ਸੀ.ਬੀ.ਐਸ.ਈ ੧੦ਵੀਂ ਜਮਾਤ ਦੇ ਨਤੀਜੇ ਚ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਆਉਣ ਤੇ ਪ੍ਰਿੰਸੀਪਲ ਮੈਡਮ ਸ੍ਰੀ ਮਤੀ ਗੁਰਜੀਤ ਕੌਰ ਆਹਲੂਵਾਲੀਆ ਜੀ ਨੇ ਮਾਤਾ ਪਿਤਾ ਅਤੇ ਇਲਾਕਾ ਨਿਵਾਸੀਆ ਨੂੰ ਵਧਾਈ ਦਿੰਦਿਆ ਦਸਿਆ ਕਿ ਸਕੂਲ ਵਿੱਚੋਂ ਨਿਮਰਤ ਸਿੰਘ ਨੇ ੯੮ ਫੀਸਦੀ ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿੱਚੋ ਪਹਿਲਾ ਸਥਾਨ , ਮਨਜੋਤ ਕੌਰ ਨੇ ੯੩.੮ ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ,ਰਵਨੀਤ ਕੌਰ ਨੇ ੯੩.੬ ਫੀਸਦੀ ਅੰਕਾ ਨਾਲ ਤੀਸਰਾ ਸਥਾਨ, ਮਿੰਨੰਿਪਦਰ ਕੌਰ ਨੇ ੯੩.੪ ਫੀਸਦੀ ਅੰਕਾ ਨਾਲ ਚੌਥਾ ਸਥਾਨ, ਪ੍ਰਭਨੂਰ ਕੌਰ ਨੇ ੯੩.੨ ਫੀਸਦੀ ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ, ਅਰਸ਼ਦੀਪ ਕੌਰ ਨੇ ੯੨.੪ ਫੀਸਦੀ ਅੰਕ ਪ੍ਰਾਪਤ ਕਰਕੇ ਛੇਵਾਂ ਸਥਾਨ ਹਰਮਨਜੋਤ ਕੌਰ ਨੇ ੯੨.੨ ਫੀਸਦੀ ਅੰਕ ਪ੍ਰਾਪਤ ਕਰਕੇ ਸੱਤਵਾ ਸਥਾਨ ਜਸ਼ਨਪ੍ਰੀਤ ਕੌਰ ਅਤੇ ਹਰਮਨਦੀਪ ਕੌਰ ਨੇ ਸਾਂਝੇ ਤੋਰ ਤੇ ੯੧.੮ ਫੀਸਦੀ ਅੰਕ ਪ੍ਰਾਪਤ ਕਰਕੇ ਅੱਠਵਾ ਸਥਾਨ ਅਤੇ ਹਰਮਨਜੋਤ ਕੌਰ ਨੇ ੯੧.੨ ਫੀਸਦੀ ਅੰਕ ਪ੍ਰਾਪਤ ਕਰਕੇ ਨੋਵਾਂ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਮੈਡਮ ਸ੍ਰੀ ਮਤੀ ਗੁਰਜੀਤ ਕੌਰ ਆਹਲੂਵਾਲੀਆ ਜੀ ਨੇ ਦਸਿਆ ਕਿ ਨਤੀਜਾ ੧੦੦ ਫੀਸਦੀ ਰਿਹਾ ਜਿਹਨਾਂ ਵਿੱਚੋਂ ੯੧.੨% ਵਿਦਿਆਰਥੀ ਪਹਿਲੇ ਦਰਜੇ ਨਾਲ ਪਾਸ ਹੋਏ ਅਤੇ ਕੋਈ ਵੀ ਵਿਦਿਅਰਥੀ ਫੇਲ ਨਹੀਂ ਹੋਇਆ ਅਤੇ ਨਾਂ ਹੀ ਕਿਸੇ ਵਿਦਿਆਰਥੀ ਦੀ ਕੋਈ ਕੰਪਾਡਮੈਂਟ ਆਈ ਹੈ।ਬੱਚਿਆ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਪਿੰ੍ਰਸੀਪਲ ਮੈਡਮ ਗੁਰਜੀਤ ਕੌਰ ਆਹਲੂਵਾਲੀਆ ਜੀ ਨੇ ਸਟਾਫ,ਵਿਦਿਆਰਥੀਆ ਅਤੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਭ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ।