ਅਸ਼ੋਕ ਵਰਮਾ
ਮਾਨਸਾ, 23 ਅਗਸਤ 2020 - ਮਾਨਸਾ ਪੁਲਿਸ ਬਿਨਾਂ ਮਾਸਕ ਪਹਿਨਿਆਂ ਸੜਕਾਂ ਤੇ ਉੱਤਰਨ ਵਾਲਿਆਂ ਖਿਲਾਫ ਸਖਤ ਹੋ ਗਈ ਹੈ। ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ, ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਫੈਲਣ ਤੋਂ ਰੋੋਕਣ ਸਬੰਧੀ ਮਾਨਸਾ ਪੁਲਿਸ ਵੱਲੋੋਂ ਮਾਸਕ ਪਹਿਨ ਕੇ ਰੱਖਣ ਦੀ ਅਹਿਮੀਅਤ ਤੋੋਂ ਜਾਣੂ ਕਰਵਾਉਣ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ।
ਕੋਵਿਡ-19 ਨੂੰ ਅੱਗੇ ਫੈਲਣ ਤੋੋਂ ਰੋੋਕਣ ਸਬੰਧੀ ਮਾਨਸਾ ਪੁਲਿਸ ਵੱਲੋੋਂ ਸੁਰੂ ਕੀਤੀ ਮੁਹਿੰਮ ਦੌੌਰਾਨ ਬਿਨਾ ਮਾਸਕ 11974 ਤੋੋਂ ਵੱਧ ਵਿਆਕਤੀਆਂ ਨੂੰ ਮਾਸਕ ਵੰਡੇ ਗਏ ਹਨ। ਇਸਤੋੋਂ ਇਲਾਵਾ ਅਣਗਹਿਲੀ ਕਰਨ ਵਾਲੇ 1898 ਵਿਅਕਤੀਆਂ ਨੂੰ ਚਿਤਾਵਨੀ ਵਜੋੋਂ ਕੁਝ ਸਮਾਂ ਰੋੋਕ ਕੇ ਵੀ ਰੱਖਿਆ ਗਿਆ ਹੈ ਅਤੇ ਵਾਰ ਵਾਰ ਉਲੰਘਣਾਂ ਕਰਨ ਵਾਲੇ 1243 ਵਿਆਕਤੀਆਂ ਦੇ ਚਲਾਣ ਕੱਟ ਕੇ 6,21,500/-ਰੁਪਏ ਜੁਰਮਾਨਾਂ ਵੀ ਵਸੂਲਿਆ ਹੈ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਫੈਲਣ ਤੋਂ ਰੋੋਕਣ ਸਬੰਧੀ ਮਾਨਸਾ ਪੁਲਿਸ ਵੱਲੋੋਂ ਨਿਰੰਤਰ ਯਤਨ ਜਾਰੀ ਹਨ। ਉਨਾਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਕਿ ਜਿਲਾ ਮਾਨਸਾ ਵਿਖੇ ਮਿਤੀ 23ਮਾਰਚ ਨੂੰ ਲਗਾਏ ਗਏ ਕਰਫਿਊ/ਲਾਕਡਾਊਨ ਸਬੰਧੀ ਜਾਰੀ ਹੋੋਈਆ ਹਦਾਇਤਾਂ/ਹੁਕਮਾਂ ਦੀ ਉਲੰਘਣਾਂ ਸਬੰਧੀ ਅ/ਧ 188 ਹਿੰ:ਦੰ: ਤਹਿਤ ਹੁਣ ਤੱਕ ਕੁੱਲ 234 ਮੁਕੱਦਮੇ ਦਰਜ਼ ਹੋੋਏ ਹਨ, ਜਿਹਨਾਂ ਵਿੱਚ 499 ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ 61 ਵਹੀਕਲਾਂ ਨੂੰ ਕਬਜਾ ਪੁਲਿਸ ਵਿੱਚ ਅਤੇ ਅ/ਧ 207 ਮੋਟਰ ਵਹੀਕਲ ਐਕਟ ਦੀ ਉਲੰਘਣਾਂ ਸਬੰਧੀ 706 ਵਹੀਕਲਾਂ ਨੂੰ ਬੰਦ ਕੀਤਾ ਗਿਆ ਹੈ।
ਇਸੇ ਤਰ੍ਹਾਂ ਮਾਸਕ ਨਾ ਪਹਿਨਣ ਸਬੰਧੀ 15316 ਚਲਾਣ ਕਰਕੇ 66,51,100/-ਰੁਪਏ ਜੁਰਮਾਨਾ, ਜਨਤਕ ਥਾਵਾਂ ਤੇ ਥੁੱਕਣ ਵਾਲਿਆ ਦੇ 868 ਚਲਾਣ ਕਰਕੇ 1,24,100/-ਰੁਪਏ ਜੁਰਮਾਨਾਂ, ਸੋੋਸ਼ਲ ਡਿਸਟੈਸਿੰਗ ਦੀ ਉਲੰਘਣਾਂ ਸਬੰਧੀ 15 ਚਲਾਣ ਕਰਕੇ 31,000/-ਰੁਪਏ ਜੁਰਮਾਨਾਂ ਅਤੇ ਹੋੋਮ ਕੁਰੈਂਟਾਈਨ ਵਾਇਓਲੇਸ਼ਨ ਸਬੰਧੀ 7 ਚਲਾਣ ਕਰਕੇ 14,000/-ਰੁਪਏ ਜੁਰਮਾਨਾ ਵਸੂਲ ਕੇ ਜਿਲਾ ਮੈਜਿਸਟਰੇਟ ਮਾਨਸਾ ਜੀ ਵੱਲੋੋਂ ਸਮੇਂ ਸਮੇਂ ਸਿਰ ਜਾਰੀ ਕੀਤੇ ਰੋੋਕੂ ਹੁਕਮਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।