ਐਸ ਏ ਐਸ ਨਗਰ, 13 ਜੁਲਾਈ 2020: ਜਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਦੇ 31 ਪਾਜੇਟਿਵ ਕੇਸ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚੋਂ ਸਾਹਮਣੇ ਆਏ 31 ਕੇਸਾਂ ਵਿਚੋਂ, 5 ਕੇਸ ਖਰੜ, 2 ਕੇਸ ਸੈਕਟਰ-116 ਮੋਹਾਲੀ, 1 ਕੇਸ ਫੇਜ਼-3ਬੀ1, 2 ਕੇਸ ਫੇਜ਼-4 ਮੋਹਾਲੀ, 1 ਕੇਸ ਕੁੰਬੜਾ, 2 ਕੇਸ ਸੈਕਟਰ-97, 1 ਕੇਸ ਬਲੌਂਗੀ, 3 ਕੇਸ ਲਾਲੜੂ, 6 ਕੇਸ ਪੀਰਮੁਛੱਲਾ, 5 ਕੇਸ ਅਵੀਨਾਸ਼ ਕਲੌਨੀ ਡੇਰਾਬੱਸੀ, 1 ਕੇਸ ਸੈਕਟਰ-88, 1 ਕੇਸ ਫੇਜ਼-3ਬੀ2 ਮੋਹਾਲੀ ਅਤੇ 1 ਕੇਸ ਫੇਜ਼-6 ਮੋਹਾਲੀ ਨਾਲ ਸਬੰਧਤ ਹੈ।
ਹੁਣ ਤਕ ਜ਼ਿਲੇ ਵਿਚ ਕੁੱਲ ਕੇਸਾਂ ਦੀ ਗਿਣਤੀ 423 ਹੋ ਗਈ ਹੈ ਜਿਨ੍ਹਾਂ ਵਿਚੋਂ ਐਕਟਿਵ ਕੇਸ 145 ਹਨ। ਕੁੱਲ 271 ਕੇਸ ਠੀਕ ਹੋ ਗਏ ਹਨ ਜਦੋਂ ਕਿ 7 ਮੌਤਾਂ ਹੋਈਆਂ ਹਨ।