ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹੋਏ ਕੁਲਦੀਪ ਸਿੰਘ ਕੀਪਾ ਅਤੇ ਸਾਥੀ।
ਮਨਿੰਦਰਜੀਤ ਸਿੱਧੂ
ਜੈਤੋ, 12 ਜੁਲਾਈ 2020 : ਮਾਨੇ ਕਾ ਖੂਹ ਕਲੱਬ ਜੈਤੋ ਵੱਲੋਂ 70 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਉਹਨਾਂ ਦੀ ਮਦਦ ਕੀਤੀ। ਕਲੱਬ ਦੇ ਪ੍ਰਧਾਨ ਅਤੇ ਯੂਥ ਕਾਂਗਰਸੀ ਆਗੂ ਕੁਲਦੀਪ ਸਿੰਘ ਕੀਪਾ ਨੇ ਦੱਸਿਆ ਕਿ ਸਾਡਾ ਕਲੱਬ ਲੰਮੇ ਸਮੇਂ ਤੋਂ ਗਰੀਬਾਂ, ਬੇਸਹਾਰਿਆਂ ਅਤੇ ਲੋੜਵੰਦਾਂ ਦੀ ਮਦਦ ਕਰਦਾ ਆ ਰਿਹਾ ਹੈ। ਸਾਡੇ ਕਲੱਬ ਦਾ ਮੁੱਖ ਮਕਸਦ ਸਮਾਜਸੇਵਾ ਹੈ। ਲਾਕਡਾਊਨ ਦੌਰਾਨ ਕਲੱਬ ਵੱਲੋਂ 400 ਦੇ ਕਰੀਬ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ ਸੀ ਅਤੇ ਹਰ ਰੋਜ ਸੈਂਕੜੇ ਹੀ ਪਰਿਵਾਰਾਂ ਨੂੰ ਲੰਗਰ ਬਣਾ ਕੇ ਘਰ-ਘਰ ਵਰਤਾਇਆ ਜਾਂਦਾ ਸੀ। ਉਹਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਜਿਹੜੇ ਲੋਕ ਰੋਜ਼ਾਨਾ ਕਮਾ ਕੇ ਉਹੀ ਖਾਂਦੇ ਸਨ ਉਹਨਾਂ ਲਈ ਜੀਵਨ ਬਸਰ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ। ਹੁਣ ਵੀ ਲਾਕਡਾਊਨ ਤਾਂ ਬੇਸ਼ੱਕ ਖਤਮ ਹੋ ਗਿਆ ਹੈ ਪਰ ਲੋਕਾਂ ਨੂੰ ਰੁਜ਼ਗਾਰ ਹਾਲੇ ਵੀ ਨਹੀਂ ਮਿਲ ਰਿਹਾ ਸੋ ਸਾਡੇ ਕਲੱਬ ਉਹਨਾਂ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਕਲੱਬ ਦੇ ਖਜ਼ਾਨਚੀ ਗੁਰਪ੍ਰੀਤ ਸਿੰਘ ਗੋਪੀ, ਸਰਪ੍ਰਸਤ ਗੁਰਮੀਤ ਸਿੰਘ, ਸਕੱਤਰ ਸਤਨਾਮ ਸਿੰਘ, ਅਨਮੋਲ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਭੋਲਾ ਸਿੰਘ, ਛਿੰਦਾ ਸਿੰਘ, ਕਾਲੂ ਸ਼ਰਮਾਂ, ਮਨਪ੍ਰੀਤ ਸਿੰਘ, ਯਾਦਵਿੰਦਰ ਸਿੰਘ ਆਦਿ ਹਾਜਰ ਸਨ।