ਜਗਦੀਸ਼ ਥਿੰਦ
ਜਲਾਲਾਬਾਦ, 2 ਫਰਵਰੀ 2021 - ਮੰਗਲਵਾਰ ਨੂੰ ਜਲਾਲਾਬਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਬਾਦਲ ਅਤੇ ਕਾਂਗਰਸ ਵਿਧਾਇਕ ਰਮਿੰਦਰ ਆਂਵਲਾ ਦੀ ਹਾਜ਼ਰੀ ਵਿੱਚ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋਣ ਦੀ ਖ਼ਬਰ ਹੈ। ਜਿਸ ਦੌਰਾਨ ਗੋਲੀਆਂ ਵੀ ਚੱਲੀਆਂ ਅਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
ਇਸ ਝੜਪ ਦੌਰਾਨ ਸੁਖ਼ਬੀਰ ਬਾਦਲ ਅਤੇ ਰਮਿੰਦਰ ਆਂਵਲਾ ਦੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੁਖਬੀਰ ਬਾਦਲ ਐੱਮ.ਸੀ. ਚੋਣਾਂ ਲਈ ਅਕਾਲੀ ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕਰਵਾਉਣ ਪਹੁੰਚੇ ਸੀ ਕੀ ਇਸ ਘਟਨਾ ਵਾਪਰ ਗਈ। ਜਿਵੇਂ ਹੀ ਸੁਖ਼ਬੀਰ ਬਾਦਲ ਦੀ ਗੱਡੀ ਤਹਿਸੀਲ ਕੰਪਲੈਕਸ ਵਿੱਚ ਦਾਖ਼ਲ ਹੋਈ ਤਾਂ ਉਨ੍ਹਾਂ ਦੀ ਕਰ 'ਤੇ ਹਮਲਾ ਹੋ ਗਿਆ ਪਰ ਉਨ੍ਹਾਂ ਦੇ ਸੁਰੱਖ਼ਿਆ ਮੁਲਾਜ਼ਮਾਂ ਨੇ ਕਿਸੇ ਵੱਡੀ ਘਟਨਾ ਹੋਣ ਤੋਂ ਬਚਾਅ ਕਰ ਲਿਆ।
ਉਥੇ ਹੀ ਕਾਂਗਰਸ ਐੱਮ.ਐੱਲ.ਏ ਰਮਿੰਦਰ ਆਂਵਲਾ ਵੀ ਕਾਂਗਰਸ ਵਰਕਰਾਂ ਦੇ ਵੱਡੇ ਇਕੱਠ ਨਾਲ ਤਹਿਸੀਲ ਕੰਪਲੈਕਸ ਵਿੱਚ ਹਾਜ਼ਰ ਸਨ ਜਿਸ ਦੌਰਾਨ ਦੋਹਾਂ ਧਿਰਾਂ ਦੇ ਉਤਸ਼ਾਹਿਤ ਹੋਏ ਵਰਕਰਾਂ ਵਿਚਾਲੇ ਟਰਕਾਅ ਹੋ ਗਿਆ। ਦੋਹਾਂ ਧਿਰਾਂ ਵਿਚਾਲੇ ਪਥਰਾਅ ਅਤੇ ਡਾਂਗਾਂ ਵੀ ਚੱਲੀਆਂ।
ਦੋਵਾਂ ਧਿਰਾਂ ਵਿਚਾਲੇ ਝੜਪਾਂ ਵਿਚਾਲੇ ਦੋ ਤਿੰਨ ਵਾਰ ਗੋਲੀ ਚੱਲਣ ਦੀ ਜਾਣਕਾਰੀ ਵੀ ਮਿਲ ਰਹੀ ਹੈ। ਜਿਸ 'ਚ 3-4 ਬੰਦਿਆਂ ਦੇ ਜ਼ਖ਼ਮੀ ਹੋਣ ਦੀ ਗੱਲ ਦੱਸੀ ਜਾ ਰਹੀ ਹੈ।
ਝੜਪਾਂ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਸਥਿਤੀ ਨੂੰ ਸੰਭਾਲਣ ਲਈ ਤਾਇਨਾਤ ਕੀਤਾ ਗਿਆ ਹੈ।