ਪਠਾਨਕੋਟ, 2 ਅਕਤੂਬਰ, 2017 : ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਸ਼੍ਰੀ ਮਨੋਰੰਜਨ ਕਾਲੀਆ ਨੇ ਅੱਜ ਪੱਤਰਕਾਰ ਵਾਰਤਾ ਵਿਚ ਗੁਰਦਾਸਪੂਰ ਸੰਸਦੀ ਖੇਤਰ ਤੋਂ ਲੜ ਰਹੇ ਸੁਨੀਲ ਜਾਖੜ ਤੋਂ ਪੰਜ ਵੱਡੇ ਸਵਾਲ ਕਰਕੇ ਉਨ੍ਹਾਂ ਨੂੰ ਕਟਘਰੇ ਵਿਚ ਖੜਾ ਕਰ ਦਿੱਤਾ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸੂਬਾ ਮੀਤ ਪ੍ਰਧਾਨ ਅਨਿਲ ਸਰੀਨ, ਸੂਬਾ ਸਕੱਤਰ ਵਿਨੀਤ ਜੋਸ਼ੀ ਅਤੇ ਸੋਸ਼ਲ ਮੀਡੀਆ ਪ੍ਰਮੁੱਖ ਅਮਿਤ ਤਨੇਜਾ, ਮੀਡੀਆ ਪ੍ਰਭਾਰੀ ਪ੍ਰਦੀਪ ਰੈਨਾ ਮੌਜੂਦ ਸਨ।
ਸ਼੍ਰੀ ਕਾਲੀਆ ਨੇ ਵਿਕਾਸ ਦੇ ਮੁੱਦੇ 'ਤੇ ਜਾਖੜ ਨੂੰ ਘੇਰਦਿਆਂ ਕਿਹਾ ਕਿ ਗੁਰਦਾਸਪੂਰ ਦੀ ਚੋਣ ਸਭਾਵਾਂ ਵਿਚ ਸੁਨੀਲ ਜਾਖੜ ਇਸ ਖੇਤਰ ਵਿਚ ਵਿਕਾਸ ਕਰਵਾਉਣ ਦੇ ਵੱਡੇ ਵੱਡੇ ਦਾਵੇ ਕਰ ਰਹੇ ਹਨ, ਲੇਕਿਨ ਸਾਰੀਆਂ ਨੂੰ ਮਾਲੂਮ ਹੈ ਕਿ ਬੀਤੇ 45 ਸਾਲਾਂ ਤੋਂ ਜਾਖੜ ਪਰਿਵਾਰ ਸੱਤਾ ਦੇ ਵੱਡੇ ਆਹੁਦਿਆਂ 'ਤੇ ਰਹਿਣ ਦੇ ਬਾਵਜੂਦ ਉਨ੍ਹਾਂ ਦੇ ਅਪਣੇ ਗ੍ਰਹਿ ਖੇਤਰ ਅਬੋਹਰ ਵਾਸੀ ਹਾਲੇ ਤੱਕ ਪੀਣ ਦੇ ਸਾਫ ਪਾਣੀ ਨੂੰ ਹੀ ਤਰਸ ਰਹੇ ਹਨ। ਹਾਲੇ ਤੱਕ ਉਹ ਇਕ ਸਰਕਾਰੀ ਕਾਲਜ ਦੀ ਸਥਾਪਨਾ ਹੀ ਨਹੀਂ ਕਰਵਾ ਪਾਏ। ਰੋਜ਼ਗਾਰ ਦੇ ਲਈ ਉਦਯੋਗਾਂ ਦੀ ਸਥਾਪਨਾ ਤਾਂ ਦੂਰ, ਪਹਿਲਾਂ ਤੋਂ ਸਥਾਪਿਤ ਦੋ ਵੱਡੇ ਉਦਯੋਗ ਇਨ੍ਹਾਂ ਦੇ ਕਾਰਜਕਾਲ ਵਿਚ ਬੰਦ ਹੋ ਗਏ ਹਨ। ਅਬੋਹਰ ਦੇ ਲੋਕ ਹਾਲੇ ਵੀ ਮੂਲਭੂਤ ਸੁਵਿਧਾਵਾਂ ਨੂੰ ਤਰਸ ਰਹੇ ਹਨ।
ਸ਼੍ਰੀ ਕਾਲੀਆ ਨੇ ਮੌਜੂਦਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਰੇਤ ਅਤੇ ਬਜਰੀ ਦੇ ਵੱਧਦੇ ਰੇਟਾਂ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਸੁਨੀਲ ਜਾਖੜ ਬੀਤੇ ਵਿਧਾਨਸਭਾ ਵਿਚ ਜਦੋਂ ਵਿਰੋਧੀ ਦਲ ਦੇ ਆਗੂ ਸਨ, ਉਦੋਂ ਉਹ ਰੇਤ ਦ ਰੇਟਾਂ ਨੂੰ ਲੈਕੇ ਵਿਧਾਨਸਭਾਵਾਂ ਵਿਚ ਜ਼ਮੀਨ-ਆਸਮਾਂ ਇਕ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ ਸਨ, ਜਦੋਂਕਿ ਹੁਣ ਰੇਤ ਅਤੇ ਬਜਰੀ ਦੇ ਦਾਮ ਇਨ੍ਹੇ ਵੱਧ ਗਏ ਹਨ ਕਿ ਉਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ, ਉਦੋਂ ਸੁਨੀਲ ਜਾਖੜ ਚੁੱਪ ਕਿਉਂ ਹਨ। ਇਨ੍ਹਾਂ ਹੀ ਨਹੀਂ ਸ਼੍ਰੀ ਕਾਲੀਆ ਨੇ ਕਾਂਗਰਸ ਸਰਕਾਰ ਦੇ ਇਕ ਮੰਤਰੀ ਅਤੇ 11 ਐਮਐਲਏਜ ਦੇ ਰਿਸ਼ਤੇਦਾਰਾਂ ਦੀ ਰੇਤ ਮਾਈਨਿੰਗ ਦੇ ਮਾਮਲੇ ਵਿਚ ਸ਼ਮੂਲਿਅਤ ਦੇ ਬਾਰੇ ਵਿਚ ਚੁੱਪੀ ਧਾਰਣ 'ਤੇ ਵੀ ਸਵਾਲ ਚੁੱਕੇ। ਸ਼੍ਰ੍ਰੀ ਕਾਲੀਆ ਦਾ ਕਹਿਣਾ ਸੀ ਕਿ ਬੀਤੀ ਵਿਧਾਨਸਭਾ ਵਿਚ ਸੁਨੀਲ ਜਾਖੜ ਅਕਸਰ ਸੱਤਾ ਪੱਖੀ ਆਗੂਆਂ 'ਤੇ ਬੇਕਾਰ ਦੇ ਦੋਸ਼ ਲਗਾਉਂਦੇ ਰਹੇ ਹਨ, ਲੇਕਿਨ ਹੁਣ ਕਾਂਗਰਸੀ ਮੰਤਰੀ ਉਹ ਵਿਧਾਇਕਾਂ 'ਤੇ 'ਤੇ ਲੱਗ ਰਹੇ ਖੁੱਲੇ ਦੋਸ਼ਾਂ ਦੇ ਬਾਰੇ ਸੁਨੀਲ ਜਾਖੜ ਚੁੱਪ ਕਿਉਂ ਹਨ।
ਸ਼੍ਰੀ ਕਾਲੀਆ ਨੇ ਹਾਲ ਹੀ ਵਿਚ ਜਾਰੀ ਹੱਕ ਕਮੇਟੀ ਰਿਪੋਰਟ ਹਕ ਕਮੇਟੀ ਰਿਪੋਰਟ 'ਤੇ ਵੀ ਸਵਾਲਿਆ ਨਿਸ਼ਾਨ ਲਗਾਉਂਦੇ ਹੋਏ ਸੁਨੀਲ ਜਾਖੜ ਤੋਂ ਪੁੱਛਿਆ ਕਿ ਕੀ ਉਹ ਇਸ ਰਿਪੋਰਟ ਨਾਲ ਸਹਮਤੀ ਹਨ, ਜਿਸ ਵਿਚ ਬਿਜਲੀ ਸਬਸਿਡੀ ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ ਗਈ ਹੈ, ਖਾਸਕਰ ਉਨ੍ਹਾਂ ਕਿਸਾਨਾਂ ਦੀ ਜਿਨ੍ਹਾਂ ਦੇ ਕੋਲ ਦੱਸ ਏਕੜ ਤੋਂ ਜਿਆਦਾ ਭੂਮੀ ਹੈ। ਸ਼੍ਰੀ ਕਾਲੀਆ ਨੇ ਸਵਾਲ ਕੀਤਾ ਕਿ ਕੀ ਸਰਕਾਰ ਦਾ ਇਹ ਪਿੱਛਲੇ ਦਰਵਾਜੇ ਤੋਂ ਕਿਸਾਨੀ 'ਤੇ ਬਿਜਲੀ ਬਿਲ ਥੋਪਣ ਦਾ ਹਮਲਾ ਤਾਂ ਨਹੀਂ ਹੈ। ਕਾਲੀਆ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਕਿਸਾਨਾਂ ਦੇ ਬਿਜਲੀ ਬਿਲ ਵੀ ਮਾਫ ਕੀਤੇ ਜਦੋਂਕਿ ਮੌਜੂਦਾ ਸਰਕਾਰ ਇਕ ਪਾਸੇ ਕਿਸਾਨਾਂ ਨੂੰ ਕਰਜ਼ਾ ਮਾਫ ਕਰਨ ਦਾ ਲਾਲੀਪਾਪ ਦੇ ਰਹੀ ਹੈ, ਜਦੋਂਕਿ ਦੂਜੇ ਪਾਸੇ ਕਿਸਾਨਾਂ 'ਤੇ ਬਿਜਲੀ ਦੇ ਬਿਲ ਦੇ ਰੂਪ ਵਿਚ ਆਰਥਿਕ ਬੋਝ ਥੋਪਣ ਦਾ ਕਾਰਜ ਕਰ ਰਹੀ ਹੈ।
ਸ਼੍ਰੀ ਕਾਲੀਆ ਨੇ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦਾ ਨੋਟਿਫਿਕੇਸ਼ਨ ਜਾਰੀ ਕਰਨ ਬਾਰੇ ਵੀ ਸਵਾਲ ਚੁਕਿਆ ਸ਼੍ਰੀ ਕਾਲੀਆ ਦਾ ਕਹਿਣਾ ਸੀ ਕਿ ਹੁਣ ਜਦੋਂ ਗੁਰਦਾਸਪੂਰ ਸੰਸਦੀ ਖੇਤਰ ਵਿਚ ਜ਼ਿਮਨੀ ਚੋਣ ਹੋਣ ਜਾ ਰਿਹਾ ਹੈ, ਤਾਂ ਅਜਿਹੇ ਸਮੇਂ ਵਿਚ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਐਲਾਨ ਕੀਤੇ ਜਾਣਾ ਚੋਣ ਜਾਬਤਾ ਦਾ ਉਲੰਘਣ ਨਹੀਂ ਹੈ। ਉਨ੍ਹਾਂ ਇਸ ਮਾਮਲੇ ਵੀ ਸੁਨੀਲ ਜਾਖੜ ਨੂੰ ਘੇਰਦਿਆਂ ਕਿਹਾ ਕਿ ਸੁਨੀਲ ਜਾਖੜ ਹੁਣ ਕਾਂਗਰਸ ਸਰਕਾਰ ਨੂੰ ਇਹ ਨੋਟਿਫਿਕੇਸ਼ਨ ਜਾਰੀ ਨਾ ਕਰਨ ਦਾ ਦਬਾਅ ਕਿਉਂ ਨਹੀਂ ਬਣਾ ਰਿਹਾ।