ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 15 ਅਗਸਤ, 2020 :- ਭਾਰਤ ਦੇ 74ਵੇਂ ਆਜਾਦੀ ਦਿਹਾੜੇ ਦੇ ਮੌਕੇ ਤੇ ਮੇਅਰ ਕਰਮਜੀਤ ਸਿੰਘ ਵੱਲੋਂ ਨਗਰ ਨਿਗਮ, ਅੰਮ੍ਰਿਤਸਰ ਦੇ ਮੁੱਖ ਦਫ਼ਤਰ ਰਣਜੀਤ ਅਵੀਨਿਊ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਪੰਜਾਬ ਪੁਲਿਸ ਤੇ ਫਾਇਰ ਬ੍ਰਿਗੇਡ ਦੇ ਦਸਤੇ ਵੱਲੋਂ ਸਲਾਮੀ ਦਿੱਤੀ ਗਈ।। ਇਸ ਤੋਂ ਪਹਿਲਾਂ ਮੇਅਰ ਕਰਮਜੀਤ ਸਿੰਘ ਦਾ ਨਗਰ ਨਿਗਮ ਦੇ ਮੁੱਖ ਦਫ਼ਤਰ ਵਿਖੇ ਪਹੁੰਚਣ ਤੇ ਕਮਿਸ਼ਨਰ ਕੋਮਲ ਮਿੱਤਲ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਸਮੂਹ ਕੌਂਸਲਰ ਸਾਹਿਬਾਨ, ਨਗਰ ਨਿਗਮ ਦੇ ਆਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਗੁਲਦਸਤੇ ਦੇਕੇ ਨਿੱਘਾ ਸਵਾਗਤ ਕੀਤਾ ਗਿਆ।। ਪਹਿਲਾਂ ਮੇਅਰ ਕਰਮਜੀਤ ਸਿੰਘ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟ੍ਰੀਯ ਗਾਨ ਦੇ ਨਾਲ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ।। ਇਸ ਉਪਰੰਤ ਮੇਅਰ ਵੱਲੋਂ ਪਰੇਡ ਦਾ ਮੁਆਇਨਾ ਕੀਤਾ ਗਿਆ। ਪੰਡਾਲ ਵਿਚ ਮੌਜੂਦ ਕੌਸਲਰ ਸਾਹਿਬਾਨ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਮੇਅਰ ਕਰਮਜੀਤ ਸਿੰਘ ਨੇ ਸਭ ਤੋਂ ਪਹਿਲਾਂ ਸਾਰਿਆ ਨੂੰ ਭਾਰਤ ਦੇ 74ਵੇਂ ਅਜਾਦੀ ਦਿਹਾੜੇ ਦੀ ਲੱਖ-ਲੱਖ ਵਧਾਈ ਦਿੱਤੀ ਅਤੇ ਉਹਨਾ ਅਜਾਦੀ ਘੁਲਾਟੀਆਂ ਦਾ ਧੰਨਵਾਦ ਕੀਤਾ ਜਿਨ•ਾ ਕਰਕੇ ਅੱਜ ਦੇਸ਼ ਆਜਾਦੀ ਮਾਣ ਰਿਹਾ ਹੈ।। ਇਸ ਮੌਕੇ ਤੇ ਮੇਅਰ ਨੇ ਕਿਹਾ ਕਿ ਸਾਨੂੰ ਅੱਜ ਲੋੜ ਹੈ ਆਪਣੇ ਬੱਚਿਆ ਨੂੰ ਇਹ ਦੱਸਣ ਦੀ ਕਿ ਇਸ ਆਜਾਦੀ ਨੂੰ ਹਾਸਲ ਕਰਨ ਲਈ ਕਿੰਨ•ੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਹਨ ਅਤੇ ਇਸ ਨੂੰ ਸੰਭਾਲਣਾ ਸਾਡੇ ਸਾਰਿਆ ਦਾ ਫਰਜ਼ ਹੈ।। ਉਹਨਾ ਕਿਹਾ ਕਿ ਅੱਜ ਦੇਸ਼ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨਾਲ ਝੂਜ ਰਿਹਾ ਹੈ ਅਤੇ ਅਸੀਂ ਮਾਨਯੋਗ ਮੁੱਖਮੰਤਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਧੰਨਵਾਦੀ ਹਾਂ ਜ਼ਿਨ•ਾਂ ਦੀ ਰਹਿਨੁਮਾਈ ਹੇਠ ਅਸੀਂ ਸਾਰੇ ਪਬਲਿਕ ਨੁਮਾਇੰਦੇ ਅਤੇ ਅਧਿਕਾਰੀ-ਕਰਮਚਾਰੀ ਦਿਨ-ਰਾਤ ਜਨਤਾ ਦੀ ਸੇਵਾ ਲਈ ਲੱਗੇ ਹੋਏ ਹਾਂ ਤਾ ਜੋ ਇਸ ਭਿਆਨਕ ਬਿਮਾਰੀ ਨੂੰ ਫੈਲਣ ਤੋਂ ਰੋਕਿਆਂ ਜਾ ਸਕੇ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਮਿਲ ਸਕੇ। ਉਹਨਾ ਉਚੇਚੇ ਤੋਰ ਤੇ ਸਿਹਤ ਵਿਭਾਗ ਦੇ ਸਫਾਈ ਸੈਨਿਕਾਂ ਵੱਲੋਂ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਵੱਲੋਂ ਨਿਭਾਈ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸੇ ਕਰਕੇ ਇਸ ਸਮਾਰੋਹ ਵਿਚ ਸਿਰਫ ਸਫਾਈ ਸੈਨਿਕਾਂ ਅਤੇ ਸੀਵਰਮੈਨਾਂ ਨੂੰ ਸ਼ੀਲਡ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।। ਇਸ ਉਪਰੰਤ ਕਮਿਸ਼ਨਰ ਕੋਮਲ ਮਿੱਤਲ ਅਤੇ ਸਮਾਰੋਹ ਵਿਚ ਮੌਜੂਦ ਕੌਂਸਲਰ ਸਾਹਿਬਾਨ ਵੱਲੋਂ ਇਸ ਕੋਵਿਡ-19 ਕਰੋਨਾ ਵਾਇਰਸ ਮਹਾਮਾਰੀ ਦੌਰਾਣ ਮੇਅਰ ਕਰਮਜੀਤ ਸਿੰਘ ਵੱਲੋਂ ਸਹਿਰਵਾਸੀਆਂ ਦੀ ਸੇਵਾ ਵਿਚ ਉਹਨਾਂ ਵੱਲੋਂ ਕੀਤੇ ਗਏ ਸ਼ਲਾਘਾਯੋਗ ਕੰਮ ਲਈ ਸਨਮਾਨ ਚਿੰਨ• ਦੇ ਕੇ ਸਨਮਾਇਤ ਕੀਤਾ ਗਿਆ।।
ਅੱਜ ਦੇ ਇਸ ਸਮਾਰੋਹ ਦੇ ਮੌਕੇ ਤੇ ਡਿਪਟੀ ਮੇਅਰ ਯੂਨਸ ਕੁਮਾਰ, ਸੀਨੀਅਰ ਕੌਂਸਲਰ ਮਹੇਸ਼ ਖੰਨਾ, ਦਲਬੀਰ ਸਿੰਘ ਮੰਮਣਕੇ, ਜਤਿੰਦਰ ਕੌਰ ਸੋਨੀਆ, ਸਕੱਤਰ ਸਿੰਘ ਬੱਬੂ, ਮੋਹਨ ਸਿੰਘ ਮਾੜੀਮੇਘਾ, ਨਵਦੀਪ ਸਿੰਘ ਹੁੰਦਲ ਤੋਂ ਇਲਾਵਾ ਰਾਮ ਬਲੀ, ਸਤੀਸ਼ ਬੱਲੂ, ਸਰਬੀਤ ਸਿੰਘ ਲਾਟੀ, ਦੀਪਕ ਕੁਮਾਰ ਰਾਜੂ, ਵਨੀਤ ਗੁਲਾਟੀ, ਸ਼ਵੀ ਢਿੱਲੋਂ, ਜਸਵਿੰਦਰ ਸਿੰਘ ਸ਼ੇਰਗਿੱਲ, ਵਿਜੈ ਉੱਮਟ, ਬੋਬੀ, ਅਨੇਕ ਸਿੰਘ ਆਦਿ ਸ਼ਾਮਿਲ ਹੋਏ।
ਮੇਅਰ ਦਫ਼ਤਰ।