ਪੰਜਾਬ ਅਚੀਵਮੈਂਟ ਸਰਵੇ ਸਬੰਧੀ ਜਿਲ੍ਹਾ ਸਿੱਖਿਆ ਅਧਿਕਾਰੀ ਨੇ ਕੀਤੀ ਵੀਡਿa ਕਾਨਫਰੈਂਸ
ਨਵਾਂਸ਼ਹਿਰ 05 ਅਗਸਤ 2020: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾ ਵਿੱਚ ਪੜਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਦੇਖ-ਰੇਖ ਵਿੱਚ ਹੋਣ ਵਾਲੇ ਇਸ ਸਰਵੇਖਣ ਦੀ ਤਿਆਰੀ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ "ਪੰਜਾਬ ਪ੍ਰਾਪਤੀ ਸਰਵੇਖਣ" ਸਬੰਧੀ ਸਿੱਖਿਆ ਵਿਭਾਗ ਨਾਲ ਜੁੜੇ ਉੱਚ ਅਧਿਕਾਰੀਆਂ ਨਾਲ ਵੀਡਿa ਕਾਨਫਰੈਂਸ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਪਵਨ ਕੁਮਾਰ ਨੇ ਦੱਸਿਆ ਕਿ ਸਰਵੇਖਣ ਚ ਚਲੰਤ ਵਿਦਿਅਕ ਸੈਸ਼ਨ ੨੦੨੦-੨੧ ਦੌਰਾਕ ਰਾਜ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਵਿਦਿਅਕ ਗੁਣਵੱਤਾ ਦੀ ਪਰੱਖ ਕੀਤੀ ਜਾਵੇਗੀ।ਇਸ ਸਰਵੇਖਣ ਦੀ ਸ਼ੁਰੂਆਤ ਅਗਸਤ ਮਹੀਨੇ ਵਿੱਚ ਹੋਣ ਵਾਲੇ ਪ੍ਰਸ਼ਨੋਤਰੀ ਨਾਲ ਹੋਵੇਗੀ ਅਤੇ ਇਸ ਤੋਂ ੧੫ ਦਿਨ ਬਾਅਦ ਫਿਰ ਸਰਵੇਖਣ ਸਬੰਧੀ "ਕੁਇਜ ਪ੍ਰੋਗਰਾਮ" ਹੋਵੇਗਾ।ਸਤੰਬਰ ਮਹੀਨੇ ਵਿੱਚ ਵਿਦਿਆਰਥੀਆਂ ਦਾ ਪਹਿਲਾ ਮੌਕ ਟੈਸਟ ਹੋਵੇਗਾ। ਦੂਸਰਾ ਮੌਕ ਟੈਸਟ ਅਕਤੂਬਰ ਅਤੇ ਤੀਸਰਾ ਟੈਸਟ ਨਵੰਬਰ ਮਹੀਨੇ ਵਿੱਚ ਨੇਪਰੇ ਚੜੇਗਾ। ਇਸ ਸਰਵੇਖਣ ਲਈ ਕੋਈ ਅਲਗ ਪਾਠਕ੍ਰਮ ਨਹੀ ਹੋਵੇਗਾ।ਇਹ ਪਹਿਲਾ ਤੋਂ ਪੜ ਰਹੇ ਵਿਸ਼ਿਆ ਦੇ ਪਾਠ ਕ੍ਰਮ ਦੇ ਆਧਾਰ ਤੇ ਹੀ ਹੋਵੇਗਾ।ਇਸ ਸਰਵੇਖਣ ਲਈ ਜਮਾਤਵਾਰ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ।ਜਿਸ ਤਹਿਤ ਪ੍ਰਾਇਮਰੀ ਜਮਾਤਾਂ ਦੇ ਸਾਰੇ ਵਿਸ਼ੇ ਲਏ ਜਾਣਗੇ।
ਉੱਪ ਜਿਲ੍ਹਾ ਸਿੱਖਿਆ ਅਫਸਰ ਛੋਟੂਰਾਮ ਅਤੇ ਜਿਲ੍ਹਾ ਕੋਆਰਡੀਨੇਟਰ "ਪੜੋ ਪੰਜਾਬ-ਪੜਾa ਪੰਜਾਬ" ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸਰਵੇ ਦੀ ਸਫਲਤਾ ਲਈ ਸਬੰਧਤ ਬਲਾਕ ਸਿੱਖਿਆ ਅਫਸਰ , ਸਿੱਖਿਆ ਸੁਧਾਰ ਟੀਮਾਂ, "ਪੜੋ ਪੰਜਾਬ-ਪੜਾa ਪੰਜਾਬ" ਟੀਮ , ਸੀ.ਐਚ.ਟੀ., ਸਕੂਲ ਮੁੱਖੀ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਤੇ ਉਤਸ਼ਾਹਿਤ ਕਰਨ ਦੀ ਜਿੰਮੇਵਾਰੀ ਸੌਪੀ ਗਈ ਹੈ। ਸਰਵੇਖਣ ਸਬੰਧੀ ਸਾਰੇ ਵਿਭਾਗ ਦੇ ਰਿਸੋਰਸ ਪਰਸਨ ਅਧਿਆਪਕਾਂ ਨੂੰ ਸਿਖਲਾਈ ਦੇਣਗੇ ਅਤੇ ਅਧਿਆਪਕਾਂ ਦੁਆਰਾ ਅੱਗੇ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਭਾਗ ਲੈਣ ਲਈ ਪ੍ਰੇਰਿਤ ਕਰਨਗੇ।ਸਰਵੇਖਣ ਦੀ ਤਿਆਰੀ ਲਈ ਨਮੁਨੇ ਵੱਜੋਂ ਪ੍ਰਸ਼ਨੋਤਰੀ ਸਬੰਧੀ ਸਹਾਇਕ ਸਮੱਗਰੀ ਵਿਭਾਗ ਵੱਲੋਂ ਆਨ-ਲਾਈਨ ਮੁਹੱਇਆ ਕਰਵਾਈ ਜਾਵੇਗੀ।ਇਸ ਤੋਂ ਇਲਾਵਾ ਬੱਚਿਆਂ ਅਤੇ ਅਧਿਆਪਕਾਂ ਨੂੰ ਇਸ ਸਰਵੇਖਣ ਸਬੰਧੀ ਵੱਖ-ਵੱਖ ਸਾਧਨਾ ਰਾਹੀਂ ਜਾਗਰੂਕ ਕੀਤਾ ਜਾਵੇਗਾ। ਇਸ ਸਰਵੇਖਣ ਦਾ ਮੁੱਖ ਮੰਤਵ ਵਿਭਾਗ ਵੱਲੋਂ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੁੰ ਹਰ ਪੱਖੋ ਕੇਂਦਰ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੀ ਤਿਆਰੀ ਕਰਵਾਉਣਾ ਹੈ।
ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਗੁਰਦਿਆਲ ਸਿੰਘ ਸੋਸ਼ਲ ਮੀਡੀਆ ਕੋਆਰਡੀਨੇਟਰ, ਨਲਕਮਲ ਸਹਾਇਕ ਕੋਆਰਡੀਨੇਟਰ ਪਪਪਪ, ਸਮੂਹ ਬੀ.ਪੀ.ਈ.ਓਜ ਅਤੇ ਵੱਖ ਵੱਖ ਬਲਾਕਾਂ ਦੇ ਅਧਿਆਪਕ ਹਾਜਰ ਸਨ।