ਹਰੀਸ਼ ਕਾਲੜਾ
- ਸ਼੍ਰੋਮਣੀ ਅਕਾਲੀ ਦਲ ਲਾ ਮਿਸਾਲ ਜਿੱਤ ਦਰਜ ਕਰੇਗਾ : ਡਾ. ਚੀਮਾ
ਰੂਪਨਗਰ, 07 ਜਨਵਰੀ 2021: ਸ਼੍ਰੋਮਣੀ ਅਕਾਲੀ ਦਲ ਨੇ ਰੂਪਨਗਰ ਨਗਰ ਕੌਂਸਲ ਚੋਣਾਂ ਲਈ 14 ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।ਇਹ ਐਲਾਨ ਇਕ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ।ਉਨਾਂ ਕਿਹਾ ਕਿ ਬਾਕੀ ਰਹਿੰਦੇ 07 ਉਮੂਦਵਾਰਾਂ ਦਾ ਐਲਾਨ ਵੀ ਛੇਤੀ ਕਰ ਦਿਤਾ ਜਾਵੇਗੀ।
ਸ਼ਹਿਰ ਦੇ 14 ਉਮੀਦਵਾਰਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡਾ. ਚੀਮਾ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ ਵੀਨਾ ਦੇਵੀ ਪਤਨੀ ਅੱਛਰ ਸਿੰਘ, ਵਾਰਡ ਨੰਬਰ 3 ਤੋਂ ਬਲਵਿੰਦਰ ਕੌਰ ਤੰਬੜ ਪਤਨੀ ਮਨਜੀਤ ਸਿੰਘ ਤੰਬੜ, ਵਾਰਡ ਨੰਬਰ 4 ਤੋਂ ਹਰਜੀਤ ਕੌਰ ਸਾਬਕਾ ਕੌਂਸਲਰ, ਵਾਰਡ ਨੰਬਰ 5 ਤੋਂ ਇਕਬਾਲ ਕੌਰ ਮੱਕੜ ਪਤਨੀ ਪਰਮਜੀਤ ਸਿੰ ਮੱਕੜ ਸਾਬਕਾ ਪ੍ਰਧਾਨ, ਵਾਰਡ ਨੰਬਰ 6 ਤੋਂ ਮਨਜਿੰਦਰ ਸਿੰਘ ਧਨੋਆ ਸਾਬਕਾ ਕੌਂਸਲਰ, ਵਾਰਡ ਨੰਬਰ 9 ਤੋਂ ਰੰਜਨਾ ਬੈਂਸ ਪਤਨੀ ਸਤ ਪ੍ਰਕਾਸ਼ ਬੈਂਸ, ਵਾਰਡ ਨੰਬਰ 13 ਤੋਂ ਗੁਰਸ਼ਰਨ ਕੌਰ ਜੌਲੀ ਪਤਨੀ ਹਰਵਿੰਦਰ ਸਿੰਘ ਜੌਲੀ, ਵਾਰਡ ਨੰਬਰ 14 ਤੋਂ ਚੌਧਰੀ ਵੇਦ ਪ੍ਰਕਾਸ਼ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ, ਵਾਰਡ ਨੰਬਰ 15 ਤੋਂ ਗੁਰਮੀਤ ਕੌਰ ਸੈਣੀ ਪਤਨੀ ਰਣਜੀਤ ਸਿੰਘ, ਵਾਰਡ ਨੰਬਰ 16 ਤੋਂ ਕੁਲਵੰਤ ਸਿੰਘ ਸਾਬਕਾ ਕੌਂਸਲਰ, ਵਾਰਡ ਨੰਬਰ 17 ਤੋਂ ਚਰਨਜੀਤ ਕੌਰ ਪਤਨੀ ਹਰਵਿੰਦਰ ਸਿੰਘ ਹਵੇਲੀ, ਵਾਰਡ ਨੰਬਰ 18 ਤੋਂ ਆਰ ਪੀ ਸਿੰਘ ਸ਼ੈਲੀ ਪੁੱਤਰ ਤੋਤਾ ਸਿੰਘ, ਵਾਰਡ ਨੰਬਰ 19 ਤੋਂ ਸੰਗੀਤਾ ਸੈਣੀ ਪਤਨੀ ਪਰਵਿੰਦਰ ਸਿੰਘ ਸੈਣੀ ਅਤੇ ਵਾਰਡ ਨੰਬਰ 21 ਤੋਂ ਰਾਜੀਵ ਸ਼ਰਮਾ ਐਡਵੋਕੇਟ ਪੁੱਤਰ ਸਤਪਾਲ ਸ਼ਰਮਾ ਪਾਰਟੀ ਦੇ ਉਮੀਦਵਾਰ ਹੋਣਗੇ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਰੋਪੜ ਨਗਰ ਕੌਂਸਲ ਦੀਆਂ ਚੋਣਾਂ ਵਿਚ ਲਾਮਿਸਾਲ ਜਿੱਤ ਦਰਜ ਕਰੇਗਾ ਅਤੇ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਵੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰ ਵਿਚ ਕਰਵਾਏ ਗਏ ਵਿਕਾਸ ਕਾਰਜ ਹੀ ਪਾਰਟੀ ਦੇ ਸਭ ਤੋਂ ਵੱਡੇ ਮੁੱਦੇ ਹੋਣਗੇ ਤੇ ਲੋਕ ਪਾਰਟੀ ਦੀ ਕਾਰਗੁਜ਼ਾਰੀ ਵੇਖਦਿਆਂ ਮੁੜ ਤੋਂ ਨਗਰ ਕੌਂਸਲ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਨੂੰ ਸੌਂਪਣਗੇ।
ਇਸ ਮੌਕੇ ਪਰਮਜੀਤ ਸਿੰਘ ਮੱਕੜ ਸਾਬਕਾ ਪ੍ਰਧਾਨ ਨਗਰ ਕੌਂਸਲ ਰੋਪੜ ਅਤੇ ਗੁਰਿੰਦਰ ਸਿੰਘ ਗੋਗੀ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੀ ਹਾਜਰ ਸਨ।