ਨਸ਼ਿਆਂ ਤੋਂ ਬਚਣ ਦੀ ਦਿੱਤੀ ਨਸੀਹਤ
ਐਸ.ਏ.ਐਸ ਨਗਰ, 18 ਅਗਸਤ 2020: ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਤਿਆਗ ਕੇ ਆਪਣੀ ਸਿਹਤ ਵਲ ਧਿਆਨ ਦੇਵੇ ਅਤੇ ਖੇਡਾਂ ਵਿਚ ਰੁਚੀ ਦਿਖਾਵੇ ਇਹਨਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਯੋਜਨਾ ਕਮੇਟੀ ਮੋਹਾਲੀ ਦੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਨੇ ਅੱਜ ਇਥੇ ਆਪਣੇ ਦਫਤਰ ਵਿੱਚ ਯੂਥ ਕਲੱਬਾਂ, ਗ੍ਰਾਮ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਆਪਣੀ ਸਿਹਤ ਵਲ ਧਿਆਨ ਦੇਵੇ ਅੱਜ ਦੀ ਮੀਟਿੰਗ ਵਿੱਚ ਯੂਥ ਕਲੱਬ ਫਾਂਟਵਾ, ਜੰਡਪੁਰ, ਵੈਲਫੇਅਰ ਸੁਸਾਇਟੀ ਮੋਹਾਲੀ ਅਤੇ ਖਰੜ ਸ਼ਹਿਰ ਦੇ ਵਾਰਡ ਨੰਬਰ 4 ਦੇ ਵਸਨੀਕਾਂ ਨੇ ਅਪਣੇ ਮੁਹੱਲੇ ਦੇ ਵਿਕਾਸ ਕਾਰਜਾਂ ਅਤੇ ਕਲੱਬਾਂ ਦੇ ਨੁਮਾਇੰਦਿਆਂ ਨੇ ਖੇਡਾਂ ਦੇ ਸਮਾਨ ਦੀ ਮੰਗ ਕੀਤੀ ਇਸ ਮੌਕੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਨੇ ਉਪਰੋਕਤ ਮੰਗਾਂ ਦਾ ਪਹਿਲ ਦੇ ਆਧਾਰ ਤੇ ਹਲ ਕਰਨ ਦਾ ਭਰੋਸਾ ਦਿਵਾਇਆ ਇਸ ਮੌਕੇ ਗੁਰਿੰਦਰਪਾਲ ਸਿੰਘ ਬਿੱਲਾਂ ਵਾਈਸ ਚੇਅਰਮੈਨ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ, ਸ਼੍ਰੀ ਪੁਸ਼ਪਿੰਦਰ ਸ਼ਰਮਾ ਡਾਇਰੈਕਟਰ ਖਾਦੀ ਬੋਰਡ, ਹਰਪ੍ਰੀਤ ਸਿੰਘ ਜੰਡਪੁਰ, ਗੁਰਿੰਦਰ ਸਿੰਘ, ਗੋਬਿੰਦਰ ਚੀਮਾ, ਗੋਗੀ ਭੁੱਲਰ; ਗੁਰਚਰਨ ਸਿੰਘ ਫਾਂਟਵਾ,ਹਰਦੀਪ ਸਿੰਘ ਦੀਪਾ ਖਰੜ ਅਤੇ ਕੁਲਦੀਪ ਸਿੰਘ ਓਇੰਦ ਪੀ ਏ ਚੇਅਰਮੈਨ ਯੋਜਨਾ ਕਮੇਟੀ ਮੋਹਾਲੀ ਆਦਿ ਹਾਜ਼ਰ ਸਨ।