ਸੀਜੀਸੀ ਲਾਂਡਰਾ ਨੇ ਨੈਸ਼ਨਲ ਆਨਲਾਈਨ ਫੈਕਲਟੀ ਵਿਕਾਸ ਪ੍ਰੋਗਰਾਮ ਕਰਵਾਇਆ
ਵਿਿਦਆਰਥੀਆਂ ਨੂੰ ਆਨਲਾਈਨ ਸਿੱਖਿਆ ਦੇ ਸਾਧਨਾਂ ਬਾਰੇ ਜਾਣੂ ਕਰਵਾਇਆ
ਆਨਲਾਈਨ ਸਿੱਖਿਆ ਪ੍ਰਣਾਲੀ ਦੇ ਵੱਖ ਵੱਖ ਸਾਧਨਾਂ ਬਾਰੇ ਕੀਤੀ ਵਿਚਾਰ ਚਰਚਾ
ਐਸ.ਏ.ਐਸ. ਨਗਰ: ਚੰਡੀਗੜ੍ਹ ਕਾਲਜ ਆਫ ਐਜੂਕੇਸ਼ਨ (ਸੀਜੀਸੀ ਲਾਂਡਰਾ) ਵਿਖੇ ਦੋ ਰੋਜ਼ਾ ਨੈਸ਼ਨਲ ਆਨਲਾਈਨ ਫੈਕਲਟੀ ਵਿਕਾਸ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ।ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਡਿਜ਼ੀਟਲ ਲਰਨਿੰਗ ਸਿੱਖਿਆ ਦੇ ਲਈ ਇੱਕ ਲਾਜ਼ਮੀ ਸਰੋਤ ਬਣ ਗਈ ਹੈ। ਅਦਾਰੇ ਵੱਲੋਂ ‘ਆਨਲਾਈਨ ਕੋਰਸ ਡਿਜ਼ਾਇਨ ਡਵੈਲਪਮੈਂਟ ਐਂਡ ਡਿਲਵਰੀ’ ਵਿਸ਼ੇ ਤੇ ਕਰਵਾਏ ਇਸ ਫੈਕਲਟੀ ਪ੍ਰੋਗਰਾਮ ਨੇ ਵਿਿਦਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਵਰਤੋਂ ਵਿੱਚ ਆਉਂਦੇ ਵੱਖ-ਵੱਖ ਆਨਲਾਈਨ ਸਾਧਨਾਂ (ਟੂਲਜ਼, ਸੋਮਿਆਂ) ਬਾਰੇ ਜਾਣੂ ਕਰਵਾਇਆ।ਇਸ ਆਨ ਲਾਈਨ ਸੈਸ਼ਨ ਵਿੱਚ ਤਾਮਿਲਨਾਡੂ, ਉੜੀਸਾ, ਹੈਦਰਾਬਾਦ, ਹਰਿਆਣਾ, ਦਿੱਲੀ ਅਤੇ ਕੋਇੰਬਟੂਰ ਸਣੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਤਕਰੀਬਨ 150 ਪ੍ਰਤੀਯੋਗੀਆਂ ਨੇ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਵਿੱਚ ਡਾ ਸਤਿੰਦਰ ਢਿੱਲੋਂ, ਉਪ ਪ੍ਰਧਾਨ (ਉੱਤਰ ਜ਼ੋਨ), ਕਾਊਂਸਿਲ ਫਾਰ ਟੀਚਰ ਐਜੂਕੇਸ਼ਨ ਫਾਊਂਡੇਸ਼ਨ (ਪੀਬੀ ਐਂਡ ਸੀਐਚਡੀ ਚੈਪਟਰ), ਸਾਬਕਾ ਡੀਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਪੁੱਜ ਕੇ ਹਾਜ਼ਰੀ ਲਗਾਈ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਉਤਸ਼ਾਹਿਤ ਕੀਤਾ।ਇਸ ਤੋਂ ਇਲਾਵਾ ਪੰਚ ਰਾਮਲੰਿਗਮ, ਆਈਐਨਐਸਪੀਏ, ਪ੍ਰਧਾਨ ਪਾਂਡੇਚਰੀ ਯੂਨੀਵਰਸਿਟੀ, ਪੁਡੂਚੇਰੀ ਨੇ ਵੀ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸੇ ਤਰ੍ਹਾਂ ਐਫਡੀਪੀ ਦੇ ਸਰੋਤ ਵਿਅਕਤੀਆਂ ਸਕੂਲ ਆਫ ਮੈਨੇਜਮੈਂਟ ਸਟੱਡੀਜ਼, ਹੈਦਰਾਬਾਦ ਯੂਨੀਵਰਸਿਟੀ (ਯੂਓਐਚ) ਡਾ. ਪੀ ਪੀ ਮਰੂਗਨ ਅਤੇ ਕੇਰਲਾ ਦੀ ਕੇਂਦਰੀ ਯੂਨੀਵਰਸਿਟੀ, ਕਾਸਰਾਗੌਡ ਕੇ ਥਿਆਗੂ, ਸਹਾਇਕ ਪ੍ਰੋਫੈਸਰ ਸਿੱਖਿਆ ਵਿਭਾਗ ਨੂੰ ਬੁਲਾਇਆ ਗਿਆ।
ਉਨ੍ਹਾਂ ਨੇ ਗੂਗਲ ਸਾਈਟ, ਓਪਨ ਐਜੂਕੇਸ਼ਨਲ ਸੋਮੇ ਅਤੇ ਮੂਡਲ ਸਾਈਟ ਸਣੇ ਹੋਰ ਕਈ ਸੰਬੰਧਿਤ ਵਿਿਸ਼ਆਂ ਤੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਚੰਡੀਗੜ੍ਹ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ ਸਨੇਹ ਬਾਂਸਲ ਅਤੇ ਚੰਡੀਗੜ੍ਹ ਕਾਲਜ ਆਫ ਇੰਜੀਨਿਅਰਿੰਗ ਦੇ ਮੇਜ਼ਬਾਨ ਕਾਲਜ ਤੋਂ ਸ੍ਰੀ ਨੀਰਜ ਸ਼ਰਮਾ ਨੇ ਵੀ ਇਸ ਆਨਲਾਈਨ ਸਿੱਖਿਆ ਦੇ ਮਹੱਤਵਪੂਰਨ ਪਹਿਲੂਆਂ ਤੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ।