ਅਸ਼ੋਕ ਵਰਮਾ
ਬਠਿੰਡਾ, 05 ਜੁਲਾਈ 2020: ਪ੍ਰੋ ਰਮਨ ਇੱਕ ਸ਼ਾਇਰ, ਕਹਾਣੀਕਾਰ, ਆਲੋਚਕ ਤੇ ਸੁਯੋਗ ਅਧਿਆਪਕ ਸਨ। ਉਨਾਂ ਦੇ ਸੱਤ ਕਾਵਿ ਸੰਗ੍ਰਹਿ,ਇਕ ਕਹਾਣੀ ਸੰਗ੍ਰਹਿ,ਇਕ ਨਾਟਕ ਪੁਸਤਕ ਪ੍ਰਕਾਸਤਿ ਹੋਏ ਹਨ। ਸਾਹਿਤ ਸਿਰਜਣਾ ਦੇ ਨਾਲ ਉਨਾਂ ਸਾਹਿਤਕ ਸੰਸਥਾਵਾਂ ਵਿੱਚ ਵੀ ਭਰਵਾਂ ਯੋਗਦਾਨ ਪਾਇਆ ਹੈ। ਉਹ ਪੂਰੀ ਸਰਗਰਮੀ ਨਾਲ ਕੰਮ ਕਰ ਰਹੇ ਸਨ। ਉਨਾਂ ਦੀ ਬੇਵਕਤ ਮੌਤ ਨਾਲ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ। ਅਸੀਂ ਇਕ ਨਫੀਸ ਇਨਸਾਨ ਦੇ ਤੁਰ ਜਾਣ ਤੇ ਡੂੰਘੇ ਦੁੱਖ ਦਾ ਇਜਹਾਰ ਕਰਦੇ ਹਾਂ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਪ੍ਰਧਾਨ ਜੇ ਸੀ ਪਰਿੰਦਾ, ਜਨਰਲ ਸਕੱਤਰ ਰਣਬੀਰ ਰਾਣਾ ਨੇ ਕੀਤਾ। ਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਜਗਦੀਸ਼ ਸਿੰਘ ਘਈ, ਗੁਰਦੇਵ ਖੋਖਰ, ਜਸਪਾਲ ਮਾਨਖੇੜਾ, ਦਮਜੀਤ ਦਰਸ਼ਨ,ਡਾ. ਰਵਿੰਦਰ ਸਿੰਘ ਸੰਧੂ, ਰਣਜੀਤ ਗੌਰਵ, ਭੋਲਾ ਸਿੰਘ ਸ਼ਮੀਰੀਆ,ਅਮਨ ਦਾਤੇਵਾਸੀਆ,ਕਾ. ਜਰਨੈਲ ਭਾਈਰੂਪਾ, ਨੰਦ ਸਿੰਘ ਮਹਿਤਾ,ਦਿਲਬਾਗ ਸਿੰਘ,ਅਮਰ ਸਿੰਘ ਸਿੱਧੂ,ਸੇਵਕ ਸ਼ਮੀਰੀਆ, ਪਿ੍ੰਸੀਪਲ ਜਸਵੀਰ ਸਿੰਘ ਢਿੱਲੋਂ,ਜਸਪਾਲ ਜੱਸੀ ਨੇ ਪ੍ਰੋ. ਰਮਨ ਨੂੰ ਸਰਧਾਂਜਲੀ ਭੇਟ ਕੀਤੀ। ਸਾਹਿਤ ਸਭਿਆਚਾਰ ਮੰਚ ਵੱਲੋਂ ਕਹਾਣੀਕਾਰ ਅਤਰਜੀਤ, ਕੁਲਦੀਪ ਬੰਗੀ, ਅਮਰਜੀਤ ਜੀਤ, ਜਸਵਿੰਦਰ ਜਸ,ਮਾ. ਕਰਨੈਲ ਟੀਚਰਜ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਵੀ ਪ੍ਰੋ. ਰਮਨ ਦੀ ਬੇਵਕਤ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ।ਡਾ. ਲਾਭ ਸਿੰਘ ਖੀਵਾ,ਡਾ. ਜੀਤ ਸਿੰਘ ਜੋਸੀ, ਹਰਬੰਸ ਸਿੰਘ ਬਰਾੜ,ਹਰਦੀਪ ਢਿੱਲੋਂ , ਆਤਮਾ ਰਾਮ ਰੰਜਨ, ਦਰਸ਼ਨ ਜੋਗਾ, ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਬਲਜੀਤ ਪਾਲ ਸਿੰਘ ਨੇ ਵੀ ਦੁੱਖ ਜਤਾਇਆ ਹੈ।