← ਪਿਛੇ ਪਰਤੋ
ਹਰੀਸ਼ ਕਾਲੜਾ ਨੂਰਪੁਰ ਬੇਦੀ, 13 ਜੁਲਾਈ 2020 :ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਨੂਰਪੁਰ ਬੇਦੀ ਅਮਰਜੀਤ ਕੌਰ ਅਤੇ ਸੁਪਰਵਾਈਜਰਾ ਵਲੋਂ ਕੋਵਿਡ ਦੀਆਂ ਸਾਵਧਾਂਨੀਆ ਬਾਰੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਏ ਅਭਿਆਨ ਤਹਿਤ ਆਂਗਨਵਾੜੀ ਵਰਕਰ ਲਗਾਤਾਰ ਪਿੰਡਾਂ ਵਿਚ ਜਾ ਕੇ ਵੱਖ ਵੱਖ ਪ੍ਰਚਾਰ ਸਾਧਨਾਂ ਰਾਹੀ ਆਮ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਪ੍ਰੇਰਿਤ ਕਰ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਡੀ.ਪੀ.ਓ. ਅਮਰਜੀਤ ਕੌਰ ਨੇ ਦੱਸਿਆ ਕਿ ਵੱਖ ਵੱਖ ਸਰਕਲਾਂ ਵਿਚ ਉਨ੍ਹਾਂ ਵਲੋ ਇਹ ਵਿਸੇਸ਼ ਅਭਿਆਨ ਚਲਾਇਆ ਹੋਇਆ ਹੈ ਜਿੱਥੇ ਆਂਗਨਵਾੜੀ ਸੈਂਟਰ ਵਿਸ਼ੇਸ਼ ਪੋਸ਼ਟਿਕ ਆਹਾਰ ਵੀ ਵੰਡ ਰਹੇ ਹਨ ਉਥੇ ਕਿਸੋਰੀਆਂ ਅਤੇ ਦੁੱਧ ਪਿਲਾਓ ਮਾਵਾਂ ਨੂੰ ਸੈਨੇਟਰੀ ਨੈਪਕਿੰਨ ਵੀ ਵੰਡੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮਵਾ, ਮੁਕਾਰੀ, ਸਿੰਬਲ ਮਜਾਰਾ ਵਿੱਚ ਕਿਸ਼ੋਰੀਆ ਨੁੰ ਸੈਨੇਟਰੀ ਨੈਪਕਿੰਨ ਦੀ ਵੰਡ ਕੀਤੀ ਗਈ ਹੈ। ਸੀ.ਡੀ.ਪੀ.ਓ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੈਪੋ ਬਾਰੇ ਵਿਸੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਹੋਈ ਹੈ। ਲੋਕਾਂ ਨੂੰ ਨਸ਼ਿਆ ਤੋ ਦੂਰ ਰਹਿਣ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਓਟ ਕਲੀਨਿਕ ਲੈ ਜਾ ਕੇ ਉਸ ਦਾ ਇਲਾਜ ਸੁਰੂ ਕਰਵਾਉਣ ਅਤੇ ਨਸ਼ਿਆ ਨੂੰ ਵੇਚਣ ਵਾਲਿਆਂ ਬਾਰੇ ਪੁਲਿਸ ਅਤੇ ਪ੍ਰਸਾਸ਼ਨ ਨੁੰ ਜਾਣਕਾਰੀ ਦੇਣ ਲਈ ਵੀ ਲੋਕਾਂ ਨੁੰ ਪ੍ਰੇਰਿਤ ਕੀਤਾ ਜਾ ਰਿਹਾ ਹੈ।
Total Responses : 267