ਖਰੜ, 06 ਜੁਲਾਈ 2020: ਸਬ ਰਜਿਸਟਰਾਰ ਖਰੜ ਗੁਰਮੰਦਰ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਲਾਕਡਾਊਨ ਖੋਲਣ ਤੋਂ ਬਾਅਦ ਮਿਤੀ 8-5-20 ਤੋਂ ਲੈ ਕੇ 30-6-20 ਤੱਕ ਸਬ ਰਜਿਸਟਰਾਰ ਖਰੜ ਦੇ ਦਫਤਰ ਵਿਚ 1303 ਵਸੀਕੇ ਰਜਿਸਟਰਡ ਹੋਏ ਹਨ ਅਤੇ ਇਨ•ਾਂ ਵਸੀਕਿਆਂ ਤੋਂ ਪੰਜਾਬ ਸਰਕਾਰ ਨੂੰ 11 ਕਰੋੜ 42 ਲੱਖ 23,671 ਰੁਪਏ ਦੀ ਆਮਦਨ ਹੋਈ ਹੈ। ਉਨ•ਾਂ ਆਪਣੇ ਦਫਤਰ ਵਿਚ ਜਾਣਕਾਰੀ ਦਿੰਦਿਆ ਦਸਿਆ ਕਿ ਬੈਨਾਮਾ, ਮੁਖਤਿਆਰਨਾਮਾ ਆਮ, ਪਟਾਨਾਮਾ, ਤਬਾਦਲਾ ਨਾਮਾ, ਤਰਤੀਮਾਂ ਰਜਿਸਟਰੀਆਂ ਹੋ ਰਹੀਆਂ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅਜੇ ਖੂਨ ਦੇ ਰਿਸ਼ਤੇ ਦੇ ਵਸੀਕੇ ਬੰਦ ਹਨ। ਕੋਰੋਨਾ ਕਾਰਨ ਫਿਲਹਾਲ ਅਜੇ ਵੀ ਗਵਾਹਾਂ ਦੀਆਂ ਵਸੀਕੇ ਤੇ ਫੋਟੋ ਲੱਗਦੀਆਂ ਹਨ ਜਦ ਕਿ ਵਿਕਰੇਤਾ ਅਤੇ ਖਰੀਦਦਾਰ ਦੀ ਫੋਟੋ ਕੰਪਿਊਟਰ ਰਾਹੀਂ ਖਿੱਚੀ ਜਾਂਦੀ ਹੈ । ਉਨ•ਾਂ ਦਸਿਆ ਕਿ ਇਸ ਸਮੇਂ ਆਨ ਲਾਈਨ ਵਸੀਕੇ ਰਜਿਸਟਡ ਕਰਵਾਉਣ ਲਈ ਰੋਜ਼ਾਨਾ 45 ਵਸੀਕੇ ਅਤੇ 10 ਤਤਕਾਲ ਵਸੀਕੇ ਲਈ ਵਿਭਾਗ ਦੀ ਵੈਬਸਾਈਟ ਤੇ ਪੁਆਇੰਟਮੈਂਟ ਲੈ ਲਈ ਜਾ ਸਕਦੀ ਹੈ ਜਦ ਕਿ ਲਾਕਡਾਊਨ ਤੋਂ ਪਹਿਲਾਂ 10 ਤਤਕਾਲ ਅਤੇ 105 ਨਾਰਮਲ ਵਸੀਕੇ ਸਬੰਧੀ ਅਪ ਪੁਆਇੰਟ ਮਿਲਦੀ ਸੀ। ਉਨ•ਾਂ ਦਸਿਆ ਕਿ ਹੁਣ ਲੋਕੀ ਤਹਿਸੀਲਾਂ ਵਿਚ ਆਪਣੇ ਕੰਮ ਕਰਵਾਉਣ ਲਈ ਆਉਦੇ ਹਨ ਉਸ ਲਈ ਵਸੀਕੇ ਰਜਿਸਟਰਡ ਕਰਵਾਉਣ ਦੇ ਸਲੋਟ ਵਿਚ ਵਾਧਾ ਕਰਨਾ ਜਰੂਰੀ ਹੈ ਕਿਉਕਿ ਹੁਣ ਬੈਨਾਮਾ ਵਸੀਕਾ ਰਜਿਸਟਰਡ ਕਰਵਾਉਣ ਲਈ ਪੁਆਇੰਟਮੈਟ ਵਾਸਤੇ ਘੱਟੋ ਘੱਟ ਇੱਕ ਹਫਤੇ ਦੀ ਉਡੀਕ ਕਰਨੀ ਪੈਦੀ ਹੈ। ਉਨ•ਾਂ ਦਸਿਆ ਕਿ ਵਸੀਕਾ ਰਜਿਸਟਡ ਕਰਵਾਉਣ ਲਈ ਆਨਲਾਈਨ ਮਿਤੀ ਅਤੇ ਸਮਾਂ ਲਿਆ ਜਾ ਸਕਦਾ ਹੈ। ਇਸੇ ਦੌਰਾਨ ਯੂਥ ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ,ਐਡਵੋਕੇਟ ਕੇ.ਕੇ.ਸ਼ਰਮਾ, ਜਗਦੀਸ਼ ਸਿੰਘ ਖਾਲਸਾ, ਅਸ਼ਵਨੀ ਕੁਮਾਰ, ਨਰਿੰਦਰ ਸਿੰਘ,ਰਣਜੀਤ ਸਿੰਘ, ਸਮੇਤ ਹੋਰਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੂਨ ਦੇ ਰਿਸ਼ਤੇ ਵਿਚ ਜੋ ਵਸੀਕੇ ਰਜਿਸਟਰਡ ਕਰਨੇ ਬੰਦ ਹਨ ਉਨ•ਾਂ ਨੂੰ ਰਜਿਸਟਰਡ ਕਰਨ ਦੀ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਜਾਵੇ ਤੇ ਰੋਜ਼ਾਨਾ ਆਨ ਲਾਈਨ ਵਸੀਕੇ ਰਜਿਸਟ੍ਰੇਸ੍ਰਨ ਕਰਵਾਉਣ ਦੀ ਮਿਤੀ ਅਤੇ ਸਮੇਂ ਲਈ ਸਲੋਟ ਵਿਚ ਵਾਧਾ ਕੀਤਾ ਜਾਵੇ।