈ ਹੈ ਕਿ ਸਾਰੇ ਸਕੂਲਾਂ ਦੀ ਸ਼ਮੂਲੀਅਤ ਯਕੀਨੀ ਹੋਵੇ ।ਪ੍ਰਾਇਮਰੀ ਵਿਭਾਗ ਦੇ ਨੋਡਲ ਅਫਸਰ ਕਮਿੰਦਰ ਸਿੰਘ ਨੇ ਦੱਸਿਆ ਈ ਜਿਲ੍ਹੇ ਦੇ 10 ਬਲਾਕਾਂ ਵਿੱਚੋ ਸ੍ਰੀ ਅਨੰਦਪੁਰ ਦਸਾਹਿਬ ਦੇ 56 , ਨੰਗਲ ਦੇ 46 , ਝੱਜ ਦੇ 29 , ਤਖਤਗੜ੍ਹ ਦੇ 35 , ਕੀਰਤਪੁਰ ਸਾਹਿਬ ਦੇ 9 , ਸਲੋਰਾ ਦੇ 60 , ਰੂਪਨਗਰ ਦੇ 25 , ਮੀਆਂਪੁਰ ਦੇ 62 , ਚਮਕੌਰ ਸਾਹਿਬ ਦੇ 40 , ਅਤੇ ਮੋਰਿੰਡਾ ਦੇ 29 ਸਮੇਤ ਕੁੱਲ 391 ਵਿਦਿਆਰਥੀ ਨੇ ਭਾਗ ਲਿਆ । ਸੈਕੰਡਰੀ ਵਿਭਾਗ ਦੀ ਨੋਡਲ ਅਫਸਰ ਪ੍ਰਿੰਸੀਪਲ ਰੁਚੀ ਗਰੋਵਰ ਨੇ ਦੱਸਿਆ ਕਿ ਮਿਡਲ ਸਕੂਲਾਂ ਦੇ 287 ਅਤੇ ਸੈਕੰਡਰੀ ਦੇ 208 ਵਿਦਿਆਰਥੀਆਂ ਸਮੇਤ 495 ਨੇ ਸ਼ਬਦ ਗਾਇਨ ਮੁਕਾਬਲੇ ਵਿਚ ਭਾਗ ਲਿਆ ।ਉਪ ਜਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ , ਹਰ ਭੁਪਿੰਦਰ ਕੌਰ , ਸੁਰਿੰਦਰ ਪਾਲ ਸਿੰਘ ਅਤੇ ਚਰਨਜੀਤ ਸੰਘ ਸੋਢੀ ਨੇ ਦੱਸਿਆ ਕਿ ਸ਼ਬਦ ਗਾਇਨ ਮੁਕਾਬਲਿਆਂ ਦੇ ਸਕੂਲਾਂ ਵਲੋਂ ਵੀਡੀਓ ਬਣਾ ਕੇ ਲਿੰਕ ਨੂੰ ਸਿੱਖਿਆ ਵਿਭਾਗ ਦੀ ਵੈੱਬ ਸਾਈਟ ਤੇ ਪਾਇਆ ਜਾ ਚੁਕਾ ਹੈ ਜਿਨ੍ਹਾਂ ਦੀ ਜੱਜਮੈਂਟ ਪੜਾਅ ਵਾਰ ਹੋਵੇਗੀ ।ਸਕੂਲਾਂ ਦੇ ਜੇਤੂਆਂ ਨੂੰ ਬਲਾਕ ਅਤੇ ਬਲਾਕ ਦੇ ਪਹਿਲੇ ਦੋ ਪੁਜੀਸ਼ਨਾਂ ਵਾਲੇ ਜੇਤੂਆਂ ਦੀ ਵੀਡੀਓ ਜਿਲ੍ਹਾ ਪੱਧਰ ਤੇ ਤੇ ਫਿਰ ਜਿਲ੍ਹਾ ਪੱਧਰ ਦੇ ਪਹਿਲੇ ਦੋ ਪੁਜੀਸ਼ਨਾਂ ਵਾਲੇ ਜੇਤੂਆਂ ਦੀ ਵੀਡੀਓ ਸੂਬਾ ਪੱਧਰੀ ਮੁਕਾਬਲਿਆਂ ਵਿਚ ਸ਼ਮੂਲੀਅਤ ਕਰੇਗੀ ।ਉਨ੍ਹਾਂ ਦੱਸਿਆ ਕਿ ਹਰੇਕ ਸਕੂਲ ਨੂੰ ਹਰੇਕ ਮੁਕਾਬਲੇ ਵਿਚ ਸਿਰਫ ਇਕ ਵਾਰ ਹੀ ਵੀਡੀਓ ਪਾਉਣ ਦਾ ਅਧਿਕਾਰ ਹੈ ਜਿਸ ਤੋਂ ਬਾਅਦ ਵਿਦਿਆਰਥੀ ਦੀ ਪੇਸ਼ਕਾਰੀ ਦੀ ਗੁਣਵੱਤਾ ਤੇ ਪੁਜੀਸ਼ਨ ਤੋਂ ਬਾਅਦ ਵੀਡੀਓ ਦਾ ਲਿੰਕ ਅਗਲੇ ਮੁਕਾਬਲਿਆਂ ਲਈ ਚਲਾ ਜਾਵੇਗਾ ।ਉਨ੍ਹਾਂ ਨਾਲ ਹੀ ਕਿਹਾ ਕਿ ਸਕੂਲਾਂ ਵਿਚ ਇਨ੍ਹਾਂ ਮੁਕਾਬਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਸੀ ਅਤੇ ਹੁਣ ਅਧਿਆਪਕ ਅਤੇ ਵਿਦਿਆਰਥੀ ਭਵਿੱਖ ਦੇ ਮੁਕਾਬਲਿਆਂ ਲਈ ਜੁਟ ਜਾਣ