ਨਾਭਾ 07 ਜੁਲਾਈ 2020: ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੋ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸਰਪ੍ਰਸਤੀ ਹੇਠ ਕਾਰਜ ਸ਼ੀਲ ਕਮੇਟੀ ਨੇ ਨਾਭਾ ਜੇਲ਼੍ਹ ਵਿੱਚ ਨਜ਼ਰਬੰਦ ਹੜਤਾਲੀ ਸਿੰਘਾਂ ਦੀ ਖ਼ਰਾਬ ਹੋ ਰਹੀ ਸੇਹਿਤ ਤੇ ਚਿੰਤਾਂ ਪ੍ਰਗਟ ਕਰਦੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸੂਝ-ਬੂਝ ਨਾਲ ਵਿਗੜ ਰਹੇ ਹਾਲਾਤਾਂ ਦਾ ਹੱਲ ਕੱਢਣਾ ਚਾਹੀਦਾ ਹੈ। ਕਮੇਟੀ ਦੇ ਆਗੂਆਂ ਨੇ ਕਿਹਾ ਕਿ ਨਾਭਾ ਜੇਲ੍ਹ ਦੇ ਕੁਝ ਅਧਿਕਾਰੀਆਂ ਦੇ ਅੜੀਅਲ ਤੇ ਅਤੀਤ ਵਿੱਚ ਵਾਪਰੀ ਘਟਨਾ ਦੀ ਰੰਜਿਸ਼ ਕਾਰਨ ਪੰਜ ਨਜ਼ਰਬੰਦ ਕੈਦੀਆਂ ਦਾ ਚਲਾਨ ਦੁਜੀਆਂ ਜੇਲ੍ਹਾਂ ਵਿੱਚ ਪਾਇਆ ਹੈ ਜਿਸ ਦੇ ਰੋਸ਼ ਵਜੋਂ ਬੰਦੀ ਸਿੰਘਾਂ ਨੇ ਹੜਤਾਲ਼ ਦਾ ਰੁੱਖ ਅਖਤਿਆਰ ਕੀਤਾ ਹੈ। ਜੇਲ੍ਹ ਅਧਿਕਾਰੀਆਂ ਨੂੰ ਕਮੇਟੀ ਨੇ ਸਵਾਲ ਕੀਤਾ ਕਿ ਜਿਹੜੇ ਬੰਦੀਆਂ ਦਾ ਚਲਾਨ ਦੁਜੀਆਂ ਜੇਲ੍ਹਾਂ ਵਿੱਚ ਪਾਇਆ ਹੈ ਉਨ੍ਹਾ ਨੇ ਕਦੀ ਝਗੜਾ ਕਰਕੇ ਜੇਲ੍ਹ ਦਾ ਮਹੌਲ ਖਰਾਬ ਕੀਤਾ ਹੈ ਜਾਂ ਜੇਲ੍ਹ ਦੇ ਨਿਯਮਾਂ ਦੀ ੳਲੰਘਣਾ ਕੀਤੀ ਹੈ? ਬੰਦੀ ਸਿੰਘਾਂ ਨਾਲ ਹਮਦਰਦੀ ਤੇ ਸਮਰਥਨ ਦਿੰਦੇ ਹੋਏ ਕਮੇਟੀ ਨੇ ਕਿਹਾ ਕਿ ਮਹਾਮਾਰੀ ਦੇ ਚੱਲਦਿਆਂ ਬੰਦੀ ਸਿੰਘਾਂ ਨੂੰ ਦੂਜੀ ਜੇਲ੍ਹਾਂ ਵਿੱਚ ਤਬਦੀਲ ਕਰਨਾ ਨਿਆਸੰਗਤ ਨਹੀਂ ਹੈ। ਕਮੇਟੀ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਅਗਾਹ ਕੀਤਾ ਕਿ ਜੇ ਬੰਦੀ ਸਿੰਘਾ ਦਾ ਨੁਕਸਾਨ ਹੁੰਦਾ ਹੂ ਤਾਂ ਜੁੰਮੇਵਾਰੀ ਸਰਕਾਰ ਦੀ ਹੋਵੇਗੀ। ਬਿਆਨ ਜਾਰੀ ਕਰਨ ਵਾਲ਼ਿਆਂ ਵਿੱਚ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ ਆਦਿ ਸ਼ਾਮਲ ਹਨ।